14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਤਾਮਿਲਨਾਡੂ ਤੇ ਪੁਡੂਚੇਰੀ ਵਿਧਾਨ ਸਭਾਵਾਂ 'ਚ ਇੱਕੋ ਪਰਿਵਾਰ ਦੇ ਤਿੰਨ ਵਿਧਾਇਕ

Ad Position 21
No active advertisement
ਅਜੀਤ ਡੈਸਕ 06-05-2026
ਚੇਨਈ/ਪੁਡੂਚੇਰੀ, 5 ਮਈ (ਯੂ.ਐੱਨ.ਆਈ.)-ਸ਼ਾਇਦ ਹੀ ਕਿਸੇ ਨੇ ਸੁਣਿਆ ਹੋਵੇ ਕਿ ਇਕੋ ਪਰਿਵਾਰ ਦੇ ਤਿੰਨ ਵਿਧਾਇਕ ਇਕੋ ਸਮੇਂ ਸੂਬਾ ਵਿਧਾਨ ਸਭਾਵਾਂ 'ਚ ਦਾਖਲ ਹੋਏ ਹੋਣ ਅਤੇ ਉਹ ਵੀ ਇਕੋ ਚੋਣ ਜਿੱਤਣ ਤੋਂ ਬਾਅਦ, ਭਾਵੇਂ ਉਹ ਵੱਖ-ਵੱਖ ਪਾਰਟੀ ਟਿਕਟਾਂ ਅਤੇ ਵੱਖ-ਵੱਖ ਸੂਬਿਆਂ ਤੋਂ ਜਿੱਤੇ ਹੋਣ¢ਇਹ ਬਹੁਤ ਹੀ ਦੁਰਲੱਭ ਘਟਨਾ 2026 ਦੀਆਂ ਤਾਮਿਲਨਾਡੂ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਵਿੱਚ ਵਾਪਰੀ ਅਤੇ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ 'ਲਾਟਰੀ ਕਿੰਗ' ਸੈਂਟੀਆਗੋ ਮਾਰਟਿਨ ਦੇ ਪਰਿਵਾਰ ਦੇ ਤਿੰਨ ਮੈਂਬਰ ਵਿਧਾਇਕ ਵਜੋਂ ਸਦਨ 'ਚ ਦਾਖਲ ਹੋਣਗੇ¢ਇਨ੍ਹਾਂ ਤਿੰਨ ਜੇਤੂਆਂ 'ਚੋਂ ਇਕ ਪੁਡੂਚੇਰੀ ਵਿਧਾਨ ਸਭਾ ਚੋਣਾਂ 'ਚ ਜਿੱਤਿਆ, ਜਦੋਂਕਿ ਦੋ ਤਾਮਿਲਨਾਡੂ ਚੋਣਾਂ ਵਿਚ ਜਿੱਤੇ | ਇਹ ਤਿੰਨੋਂ ਜੇਤੂ 'ਲਾਟਰੀ ਕਿੰਗ' ਸੈਂਟੀਆਗੋ ਮਾਰਟਿਨ ਦੇ ਅਮੀਰ ਪਰਿਵਾਰ ਨਾਲ ਸੰਬੰਧਿਤ ਹਨ; ਇਨ੍ਹਾਂ 'ਚ ਉਸ ਦਾ ਪੁੱਤਰ, ਜੋਸ ਚਾਰਲਸ ਮਾਰਟਿਨ ਸ਼ਾਮਲ ਹੈ¢ ਜੋਸ ਪੁਡੂਚੇਰੀ 'ਚ ਐੱਨ.ਡੀ.ਏ. ਦੀ ਟਿਕਟ 'ਤੇ 10 ਹਾਜ਼ਾਰ ਵੋਟਾਂ ਨਾਲ ਜਿੱਤਿਆ ਹੈ¢ ਬਾਕੀ ਦੋ ਮੈਂਬਰਾਂ 'ਚ ਲੀਮਾ ਰੋਜ਼ ਮਾਰਟਿਨ, ਜੋਸ ਚਾਰਲਸ ਮਾਰਟਿਨ ਦੀ ਮਾਂ ਨੇ ਤਾਮਿਲਨਾਡੂ ਦੇ ਤਿ੍ਚੀ ਜ਼ਿਲ੍ਹੇ ਦੇ ਲਾਲਗੁੜੀ ਹਲਕੇ ਤੋਂ ਏ.ਆਈ.ਏ.ਡੀ.ਐੱਮ.ਕੇੇ. ਉਮੀਦਵਾਰ ਵਜੋਂ ਚੋਣ ਲੜੀ ਤੇ ਆਪਣੇ ਡੀ.ਐੱਮ.ਕੇ. ਵਿਰੋਧੀ ਪਰੀਵੱਲਾਲ ਨੂੰ 5,230 ਵੋਟਾਂ ਦੇ ਫਰਕ ਨਾਲ ਹਰਾਇਆ¢ ਇਸ ਦÏਰਾਨ ਹੀ, ਚੇਨਈ ਸ਼ਹਿਰ ਦੇ ਵਿਲੀਵੱਕਮ ਹਲਕੇ ਵਿਚ ਅਦਾਕਾਰ-ਰਾਜਨੇਤਾ ਵਿਜੇ ਦੇ ਤਾਮਿਲਨਾਡੂ ਵੇਟੀ ਕਜ਼ਗਮ (ਟੀ.ਵੀ.ਕੇ.) ਦੇ ਉਮੀਦਵਾਰ ਅਤੇ ਪਾਰਟੀ ਦੇ ਪ੍ਰਚਾਰ ਪ੍ਰਬੰਧਨ ਜਨਰਲ ਸਕੱਤਰ ਆਧਵ ਅਰਜੁਨ ਜੋ ਕਿ ਲੀਮਾ ਰੋਜ਼ ਦੇ ਜਵਾਈ ਹਨ ਨੇ ਆਪਣੇ ਡੀ.ਐੱਮ.ਕੇ. ਵਿਰੋਧੀ ਅਤੇ ਮÏਜੂਦਾ ਵਿਧਾਇਕ ਕਾਰਤਿਕ ਮੋਹਨ ਨੂੰ 17,300 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ¢ ਇਹ ਇਕ ਦੁਰਲੱਭ ਉਦਾਹਰਣ ਹੈ ਕਿ ਇਕੋ ਪਰਿਵਾਰ ਦੇ ਤਿੰਨ ਮੈਂਬਰ ਇਕੋ ਚੋਣ ਜਿੱਤ ਕੇ ਵਿਧਾਨ ਸਭਾ (ਦੋ ਵੱਖ-ਵੱਖ ਸੂਬਿਆਂ ਵਿਚ) ਵਿਚ ਪਹੁੰਚੇ¢ਹੋਰ ਵੀ ਦਿਲਚਸਪ ਗੱਲ ਇਹ ਹੈ ਕਿ ਤਿੰਨੋਂ ਚੋਣ ਰਾਜਨੀਤੀ 'ਚ ਆਪਣੇ ਪਹਿਲੇ ਯਤਨਾਂ 'ਚ ਜਿੱਤੇ ਹਨ¢
Ad Position 22
No active advertisement
ਪਿਛਲੀ ਖ਼ਬਰ ਪਿੰਡ ਭੂੰਦੜੀ ਵਿਖੇ ਖੇਡ ਮੈਦਾਨ ਅਤੇ ਵਿਕਾਸ ਕਾਰਜਾਂ ਦਾ ਡਾ. ਕੰਗ ਨੇ ਨੀਂਹ ਪੱਥਰ ਰੱਖਿਆ <br/> ਅਗਲੀ ਖ਼ਬਰ ਭਾਰਤ ਤੇ ਜਮਾਇਕਾ ਵਪਾਰ ਤੇ ਕੁਸ਼ਲ ਗਤੀਸ਼ੀਲਤਾ ਨੂੰ ਵਧਾਉਣ ਲਈ ਸਹਿਮਤ-ਜੈਸ਼ੰਕਰ <br/>
Ad Position 24