25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਿੰਧੂ ਜਲ ਸੰਧੀ ਸੰਬੰਧੀ ਪਾਕਿ ਸਾਰੇ ਕਾਨੂੰਨੀ ਚੈਨਲਾਂ ਦੀ ਕਰੇਗਾ ਵਰਤੋਂ-ਅੰਦਰਾਬੀ

Ad Position 21
No active advertisement
ਅਜੀਤ ਡੈਸਕ 08-05-2026

ਅੰਮ੍ਰਿਤਸਰ, 7 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਹੁਸੈਨ ਅੰਦਰਾਬੀ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ, ਅਫ਼ਗਾਨਿਸਤਾਨ ਅਤੇ ਸੋਮਾਲੀਆ ਨਾਲ ਜੁੜੇ ਖੇਤਰੀ ਮੁੱਦਿਆਂ 'ਤੇ ਕੂਟਨੀਤਕ ਯਤਨ ਜਾਰੀ ਰੱਖਦੇ ਹੋਏ ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸਲਾਮਾਬਾਦ 'ਚ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ 'ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਈਰਾਨ-ਅਮਰੀਕਾ ਸੰਭਾਵੀ ਸਮਝੌਤੇ 'ਤੇ ਦਸਤਖ਼ਤ ਸਮਾਰੋਹ ਇਸਲਾਮਾਬਾਦ 'ਚ ਜਾਂ ਕਿਤੇ ਹੋਰ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿ ਸਮੁੰਦਰੀ ਡਾਕੂਆਂ ਦੁਆਰਾ ਪਾਕਿਸਤਾਨੀਆਂ ਦੀ ਹਵਾਲਗੀ ਦੇ ਸੰਬੰਧ 'ਚ ਸੋਮਾਲੀਆ ਦੇ ਸੰਪਰਕ 'ਚ ਹੈ। ਅੰਦਰਾਬੀ ਨੇ ਕਿਹਾ ਕਿ ਪਾਕਿ ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿ ਨੇ ਹਮੇਸ਼ਾਂ ਭਾਰਤ ਨਾਲ ਮੁੱਦਿਆਂ ਨੂੰ ਹੱਲ ਕਰਨ ਲਈ ਕੂਟਨੀਤੀ 'ਤੇ ਜ਼ੋਰ ਦਿੱਤਾ ਹੈ। ਅੰਦਰਾਬੀ ਅਨੁਸਾਰ ਪਾਕਿ ਸਿੰਧੂ ਜਲ ਸੰਧੀ ਸੰਬੰਧੀ ਸਾਰੇ ਕਾਨੂੰਨੀ ਚੈਨਲਾਂ ਦੀ ਵਰਤੋਂ ਕਰੇਗਾ।

Ad Position 22
No active advertisement
ਪਿਛਲੀ ਖ਼ਬਰ ਜੱਸੋਵਾਲ ਨੂੰ ਹਲਕਾ ਬੱਧਨੀ ਕਲਾਂ ਅਤੇ ਕੈੜਾ ਨੂੰ ਸਮਰਾਲਾ ਨਗਰ ਕੌਂਸਲ ਦਾ ਆਬਜ਼ਰਵਰ ਨਿਯੁਕਤ ਕੀਤਾ <br/> ਅਗਲੀ ਖ਼ਬਰ ਖੇਮਕਰਨ ਦਾਣਾ ਮੰਡੀ 'ਚ ਨਵੀਂ ਮਜ਼ਦੂਰ ਯੂਨੀਅਨ ਦਾ ਗਠਨ <br/>
Ad Position 24