21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕੈਮਿਸਟਾਂ ਦੀ ਦੇਸ਼-ਵਿਆਪੀ ਹੜਤਾਲ ਨੂੰ ਲੈ ਕੇ ਇਕ ਧੜੇ ਵਲੋਂ ਬਾਈਕਾਟ ਕਰਨ ਦਾ ਐਲਾਨ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਨੂੰ ਕੀਤਾ ਗਿਆ ਹੈ ਨਜ਼ਰਅੰਦਾਜ-ਅਸ਼ੋਕ <br/>

Ad Position 21
No active advertisement
ਅਜੀਤ ਡੈਸਕ 07-05-2026
ਸੰਗਰੂਰ, 6 ਮਈ (ਧੀਰਜ ਪਸ਼ੋਰੀਆ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਵਲੋਂ 20 ਮਈ ਦੀ ਦੇਸ਼-ਵਿਆਪੀ ਹੜਤਾਲ ਦੇ ਦਿੱਤੇ ਸੱਦੇ ਨੂੰ ਲੈ ਕੇ ਪੰਜਾਬ ਵਿਚ ਬਿਖੇੜਾ ਖੜਾ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੋ ਧੜਿਆਂ ਵਿਚ ਕੰਮ ਕਰ ਰਹੀ ਹੈ ਇਕ ਧੜੇ ਦੀ ਅਗਵਾਈ ਸੁਰਿੰਦਰ ਦੁੱਗਲ ਕਰ ਰਹੇ ਹਨ ਜਦੋਂ ਕਿ ਦੂਜੇ ਧੜੇ ਦੀ ਅਗਵਾਈ ਅਸ਼ੋਕ ਗੋਇਲ ਕਰ ਰਹੇ ਹਨ | ਸੁਰਿੰਦਰ ਦੁੱਗਲ ਹੜਤਾਲ ਦੀ ਹਮਾਇਤ ਕਰ ਰਹੇ ਹਨ | ਕੁਝ ਦਿਨ ਪਹਿਲਾਂ ਇਸ ਧੜੇ ਵਲੋਂ ਦੇਸ਼ ਵਿਆਪੀ ਹੜਤਾਲ ਦੀ ਪੰਜਾਬ ਵਿਚ ਸਫਲਤਾ ਲਈ ਸੂਬਾ ਪੱਧਰੀ ਬੈਠਕ ਵੀ ਕੀਤੀ ਗਈ ਹੈ | ਦੂਜੇ ਧੜੇ ਜਿਸ ਦੀ ਅਗਵਾਈ ਅਸ਼ੋਕ ਗੋਇਲ ਕਰ ਰਹੇ ਹਨ, ਨੇ ਕਿਹਾ ਕਿ ਉਹ ਇਸ ਹੜਤਾਲ ਦਾ ਬਾਈਕਾਟ ਕਰ ਰਹੇ ਹਨ ਕਿਉਂਕਿ ਇਹ ਹੜਤਾਲ ਨਿੱਜੀ ਹਿੱਤਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਦੇ ਕੈਮਿਸਟਾਂ ਦੀਆਂ ਮੁੱਖ ਮੰਗਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ | ਇਸ ਲਈ ਪੰਜਾਬ ਦੇ ਵੱਡੀ ਗਿਣਤੀ ਕੈਮਿਸਟ ਇਸ ਹੜਤਾਲ ਵਿਚ ਹਿੱਸਾ ਨਹੀਂ ਲੈਣਗੇ ਅਤੇ ਆਪਣਾ ਕਾਰੋਬਾਰ ਪਹਿਲਾਂ ਵਾਂਗ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾਂ ਦੇਸ਼ ਦੇ ਕੈਮਿਸਟਾਂ ਦੀਆਂ ਮੰਗਾਂ ਤੋਂ ਕਈ ਪਹਿਲੂਆਂ ਤੋਂ ਵੱਖ ਹਨ, ਕਿਉਂਕਿ ਡਰੱਗ ਐਂਡ ਕੋਸਮੈਟਿਕ ਐਕਟ ਨੂੰ ਪੰਜਾਬ ਵਿਚ ਸ਼ਰਤਾਂ ਅਧੀਨ ਲਾਗੂ ਕੀਤਾ ਜਾ ਰਿਹਾ ਹੈ | ਇਸੇ ਦੌਰਾਨ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਨੇ ਵੀ ਕਿਹਾ ਕਿ ਸੰਗਰੂਰ ਵਿਚ ਵੀ ਇਸ ਹੜਤਾਲ ਦਾ ਬਾਈਕਾਟ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੁਵੇਂਦੂ ਅਧਿਕਾਰੀ ਦੇ ਪੀ.ਏ. ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਹਰ ਛੇਵਾਂ ਸੰਸਦ ਮੈਂਬਰ ਵੋਟ ਚੋਰੀ ਨਾਲ ਜਿੱਤਿਆ ਹੈ-ਰਾਹੁਲ ਗਾਂਧੀ <br/>
Ad Position 24