21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸੁਵੇਂਦੂ ਅਧਿਕਾਰੀ ਦੇ ਪੀ.ਏ. ਦੀ ਗੋਲੀਆਂ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 07-05-2026

ਕੋਲਕਾਤਾ, 6 ਮਈ (ਪੀ. ਟੀ. ਆਈ.)-ਪੱਛਮੀ ਬੰਗਾਲ ਭਾਜਪਾ ਮੁਖੀ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (ਪੀ.ਏ.) ਦੀ ਪੱਛਮੀ ਬੰਗਾਲ ਦੇ ਜ਼ਿਲ੍ਹੇ ਉੱਤਰੀ 24 ਪਰਗਨਾ 'ਚ ਬੁੱਧਵਾਰ ਰਾਤ ਕਰੀਬ 11:30 ਵਜੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਹ ਘਟਨਾ ਮੱਧਮਗ੍ਰਾਮ ਖੇਤਰ ਦੇ ਜੇਸੋਰ ਰੋਡ 'ਤੇ ਦੋਹਰੀਆ ਨੇੜੇ ਉਸ ਸਮੇਂ ਵਾਪਰੀ ਜਦੋਂ ਰਾਜ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਕਾਰਜਕਾਰੀ ਸਹਾਇਕ ਵਜੋਂ ਸੇਵਾ ਨਿਭਾਅ ਰਹੇ ਚੰਦਰਨਾਥ ਰੱਥ ਸਕਾਰਪੀਓ 'ਚ ਸਵਾਰ ਹੋ ਕੇ ਆਪਣੇ ਫਲੈਟ 'ਚ ਵਾਪਸ ਆ ਰਹੇ ਸਨ | ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਰੱਥ ਦੀ ਗੱਡੀ ਨੂੰ ਰੋਕ ਕੇ ਨੇੜੇ ਤੋਂ 4 ਤੋਂ 5 ਗੋਲੀਆਂ ਮਾਰੀਆਂ | ਇਸ ਹਮਲੇ 'ਚ ਗੱਡੀ 'ਚ ਸਵਾਰ ਇਕ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਿਆ | ਸਥਾਨਕ ਲੋਕ ਰਥ ਨੂੰ ਜੇਸੋਰ ਰੋਡ ਸਥਿਤ ਇਕ ਨਿੱਜੀ ਨਰਸਿੰਗ ਹੋਮ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਦੂਜੇ ਪਾਸੇ, ਤਿ੍ਣਮੂਲ ਕਾਂਗਰਸ ਨੇ ਚੰਦਰਨਾਥ ਰਥ ਦੀ ਹੱਤਿਆ ਦੀ ਨਿੰਦਾ ਕੀਤੀ ਹੈ ਅਤੇ ਇਸ ਘਟਨਾ ਦੀ ਅਦਾਲਤ ਦੀ ਨਿਗਰਾਨੀ ਹੇਠ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ 'ਚ ਹਾਈ ਅਲਰਟ ਅਗਲੀ ਖ਼ਬਰ ਕੈਮਿਸਟਾਂ ਦੀ ਦੇਸ਼-ਵਿਆਪੀ ਹੜਤਾਲ ਨੂੰ ਲੈ ਕੇ ਇਕ ਧੜੇ ਵਲੋਂ ਬਾਈਕਾਟ ਕਰਨ ਦਾ ਐਲਾਨ ਪੰਜਾਬ ਦੇ ਕੈਮਿਸਟਾਂ ਦੀਆਂ ਮੰਗਾ...
Ad Position 24