10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਯੂ. ਪੀ. ਸਰਕਾਰ ਵਲੋਂ ਸਮਾਰਟ ਪ੍ਰੀਪੇਡ ਮੀਟਰ ਸਿਸਟਮ ਖ਼ਤਮ-ਪੋਸਟਪੇਡ 'ਚ ਤਬਦੀਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਲਖਨਊ, 8 ਮਈ (ਪੀ.ਟੀ.ਆਈ.)-ਊਰਜਾ ਮੰਤਰੀ ਏ.ਕੇ. ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਭਰ ਵਿੱਚ ਸਮਾਰਟ ਪ੍ਰੀਪੇਡ ਬਿਜਲੀ ਮੀਟਰ ਸਿਸਟਮ ਨੂੰ ਬੰਦ ਕਰਨ ਅਤੇ ਮÏਜੂਦਾ ਮੀਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਪੋਸਟਪੇਡ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ¢ਇਹ ਕਦਮ ਸਮਾਰਟ ਪ੍ਰੀਪੇਡ ਮੀਟਰਾਂ ਨਾਲ ਸਬੰਧਤ ਕਥਿਤ ਓਵਰਬਿਲਿੰਗ ਅਤੇ ਬੇਨਿਯਮੀਆਂ ਨੂੰ ਲੈ ਕੇ ਕਈ ਜ਼ਿਲਿ੍ਹਆਂ ਵਿੱਚ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਆਇਆ ਹੈ¢ ਇਹ ਮੀਟਰ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ ਡੀ ਐੱਸ ਐੱਸ) ਦੇ ਤਹਿਤ ਲਗਾਏ ਗਏ ਸਨ¢ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਇਹ ਫੈਸਲਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੋਂ ਬਾਅਦ, ਖਪਤਕਾਰਾਂ ਦੀ ਸਹੂਲਤ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ¢ਨਵੀਂ ਪ੍ਰਣਾਲੀ ਦੇ ਤਹਿਤ, ਖਪਤਕਾਰਾਂ ਨੂੰ ਬਿਜਲੀ ਦੀ ਵਰਤੋਂ ਕਰਨ ਤੋਂ ਬਾਅਦ ਬਿੱਲ ਪ੍ਰਾਪਤ ਹੋਣਗੇ¢ ਇਸ ਪੋਸਟਪੇਡ ਪ੍ਰਣਾਲੀ ਦੇ ਤਹਿਤ, ਮਈ 2026 ਵਿੱਚ ਖਪਤ ਕੀਤੀ ਗਈ ਬਿਜਲੀ ਦੇ ਬਿੱਲ ਜੂਨ ਵਿੱਚ ਜਾਰੀ ਕੀਤੇ ਜਾਣਗੇ¢ਸ਼ਰਮਾ ਨੇ ਕਿਹਾ ਕਿ ਇਸ ਨਵੀਂ ਪ੍ਰਣਾਲੀ ਨੂੰ ਪੂਰਵਾਂਚਲ, ਮੱਧਿਆਂਚਲ, ਦਕਸ਼ਿਨਾਂਚਲ ਅਤੇ ਪੱਛਮਆਂਚਲ ਬਿਜਲੀ ਵੰਡ ਨਿਗਮਾਂ ਦੇ ਨਾਲ-ਨਾਲ ਕਾਨਪੁਰ ਦੇ ਕੇ.ਐੱਸ.ਸੀ.ਓ. ਵਿੱਚ ਲਾਗੂ ਕਰਨ ਲਈ ਰਸਮੀ ਆਦੇਸ਼ ਜਾਰੀ ਕੀਤੇ ਗਏ ਹਨ¢ਉਨ੍ਹਾਂ ਕਿਹਾ ਕਿ ਪੋਸਟਪੇਡ ਬਿੱਲ ਹਰ ਮਹੀਨੇ ਦੀ 10 ਤਰੀਕ ਤੱਕ ਜਾਰੀ ਕੀਤੇ ਜਾਣਗੇ, ਅਤੇ ਖਪਤਕਾਰਾਂ ਨੂੰ ਐੱਸ.ਐੱਮ.ਐੱਸ. ਅਤੇ ਵਟਸਐਪ ਰਾਹੀਂ ਬਿਲਿੰਗ ਜਾਣਕਾਰੀ ਪ੍ਰਾਪਤ ਹੋਵੇਗੀ¢

Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਗੁਜਰਾਤ ਇਕਾਈ ਨੇ ਫੇਸਬੁੱਕ ਤੇ ਇੰਸਟਾ ਖਾਤੇ ਬਲਾਕ ਕੀਤੇ ਜਾਣ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ <br/> ਅਗਲੀ ਖ਼ਬਰ ਅਮਰੀਕਾ ਵਲੋਂ ਹੋਰਮੁਜ਼ ਜਲਮਾਰਗ 'ਚ ਈਰਾਨੀ ਹਮਲੇ ਨਾਕਾਮ ਕਰਨ ਦਾ ਦਾਅਵਾ <br/>
Ad Position 24