20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਿਸ਼ਨ 2027-ਕੀ ਬਹੁ-ਕੋਣੀ ਮੁਕਾਬਲੇ ਤੋਂ ਸਿੱਧੀ ਜੰਗ ਵੱਲ ਵੱਧ ਰਿਹੈ ਪੰਜਾਬ <br/>

Ad Position 21
No active advertisement
ਅਜੀਤ ਡੈਸਕ 07-05-2026
ਰਾਮਪੁਰਾ ਫੂਲ (ਬਠਿੰਡਾ), 6 ਮਈ -ਪੰਜਾਬ ਦੀ ਸਿਆਸਤ ਵਿਚ ਇਸ ਵੇਲੇ ਅਜਿਹਾ ਸਿਆਸੀ ਭੂਚਾਲ ਆਇਆ ਹੋਇਆ ਹੈ ਜਿਸ ਨੇ ਰਵਾਇਤੀ ਪਾਰਟੀਆਂ ਦੇ ਨਾਲ-ਨਾਲ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਨੀਂਹਾਂ ਹਿਲਾ ਦਿੱਤੀਆਂ ਹਨ | ਆਮ ਆਦਮੀ ਪਾਰਟੀ ਦੇ ਅੱਧੀ ਦਰਜਨ ਤੋਂ ਵੱਧ ਰਾਜ ਸਭਾ ਮੈਂਬਰ, ਜਿਨ੍ਹਾਂ ਵਿਚ ਰਾਘਵ ਚੱਢਾ, ਸੰਦੀਪ ਪਾਠਕ ਅਤੇ ਹਰਭਜਨ ਸਿੰਘ ਵਰਗੇ ਵੱਡੇ ਨਾਂਅ ਸ਼ਾਮਿਲ ਹਨ, ਦਾ ਭਾਜਪਾ ਵਿਚ ਸ਼ਾਮਿਲ ਹੋਣਾ ਸੂਬੇ ਦੇ ਸਿਆਸੀ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ ਮੰਨਿਆ ਜਾ ਰਿਹਾ ਹੈ | ਬੰਗਾਲ ਵਿਚ ਮਮਤਾ ਬੈਨਰਜੀ ਦੇ ਗੜ੍ਹ ਨੂੰ ਫਤਹਿ ਕਰਨ ਤੋਂ ਬਾਅਦ, ਭਾਜਪਾ ਹੁਣ ਪੰਜਾਬ ਵਿਚ 'ਬੰਗਾਲ ਮਾਡਲ' ਲਿਆਉਣ ਦੀ ਤਿਆਰੀ ਵਿਚ ਹੈ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰੀ ਲੀਡਰਸ਼ਿਪ ਦਾ ਸਿੱਧਾ ਦਖ਼ਲ ਅਤੇ ਹਮਲਾਵਰ ਪ੍ਰਚਾਰ ਇਸ ਮੁਹਿੰਮ ਦਾ ਮੁੱਖ ਹਿੱਸਾ ਹੋਵੇਗਾ | ਮਾਹਿਰਾਂ ਅਨੁਸਾਰ ਇਹ ਸਿਰਫ਼ ਮੈਂਬਰਾਂ ਦਾ ਜਾਣਾ ਨਹੀਂ, ਸਗੋਂ 'ਆਪ' ਦੇ ਸੰਗਠਨਾਤਮਕ ਢਾਂਚੇ 'ਤੇ ਸੱਟ ਹੈ | ਇਹ ਆਗੂ ਹੁਣ ਭਾਜਪਾ ਲਈ ਸ਼ਹਿਰੀ ਅਤੇ ਪੜ੍ਹੇ-ਲਿਖੇ ਵਰਗ ਨੂੰ ਜੋੜਨ 'ਚ ਪੁਲ ਦਾ ਕੰਮ ਕਰਨਗੇ | ਭਾਜਪਾ ਵਲੋਂ ਪੰਥਕ ਰਾਜਨੀਤੀ ਵਿਚ ਵਧਦੇ ਦਖ਼ਲ ਕਾਰਨ ਅਕਾਲੀ ਦਲ ਲਈ ਆਪਣਾ ਰਵਾਇਤੀ ਵੋਟ ਬੈਂਕ ਬਚਾਉਣਾ ਔਖਾ ਹੋ ਰਿਹਾ ਹੈ | ਅੰਦਰੂਨੀ ਕਲੇਸ਼ ਅਤੇ ਲੀਡਰਸ਼ਿਪ ਦੀ ਘਾਟ ਕਾਰਨ ਕਾਂਗਰਸ ਦਾ ਹਿੰਦੂ ਵੋਟ ਬੈਂਕ ਭਾਜਪਾ ਵੱਲ ਖਿਸਕਣ ਦਾ ਅੰਦਾਜ਼ਾ ਹੈ | ਪੰਜਾਬ ਦੀ 32 ਫ਼ੀਸਦੀ ਦਲਿਤ ਆਬਾਦੀ ਨੂੰ ਪ੍ਰਭਾਵਿਤ ਕਰਨ ਲਈ ਭਾਜਪਾ ਕਿਸੇ ਵੱਡੇ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰ ਸਕਦੀ ਹੈ | ਨਸ਼ਿਆਂ, ਗੈਂਗਸਟਰ ਕਲਚਰ ਅਤੇ ਰਾਸ਼ਟਰੀ ਸੁਰੱਖਿਆ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਪੰਜਾਬ 'ਚ ਆਪਣੀ ਪਕੜ ਮਜ਼ਬੂਤ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਖਾਲੜਾ ਵਿਖੇ ਮੁਕਾਬਲੇ ਦੌਰਾਨ 2 ਗੈਂਗਸਟਰ ਜ਼ਖ਼ਮੀ ਚਾਰ ਗਿ੍ਫ਼ਤਾਰ, 2 ਪਿਸਟਲ ਬਰਾਮਦ-ਐੱਸ.ਐੱਸ.ਪੀ. <br/> ਅਗਲੀ ਖ਼ਬਰ ਐਸ.ਸੀ. ਕਮਿਸ਼ਨ ਵਲੋਂ ਡਾਇਰੈਕਟਰ ਤੇ ਨੋਡਲ ਅਫ਼ਸਰ ਜਨਗਣਨਾ ਪੰਜਾਬ ਤਲਬ
Ad Position 24