14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

10 ਰੁਪਏ ਦੇ ਸਿੱਕਿਆਂ ਨਾਲ ਬਣੇ 'ਸੋਨੇ ਵਰਗੇ' ਗਹਿਣਿਆਂ ਦੀ ਆਨਲਾਈਨ ਵਿਕਰੀ ਜ਼ੋਰਾਂ 'ਤੇ

Ad Position 21
No active advertisement
ਅਜੀਤ ਡੈਸਕ 06-05-2026
ਮੰਡੀ ਗੋਬਿੰਦਗੜ੍ਹ, 5 ਮਈ (ਮੋਹਿਤ ਸਿੰਗਲਾ)-ਡਿਜਿਟਲ ਯੁੱਗ ਵਿਚ ਆਨਲਾਈਨ ਖਰੀਦਦਾਰੀ ਨੇ ਜਿੱਥੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ, ਉੱਥੇ ਹੀ ਇਸ ਨਾਲ ਧੋਖਾਧੜੀ ਦੇ ਨਵੇਂ-ਨਵੇਂ ਤਰੀਕੇ ਵੀ ਸਾਹਮਣੇ ਆ ਰਹੇ ਹਨ ¢ ਹਾਲੀਆ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਈ-ਕਾਮਰਸ ਪਲੇਟਫਾਰਮਾਂ 'ਤੇ ਇੱਕ ਚਿੰਤਾਜਨਕ ਰੁਝਾਨ ਤੇਜ਼ੀ ਨਾਲ ਉਭਰ ਰਿਹਾ ਹੈ | 10 ਰੁਪਏ ਦੇ ਸਿੱਕਿਆਂ ਨਾਲ ਤਿਆਰ ਕੀਤੇ ਗਏ 'ਸੋਨੇ ਵਰਗੇ' ਗਹਿਣਿਆਂ ਦੀ ਖੁੱਲ੍ਹੇਆਮ ਵਿਕਰੀ ਹੋ ਰਹੀ ਹੈ ¢ ਦਰਅਸਲ ਕੁਝ ਲੋਕ 10 ਰੁਪਏ ਦੇ ਸਿੱਕਿਆਂ ਨੂੰ ਪਿਘਲਾ ਕੇ ਜਾਂ ਕੱਟ ਕੇ ਉਨ੍ਹਾਂ ਨਾਲ ਅੰਗੂਠੀਆਂ, ਚੇਨ, ਕੜੇ, ਚੂੜੀਆਂ, ਬਰੈਸਲੇਟ ਅਤੇ ਹੋਰ ਗਹਿਣੇ ਤਿਆਰ ਕਰ ਰਹੇ ਹਨ ¢ ਇਹ ਗਹਿਣੇ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਹਨ ਕਿ ਇਹ ਵੇਖਣ ਵਿਚ ਬਿਲਕੁਲ ਸੋਨੇ ਵਰਗੇ ਲੱਗਣ¢ ਫਿਰ ਇਨ੍ਹਾਂ ਨੂੰ 'ਗੋਲਡ ਲੁੱਕ ਜੂਅਲਰੀ' ਜਾਂ 'ਹੈਂਡਮੇਡ ਕੌਇਨ ਜੂਅਲਰੀ' ਦੇ ਨਾਮ 'ਤੇ ਆਨਲਾਈਨ ਵੇਚਿਆ ਜਾਂਦਾ ਹੈ, ਜਿਸ ਨਾਲ ਆਮ ਖਰੀਦਦਾਰ ਆਸਾਨੀ ਨਾਲ ਭਰਮ ਵਿਚ ਪੈ ਜਾਂਦੇ ਹਨ¢ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 10 ਰੁਪਏ ਦਾ ਸਿੱਕਾ ਇੱਕ ਜਾਇਜ਼ ਅਤੇ ਸਰਕਾਰੀ ਟਕਸਾਲ ਵਿਚੋਂ ਤਿਆਰ ਮੋਹਰ ਵਾਲੀ ਮੁਦਰਾ ਹੈ, ਜੋ ਖਾਸ ਧਾਤੂ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ¢ ਅਜਿਹੇ ਵਿਚ ਇਸ ਨੂੰ ਪਿਘਲਾ ਕੇ ਨਿੱਜੀ ਉਤਪਾਦ ਬਣਾਉਣਾ ਨਾ ਸਿਰਫ਼ ਨੈਤਿਕ ਤੌਰ 'ਤੇ ਗਲਤ ਹੈ, ਸਗੋਂ ਕਾਨੂੰਨੀ ਤੌਰ 'ਤੇ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਹੈ | ਇਸ ਮਾਮਲੇ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਨਾਲ ਸਰਕਾਰ ਨੂੰ ਕਿਸ ਤਰ੍ਹਾਂ ਨੁਕਸਾਨ ਹੋ ਰਿਹਾ ਹੈ¢ ਸਭ ਤੋਂ ਪਹਿਲਾਂ, ਸਿੱਕਿਆਂ ਨੂੰ ਨਸ਼ਟ ਕਰਨਾ ਸਿੱਧੇ ਤÏਰ 'ਤੇ ਰਾਸ਼ਟਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਹੈ ¢ ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਗਹਿਣੇ ਬਿਨਾਂ ਕਿਸੇ ਟੈਕਸ ਜਾਂ ਲਾਇਸੈਂਸ ਦੇ ਵੇਚੇ ਜਾ ਰਹੇ ਹਨ, ਜਿਸ ਨਾਲ ਗੈਰ-ਕਾਨੂੰਨੀ ਵਪਾਰ ਨੂੰ ਵਾਧਾ ਮਿਲ ਰਿਹਾ ਹੈ¢ ਇੰਨਾ ਹੀ ਨਹੀਂ, ਕਈ ਵਾਰ ਇਨ੍ਹਾਂ ਨੂੰ ਅਸਲੀ ਸੋਨਾ ਦੱਸ ਕੇ ਵੀ ਵੇਚਿਆ ਜਾ ਸਕਦਾ ਹੈ, ਜਿਸ ਨਾਲ ਉਪਭੋਗਤਾਵਾਂ ਨਾਲ ਧੋਖਾਧੜੀ ਦਾ ਖਤਰਾ ਵੱਧ ਜਾਂਦਾ ਹੈ ¢ ਸੋਸ਼ਲ ਮੀਡੀਆ ਨੇ ਇਸ ਰੁਝਾਨ ਨੂੰ ਹੋਰ ਵੀ ਹਵਾ ਦਿੱਤੀ ਹੈ ¢ ਕਾਨੂੰਨੀ ਪੱਖ ਤੋਂ ਵੀ ਇਹ ਮਾਮਲਾ ਗੰਭੀਰ ਹੈ¢ ਅਜਿਹੇ ਹਾਲਾਤਾਂ ਵਿਚ ਖਪਤਕਾਰਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ¢ ਬਿਨਾਂ ਪ੍ਰਮਾਣਿਤ ਸਰੋਤਾਂ ਤੋਂ 'ਗੋਲਡ' ਜਾਂ 'ਗੋਲਡ ਲੁੱਕ' ਉਤਪਾਦ ਖਰੀਦਣ ਤੋਂ ਬਚਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਨੇ ਹਲਕਾ ਇੰਚਾਰਜਾਂ ਦੀ 8 ਨੂੰ ਬੁਲਾਈ ਮੀਟਿੰਗ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਵਿਖੇ ਮੈਡੀਕਲ ਕਲੀਨਿਕ 'ਤੇ ਚਲਾਈ ਗੋਲੀ
Ad Position 24