ਚੰਡੀਗੜ੍ਹ, 6 ਮਈ (ਪ੍ਰੋ. ਅਵਤਾਰ ਸਿੰਘ)ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਚੰਡੀਗੜ੍ਹ ਵਿਖੇ ਸੀਨੀਅਰ ਆਗੂ ਔਰਤਾਂ ਨਾਲ ਇਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸਤਰੀ ਵਿੰਗ ਦੀ 31 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ 33 ਫੀਸਦੀ ਸੀਟਾਂ ਔਰਤਾਂ ਨੂੰ ਦੇਣ | ਕੋਰ ਕਮੇਟੀ ਵਿਚ ਬੀਬੀ ਪਰਮਜੀਤ ਕੌਰ ਗੁਲਸ਼ਨ (ਸਾਬਕਾ ਸੰਸਦ ਮੈਂਬਰ), ਬੀਬੀ ਵਨਿੰਦਰ ਕੌਰ ਲੂੰਬਾ (ਸਾਬਕਾ ਵਿਧਾਇਕਾ ਸ਼ੁਤਰਾਣਾ ਪਟਿਆਲਾ), ਬੀਬੀ ਕੁਲਦੀਪ ਕੌਰ ਟੌਹੜਾ ਸ਼੍ਰੋਮਣੀ ਕਮੇਟੀ ਮੈਂਬਰ (ਪਟਿਆਲਾ), ਬੀਬੀ ਗੁਰਮੀਤ ਕੌਰ ਬਰਾੜ (ਸਾਬਕਾ ਕੌਂਸਲਰ ਪਟਿਆਲਾ), ਬੀਬਾ ਗਗਨਜੀਤ ਕੌਰ ਢੀਂਡਸਾ (ਸੀਨੀਅਰ ਨੇਤਰੀ ਸੰਗਰੂਰ), ਡਾ. ਹਰਲੀਨ ਕੌਰ (ਅਪੈਕਸ ਹਸਪਤਾਲ ਜਲੰਧਰ), ਡਾ. ਅਵਤਾਰ ਕੌਰ ਅਜਨਾਲਾ, ਪਿ੍ੰਸੀਪਲ ਵੀਨਾ ਦਾਦਾ (ਸੇਂਟ ਸੋਲਜ਼ਰ ਕਾਲਜ ਜਲੰਧਰ), ਬੀਬੀ ਹਰਜੀਤ ਕੌਰ ਤਲਵੰਡੀ (ਸੀਨੀਅਰ ਅਕਾਲੀ ਨੇਤਰੀ), ਬੀਬੀ ਗੁਰਵਿੰਦਰਪਾਲ ਕੌਰ (ਰਿਟਾਇਰ ਡੀ.ਈ.ਓ. ਬਠਿੰਡਾ), ਬੀਬੀ ਦਰਸ਼ਨ ਕੌਰ (ਰਿਟਾਇਰਡ ਡੀ.ਪੀ.ਆਈ. ਪੰਜਾਬ), ਅਦਵੇਤਾ ਤਿਵਾੜੀ (ਬਿਜ਼ਨਸ ਵੁਮੈਨ ਜਲੰਧਰ), ਬੀਬੀ ਰਾਜਿੰਦਰ ਕੌਰ ਚੌਹਾਨ (ਨੈਸ਼ਨਲ ਹਾਕੀ ਪਲੇਅਰ), ਬੀਬੀ ਸਿਮਰਜੀਤ ਕੌਰ ਸਿੱਧੂ (ਸੀਨੀਅਰ ਅਕਾਲੀ ਆਗੂ, ਜਲੰਧਰ), ਬੀਬੀ ਸੁਖਵਿੰਦਰ ਕੌਰ (ਮੀਤ ਪ੍ਰਧਾਨ ਗੁਰਦੁਆਰਾ ਗੁਰੂ ਅਮਰਦਾਸ ਡਿਫੈਂਸ ਕਾਲੋਨੀ ਜਲੰਧਰ), ਬੀਬੀ ਗੁਰਪ੍ਰੀਤ ਕੌਰ ਰੱਖੜਾ (ਪਟਿਆਲਾ), ਪ੍ਰੋ. ਅਰਵਿੰਦ ਕੌਰ ਧਮੋਲੀ (ਮੋਹਾਲੀ), ਬੀਬੀ ਪਰਮਜੀਤ ਕੌਰ (ਰਿਟਾਇਰਡ ਬੈਂਕ ਮੈਨਜਰ ਮਾਨਸਾ), ਐਡਵੋਕੇਟ ਕੁਲਵਿੰਦਰ ਕੌਰ (ਫਿਰੋਜ਼ਪੁਰ), ਬੀਬੀ ਦਲਜੀਤ ਕੌਰ (ਰਿਟਾਇਰਡ ਹੈਡਮਿਸਟਰੈਸ ਨਡਾਲਾ), ਬੀਬਾ ਹਰਮਨਪ੍ਰੀਤ ਕੌਰ (ਮੋਹਾਲੀ), ਸੁਨੀਤਾ ਸ਼ਰਮਾ (ਸੰਗਰੂਰ), ਬੀਬੀ ਹਰਜੀਤ ਕੌਰ ਮੇਨਵਾ (ਕਪੂਰਥਲਾ), ਬੀਬੀ ਪਰਮਿੰਦਰ ਕੌਰ (ਜਲੰਧਰ), ਬੀਬੀ ਰਾਜ ਕੌਰ ਪਟਿਆਲਾ (ਸੀਨੀਅਰ ਅਕਾਲੀ ਨੇਤਾ), ਬੀਬੀ ਰਾਜਬੀਰ ਕੌਰ ਕੰਗ (ਅੰਮਿ੍ਤਸਰ), ਬੀਬੀ ਪਰਮਿੰਦਰ ਕੌਰ ਬੇਗੋਵਾਲ (ਸੀਨੀਅਰ ਅਕਾਲੀ ਨੇਤਾ), ਬੀਬੀ ਨਸੀਬ ਕੌਰ (ਬਠਿੰਡਾ), ਬੀਬੀ ਦਲਜੀਤ ਕੌਰ (ਰੋਪੜ੍ਹ), ਬੀਬੀ ਇਕਬਾਲ ਕੌਰ (ਫ਼ਿਰੋਜ਼ਪੁਰ) ਅਤੇ ਬੀਬੀ ਮਨਜਿੰਦਰ ਕੌਰ ਕੋਹਲੀ (ਚੰਡੀਗੜ੍ਹ) ਦੇ ਨਾਂਅ ਸ਼ਾਮਿਲ ਹਨ | ਲੋਕ ਸਭਾ ਵਿਚ ਅÏਰਤਾਂ ਲਈ 33 ਫ਼ੀਸਦੀ ਸੀਟਾਂ ਰਾਖਵੀਆਂ ਕਰਨ ਬਾਰੇ ਬਿੱਲ ਪਾਸ ਨਾ ਹੋ ਸਕਣ 'ਤੇ ਉਨ੍ਹਾਂ ਕਿਹਾ ਕਿ ਸਾਲ 2029 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮੌਜੂਦਾ ਸੀਟਾਂ ਵਿਚੋਂ ਹੀ 33 ਫ਼ੀਸਦੀ ਹਿੱਸਾ ਅÏਰਤਾਂ ਲਈ ਰਾਖਵਾਂ ਕੀਤਾ ਜਾਵੇ | ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਮੁੱਦੇ ਬਾਰੇ ਆਮ ਸਹਿਮਤੀ ਬਣਾਉਣ ਲਈ ਆਲ ਪਾਰਟੀ ਮੀਟਿੰਗ ਸੱਦਣ ਕਿਉਂਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਅÏਰਤਾਂ ਨੂੰ 33 ਫ਼ੀਸਦੀ ਸੀਟਾਂ ਦੇਣ ਦੇ ਮਾਮਲੇ ਵਿਚ ਸਹਿਮਤ ਹਨ | ਉਨ੍ਹਾਂ ਨੇ ਕਿਹਾ ਕਿ ਇਹ ਮੰਗ ਪਹਿਲਾਂ ਹੀ ਕਈ ਦਹਾਕਿਆਂ ਤੋਂ ਲਟਕਦੀ ਆ ਰਹੀ ਹੈ | ਹੁਣ ਜਦੋਂ ਅਮਲੀ ਰੂਪ ਦੇਣ ਦਾ ਸਮਾਂ ਆਇਆ ਤਾਂ ਗਿਣਤੀ-ਮਿਣਤੀ ਕਰਕੇ ਇਸ ਨੂੰ ਸਿਰਫ਼ ਰਾਜਨੀਤੀ ਲਈ ਵਰਤਿਆ ਜਾ ਰਿਹਾ ਹੈ |