20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਰਕਾਰ ਵਲੋਂ ਕਿਸਾਨਾਂ ਦੀ ਗੰਨੇ ਦੀ ਕਰੋੜਾਂ ਦੀ ਅਦਾਇਗੀ ਸ਼ੁਰੂ ਅੱਜ ਦਾ ਸੂਬਾ ਪੱਧਰੀ ਧਰਨਾ ਮੁਲਤਵੀ-ਚੌਹਾਨ <br/>

Ad Position 21
No active advertisement
ਅਜੀਤ ਡੈਸਕ 07-05-2026
ਟਾਂਡਾ ਉੜਮੁੜ (ਹੁਸ਼ਿਆਰਪੁਰ), 6 ਮਈ (ਦੀਪਕ ਬਹਿਲ)- ਦੁਆਬਾ ਕਿਸਾਨ ਕਮੇਟੀ ਵਲੋਂ ਕਰੋੜਾਂ ਰੁਪਏ ਦੇ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਨੂੰ ਲੈ ਕੇ ਅੱਜ ਵਿੱਢੇ ਗਏ ਵਿਸ਼ਾਲ ਧਰਨੇ ਦੇ ਐਲਾਨ ਮਗਰੋਂ ਪੰਜਾਬ ਸਰਕਾਰ ਨੇ 30 ਕਰੋੜ ਤੋਂ ਵੱਧ ਦੀ ਬਕਾਇਆ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿੱਤੀ, ਜਿਸ ਮਗਰੋਂ ਟਾਂਡਾ ਵਿਚ ਕਿਸਾਨਾਂ ਵਲੋਂ ਉਲੀਕੇ ਗਏ ਧਰਨੇ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਜੰਗਵੀਰ ਸਿੰਘ ਚੌਹਾਨ ਤੇ ਹੋਰ ਆਗੂਆਂ ਦੀ ਲੰਬਾ ਸਮਾਂ ਮੀਟਿੰਗ ਚੱਲੀ | ਮੀਟਿੰਗ ਵਿਚ ਐਸ.ਡੀ.ਐਮ. ਲਵਪ੍ਰੀਤ ਸਿੰਘ ਔਲਖ, ਡੀ.ਐਸ.ਪੀ. ਸੁਖਪਾਲ ਸਿੰਘ, ਐਸ.ਐਚ.ਓ. ਗੁਰਿੰਦਰ ਸਿੰਘ ਨਾਗਰਾ ਮੌਜੂਦ ਸਨ | ਮੀਟਿੰਗ ਉਪਰੰਤ ਗੱਲਬਾਤ ਕਰਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਖੰਡ ਮਿੱਲ ਮੁਕੇਰੀਆਂ ਤੇ ਦਸੂਹਾ ਦੇ ਸਬੰਧਿਤ ਕਿਸਾਨਾਂ ਦੇ ਖਾਤਿਆਂ ਵਿਚ ਕਰੀਬ 30 ਕਰੋੜ ਦੀ ਰਾਸ਼ੀ ਪਾ ਦਿੱਤੀ ਹੈ ਤੇ ਸਰਕਾਰ ਨੇ ਜਦ ਸਾਰੀ ਰਾਸ਼ੀ ਜਾਰੀ ਕਰਨ ਲਈ ਕੁੱਝ ਸਮਾਂ ਹੋਰ ਮੰਗਿਆ ਹੈ ਜਿਸ ਦੇ ਚੱਲਦਿਆਂ ਕਿਸਾਨਾਂ ਨੇ 7 ਮਈ ਨੂੰ ਰੱਖੇ ਗਏ ਧਰਨੇ ਤੇ ਜੀ.ਟੀ. ਰੋਡ ਜਾਮ ਦੇ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਹੈ | ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਤੋਂ ਇਲਾਵਾ ਰਣਜੀਤ ਸਿੰਘ ਬਾਜਵਾ, ਮਹਿਤਾਬ ਸਿੰਘ ਹੁੰਦਲ, ਸਤਪਾਲ ਸਿੰਘ ਮਿਰਜ਼ਾਪੁਰ, ਗੁਰਵਿੰਦਰ ਸਿੰਘ ਸਮਰਾ, ਬਲਬੀਰ ਸਿੰਘ ਸੌਹੀਆ, ਗੁਰਪ੍ਰੀਤ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਤੀ-ਪਤਨੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਅਗਲੀ ਖ਼ਬਰ ਵਾਰਡ ਨੰਬਰ 3 'ਚ ਅਕਾਲੀ ਦਲ ਦਾ ਜੋਸ਼ੀਲਾ ਇਕੱਠ, ਬੀਬੀ ਗੁਰਪ੍ਰੀਤ ਕੌਰ ਨੂੰ ਉਮੀਦਵਾਰ ਐਲਾਨਿਆ <br/>
Ad Position 24