10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਆਪ' ਦੀ ਗੁਜਰਾਤ ਇਕਾਈ ਨੇ ਫੇਸਬੁੱਕ ਤੇ ਇੰਸਟਾ ਖਾਤੇ ਬਲਾਕ ਕੀਤੇ ਜਾਣ ਨੂੰ ਸੁਪਰੀਮ ਕੋਰਟ 'ਚ ਦਿੱਤੀ ਚੁਣੌਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਨਵੀਂ ਦਿੱਲੀ, 8 ਮਈ (ਜਗਤਾਰ ਸਿੰਘ)-ਸੋਸ਼ਲ ਮੀਡੀਆ ਪਲੇਟਫ਼ਾਰਮ ਬੰਦ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਗੁਜਰਾਤ ਯੂਨਿਟ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ ¢ ਪਾਰਟੀ ਨੇ ਦੋਸ਼ ਲਾਇਆ ਹੈ ਕਿ ਗੁਜਰਾਤ ਨਿਗਮ ਚੋਣਾਂ ਤੋਂ ਠੀਕ ਇਕ ਦਿਨ ਪਹਿਲਾਂ ਪਾਰਟੀ ਦਾ ਫੇਸਬੁਕ ਪੇਜ ਤੇ ਇੰਸਟਾਗ੍ਰਾਮ ਪੇਜ ਬਲਾਕ ਕਰ ਦਿੱਤਾ ਗਿਆ ¢ ਸੁਪਰੀਮ ਕੋਰਟ ਨੇ 'ਆਪ' ਦੀ ਇਸ ਪਟੀਸ਼ਨ 'ਤੇ ਕੇਂਦਰ, ਗੁਜਰਾਤ ਸਰਕਾਰ ਤੇ ਮੇਟਾ ਪਲੇਟਫ਼ਾਰਮ ਤੋਂ ਜਵਾਬ ਮੰਗਿਆ ਹੈ | ਸੁਣਵਾਈ ਦੌਰਾਨ ਪਟੀਸ਼ਨਕਰਤਾ ਵਲੋਂ ਕਿਹਾ ਗਿਆ ਕਿ ਸਾਡਾ ਪੂਰਾ ਪੋਰਟਲ ਹੀ ਗ਼ਾਇਬ ਹੋ ਗਿਆ ¢ ਕੇਂਦਰ ਵਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਮੁੱਦਾ ਪਹਿਲਾਂ ਤੋਂ ਹੀ ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਲੰਬਿਤ ਹੈ ¢ ਇਸ ਲਈ ਇਸ ਪਟੀਸ਼ਨ ਨੂੰ ਵੀ ਉਸ ਨਾਲ ਜੋੜਿਆ ਜਾ ਸਕਦਾ ਹੈ ¢ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਕੇਂਦਰ, ਗੁਜਰਾਤ ਤੇ ਮੇਟਾ ਤੋਂ ਜਵਾਬ ਮੰਗਿਆ ਤੇ ਇਸ ਮਾਮਲੇ ਨੂੰ ਲੰਬਿਤ ਕੇਸ ਨਾਲ ਜੋੜ ਦਿੱਤਾ ¢

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਨੋਇਡਾ ਹਿੰਸਾ ਲਈ ਗਿ੍ਫ਼ਤਾਰ ਵਿਦਿਆਰਥੀ ਨੂੰ ਹਾਈ ਕੋਰਟ ਜਾਣ ਲਈ ਕਿਹਾ <br/> ਅਗਲੀ ਖ਼ਬਰ ਯੂ. ਪੀ. ਸਰਕਾਰ ਵਲੋਂ ਸਮਾਰਟ ਪ੍ਰੀਪੇਡ ਮੀਟਰ ਸਿਸਟਮ ਖ਼ਤਮ-ਪੋਸਟਪੇਡ 'ਚ ਤਬਦੀਲ <br/>
Ad Position 24