ਲੰਡਨ, 8 ਮਈ (ਪੀ.ਟੀ.ਆਈ.)-ਬੀ.ਬੀ.ਸੀ. ਅਨੁਸਾਰ ਘੱਟੋ-ਘੱਟ ਦੋ ਭਾਰਤੀ ਨਾਗਰਿਕ ਡੱਚ ਕਰੂਜ਼ ਜਹਾਜ਼ ਐੱਮ.ਵੀ. ਹੋਂਡਿਅਸ ਦੇ ਉਸ ਚਾਲਕ ਦਲ ਦਾ ਹਿੱਸਾ ਹਨ, ਜਿਸ 'ਚ ਹੰਤਾਵਾਇਰਸ ਦੇ ਫੈਲਣ ਦੀ ਖ਼ਬਰ ਆਈ ਹੈ | ਜਹਾਜ਼ 'ਤੇ ਹੁਣ ਤੱਕ ਪੰਜ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਤਿੰਨ ਮÏਤਾਂ ਹੋਈਆਂ ਹਨ¢ ਓਸ਼ਨਵਾਈਡ ਐਕਸਪੀਡੀਸ਼ਨਜ਼ ਦੁਆਰਾ ਸੰਚਾਲਿਤ ਇਹ ਲਗਜ਼ਰੀ ਕਰੂਜ਼ ਜਹਾਜ਼ 1 ਅਪ੍ਰੈਲ ਨੂੰ ਅਰਜਨਟੀਨਾ ਦੇ ਉਸ਼ੁਆਇਆ ਤੋਂ ਰਵਾਨਾ ਹੋਇਆ ਸੀ ਤੇ 10 ਮਈ ਨੂੰ ਸਪੇਨ ਦੇ ਕੈਨਰੀ ਟਾਪੂ ਪਹੁੰਚਣ ਦੀ ਉਮੀਦ ਹੈ¢ਰਿਪੋਰਟਾਂ ਅਨੁਸਾਰ, ਲਗਜ਼ਰੀ ਕਰੂਜ਼ ਸ਼ੁਰੂ ਵਿੱਚ 28 ਦੇਸ਼ਾਂ ਦੇ ਲਗਭਗ 150 ਯਾਤਰੀਆਂ ਅਤੇ ਚਾਲਕ ਦਲ ਨੂੰ ਲੈ ਕੇ ਗਿਆ ਸੀ, ਪਰ 24 ਅਪ੍ਰੈਲ ਨੂੰ ਦਰਜਨਾਂ ਸੇਂਟ ਹੇਲੇਨਾ ਟਾਪੂ 'ਤੇ ਉਤਰ ਗਏ¢ਬੀ.ਬੀ.ਸੀ. ਦੀ ਇੱਕ ਰਿਪੋਰਟ ਦੇ ਅਨੁਸਾਰ, ਸਵਾਰ 28 ਕੌਮੀਅਤਾਂ ਵਿੱਚੋਂ, 38 ਫਿਲੀਪੀਨਜ਼ ਦੇ, 31 ਯੂ.ਕੇ. ਦੇ, 23 ਅਮਰੀਕਾ ਦੇ, 16 ਨੀਦਰਲੈਂਡ ਦੇ, 14 ਸਪੇਨ ਦੇ, 9 ਜਰਮਨੀ ਦੇ, 6 ਕੈਨੇਡਾ ਦੇ ਅਤੇ 2 ਚਾਲਕ ਦਲ ਦੇ ਮੈਂਬਰ ਭਾਰਤ ਦੇ ਸਨ¢ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਰਿਪੋਰਟ ਦਿੱਤੀ ਕਿ ਹੰਟਾਵਾਇਰਸ ਦੇ 8 ਸ਼ੱਕੀ ਮਾਮਲਿਆਂ ਵਿੱਚੋਂ 5 ਦੀ ਪੁਸ਼ਟੀ ਹੋਈ ਹੈ¢ਇੱਕ 69 ਸਾਲਾ ਡੱਚ ਅÏਰਤ, ਜਿਸ ਦੇ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ, ਦੀ ਮÏਤ ਹੋ ਗਈ ਹੈ; ਉਸਦਾ ਡੱਚ ਪਤੀ ਅਤੇ ਇੱਕ ਜਰਮਨ ਅÏਰਤ ਵੀ ਮਿ੍ਤਕਾਂ ਵਿੱਚ ਸ਼ਾਮਲ ਹਨ¢ ਉਨ੍ਹਾਂ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ¢ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਹੈ ਕਿ ਵਾਇਰਸ ਦਾ ਫੈਲਣਾ ਕਿਸੇ ਮਹਾਂਮਾਰੀ ਦੀ ਸ਼ੁਰੂਆਤ ਨਹੀਂ ਹੈ¢
ਭਾਰਤ ਨੂੰ ਹੰਤਾਵਾਇਰਸ ਤੋਂ ਤੁਰੰਤ ਕੋਈ ਖ਼ਤਰਾ ਨਹੀਂ-ਐਨ.ਆਈ.ਵੀ.
ਨਵੀਂ ਦਿੱਲੀ, 8 ਮਈ (ਉਪਮਾ ਡਾਗਾ ਪਾਰਥ)- ਆਈ.ਸੀ.ਐੱਮ.ਆਰ. ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਡਾਇਰੈਕਟਰ ਡਾ. ਨਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਮਾਮਲੇ ਅਲੱਗ-ਥਲੱਗ ਜਾਪਦੇ ਹਨ ਅਤੇ ਭਾਰਤ ਲਈ ਤੁਰੰਤ ਜਨਤਕ ਸਿਹਤ ਲਈ ਕੋਈ ਖ਼ਤਰਾ ਨਹੀਂ ਹਨ¢ਕੁਮਾਰ ਨੇ ਕਿਹਾ ਕਿ ਅਜੇ ਤੱਕ ਕਮਿਊਨਿਟੀ ਫੈਲਾਅ ਦਾ ਕੋਈ ਸਬੂਤ ਨਹੀਂ ਹੈ¢ਹੰਟਾਵਾਇਰਸ ਮੁੱਖ ਤÏਰ 'ਤੇ ਸੰਕਰਮਿਤ ਚੂਹਿਆਂ ਜਾਂ ਉਨ੍ਹਾਂ ਦੇ ਮਲ-ਮੂਤਰ, ਜਿਵੇਂ ਕਿ ਲਾਰ, ਪਿਸ਼ਾਬ ਅਤੇ ਗੋਬਰ ਦੇ ਸੰਪਰਕ ਰਾਹੀਂ ਮਨੁੱਖਾਂ ਵਿੱਚ ਫੈਲਦਾ ਹੈ |
ਹੰਤਾਵਾਇਰਸ ਨਾਲ ਪ੍ਰਭਾਵਿਤ ਕਰੂਜ਼ ਜਹਾਜ਼ ਦੇ ਚਾਲਕ ਦਲ ਦਾ ਹਿੱਸਾ ਹਨ 2 ਭਾਰਤੀ <br/>
ਅਜੀਤ ਡੈਸਕ
09-05-2026