ਮੁੰਬਈ, 9 ਮਈ (ਏਜੰਸੀ)-ਐਨ.ਸੀ.ਪੀ. (ਐਸ.ਪੀ.) ਦੇ ਕਾਰਜਕਾਰੀ ਪ੍ਰਧਾਨ ਸੁਪਿ੍ਆ ਸੁਲੇ ਨੇ ਦੱਸਿਆ ਕਿ ਮੁੰਬਈ-ਪੁਣੇ ਹਾਈਵੇਅ 'ਤੇ ਉਸ ਦੀ ਕਾਰ ਨੂੰ ਇਕ ਦੂਸਰੇ ਵਾਹਨ ਨੇ ਟੱਕਰ ਮਾਰ ਦਿੱਤੀ, ਪਰ ਉਹ ਤੇ ਉਸ ਨਾਲ ਸਵਾਰ ਲੋਕ ਸੁਰੱਖਿਅਤ ਹਨ | ਬਾਰਾਮਤੀ ਤੋਂ ਸੰਸਦ ਮੈਂਬਰ ਨੇ 'ਐਕਸ' 'ਤੇ ਲਿਖਿਆ ਕਿ ਅੱਜ ਮੁੰਬਈ ਤੋਂ ਪੁਣੇ ਜਾਂਦੇ ਸਮੇਂ ਹਾਈਵੇ 'ਤੇ ਮੇਰਾ ਅਨੁਭਵ ਬਹੁਤ ਬੁਰਾ ਰਿਹਾ, ਜਦੋਂ ਇਕ ਵਾਹਨ ਨੇ ਲਾਪ੍ਰਵਾਹੀ ਨਾਲ ਮੇਰੀ ਕਾਰ ਨੂੰ ਟੱਕਰ ਮਾਰ ਦਿੱਤੀ | ਸ਼ੁਕਰ ਹੈ ਕਿ ਸਾਰੇ ਸੁਰੱਖਿਅਤ ਹਨ | ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੀਟ ਬੈਲਟ ਪਹਿਨਣ, ਚੌਕਸ ਰਹਿਣ ਤੇ ਨਿਯਮਾਂ ਦੀ ਪਾਲਣਾ ਕਰਨ, ਤਾਂ ਕਿ ਹਾਈਵੇ ਸਾਰਿਆਂ ਲਈ ਸੁਰੱਖਿਅਤ ਬਣ ਸਕਣ |