25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਖੰਨਾ 'ਚ ਬੇਕਾਬੂ ਕੈਂਟਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਇਕ ਮੌਤ

Ad Position 21
No active advertisement
ਅਜੀਤ ਡੈਸਕ 09-05-2026
ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਅਮਲੋਹ ਰੋਡ 'ਤੇ ਅੱਜ ਰਾਤ ਇੱਕ ਬੇਕਾਬੂ ਕੈਂਟਰ ਨੇ ਸੜਕ 'ਤੇ ਜਾ ਰਹੇ ਕਈ ਲੋਕਾਂ ਅਤੇ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ¢ ਹਾਦਸੇ 'ਚ ਇੱਕ ਨÏਜਵਾਨ ਦੀ ਮÏਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਅਮਲੋਹ ਰੋਡ 'ਤੇ ਦੇਰ ਸ਼ਾਮ ਦੇ ਸਮੇਂ ਕਾਫੀ ਟਰੈਫਿਕ ਰਹਿੰਦੀ ਹੈ¢ ਇਸੇ ਦÏਰਾਨ ਇਕ ਤੇਜ਼ ਰਫ਼ਤਾਰ ਕੈਂਟਰ ਅਚਾਨਕ ਬੇਕਾਬੂ ਹੋ ਗਿਆ | ਡਰਾਈਵਰ ਦਾ ਵਾਹਨ 'ਤੇ ਕੰਟਰੋਲ ਨਾ ਰਹਿਣ ਕਾਰਨ ਕੈਂਟਰ ਨੇ ਅੱਗੇ ਜਾ ਰਹੇ ਦੋ ਮੋਟਰਸਾਈਕਲਾਂ ਸਮੇਤ ਕਈ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ | ਦੱਸਿਆ ਜਾ ਰਿਹਾ ਹੈ ਕਿ ਦੋ ਮੋਟਰਸਾਈਕਲਾਂ 'ਤੇ ਚਾਰ ਨÏਜਵਾਨ ਸਵਾਰ ਸਨ | ਹਾਦਸੇ ਕਾਰਨ ਇੱਕ ਨÏਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ ¢ ਬਾਕੀ ਤਿੰਨ ਨÏਜਵਾਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ | ਸਿਟੀ ਥਾਣਾ-2 ਦੇ ਮੁਖੀ ਅਜੀਤੇਜ ਕÏਸ਼ਲ ਨੇ ਦੱਸਿਆ ਕਿ ਕੈਂਟਰ ਡਰਾਈਵਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਡੀ.ਆਰ.ਡੀ.ਓ. ਤੇ ਹਵਾਈ ਫ਼ੌਜ ਵਲੋਂ ਤਾਰਾ ਗਲਾਈਡ ਹਥਿਆਰ ਦਾ ਸਫ਼ਲ ਪ੍ਰੀਖਣ ਅਗਲੀ ਖ਼ਬਰ ਅਮਰੀਕਾ ਵਲੋਂ ਕੌਮਾਂਤਰੀ ਵਿਦਿਆਰਥੀਆਂ 'ਤੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ <br/>
Ad Position 24