21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਹਰ ਛੇਵਾਂ ਸੰਸਦ ਮੈਂਬਰ ਵੋਟ ਚੋਰੀ ਨਾਲ ਜਿੱਤਿਆ ਹੈ-ਰਾਹੁਲ ਗਾਂਧੀ <br/>

Ad Position 21
No active advertisement
ਅਜੀਤ ਡੈਸਕ 07-05-2026
ਨਵੀਂ ਦਿੱਲੀ, 6 ਮਈ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਾਲੀਆ ਚੋਣ ਨਤੀਜਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਚੋਣ ਅਮਲ 'ਚ ਗੜਬੜੀ ਕਰਕੇ ਸੀਟਾਂ ਜਿੱਤੀਆਂ ਜਾ ਰਹੀਆਂ ਹਨ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਵੋਟ ਚੋਰੀ ਨਾਲ ਕਦੇ ਸੀਟਾਂ ਚੁਰਾਈਆਂ ਜਾਂਦੀਆਂ ਹਨ ਅਤੇ ਕਦੇ ਪੂਰੀ ਸਰਕਾਰ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ 'ਚ 240 ਸੰਸਦ ਮੈਂਬਰਾਂ 'ਚੋਂ ਹਰ ਛੇਵਾਂ ਸੰਸਦ ਮੈਂਬਰ ਕਥਿਤ ਤੌਰ 'ਤੇ ਅਜਿਹੇ ਹੀ ਤਰੀਕਿਆਂ ਨਾਲ ਜਿੱਤ ਕੇ ਆਇਆ ਹੈ | ਰਾਹੁਲ ਗਾਂਧੀ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਇਸ ਨੂੰ ਭਾਜਪਾ ਦੀ ਭਾਸ਼ਾ 'ਚ ਘੁਸਪੈਠੀਏ ਕਿਹਾ ਜਾਣਾ ਚਾਹੀਦਾ ਹੈ? ਉਨ੍ਹਾਂ ਹਰਿਆਣਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੇ ਪੂਰੀ ਸਰਕਾਰ ਹੀ ਘੁਸਪੈਠੀਆਂ ਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਜੋ ਸੰਸਥਾਵਾਂ ਨੂੰ ਆਪਣੀ ਜੇਬ 'ਚ ਰੱਖਦੇ ਹਨ ਅਤੇ ਜੋ ਵੋਟਰ ਸੂਚੀਆਂ ਅਤੇ ਚੋਣ ਅਮਲ 'ਚ ਕਥਿਤ ਹੇਰਾਫੇਰੀ ਕਰਦੇ ਹਨ ਉਹ ਖੁਦ ਹੀ ਰਿਮੋਟ ਕੰਟਰੋਲਡ ਹਨ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੱਤਾ ਧਿਰ ਨੂੰ ਨਿਰਪੱਖ ਚੋਣਾਂ ਤੋਂ ਡਰ ਹ,ੈ ਕਿਉਂਕਿ ਜੇਕਰ ਚੋਣਾਂ ਪੂਰੀ ਤਰ੍ਹਾਂ ਨਾਲ ਨਿਰਪੱਖ ਹੋਣ ਤਾਂ ਉਹ 140 ਸੀਟਾਂ ਦੇ ਆਸ-ਪਾਸ ਵੀ ਨਹੀਂ ਜਿੱਤ ਸਕਣਗੇ |

Ad Position 22
No active advertisement
ਪਿਛਲੀ ਖ਼ਬਰ ਕੈਮਿਸਟਾਂ ਦੀ ਦੇਸ਼-ਵਿਆਪੀ ਹੜਤਾਲ ਨੂੰ ਲੈ ਕੇ ਇਕ ਧੜੇ ਵਲੋਂ ਬਾਈਕਾਟ ਕਰਨ ਦਾ ਐਲਾਨ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾ... ਅਗਲੀ ਖ਼ਬਰ ਸੂਰੀਨਾਮ ਵਿਖੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ | ਜੈਸ਼ੰਕਰ ਤਿੰ...
Ad Position 24