11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮਾਣਹਾਨੀ ਦੇ ਮਾਮਲੇ 'ਚ ਮਜੀਠੀਆ ਅਦਾਲਤ 'ਚ ਪੁੱਜੇ-ਸੰਜੇ ਸਿੰਘ ਖ਼ਿਲਾਫ਼ ਅਗਲੀ ਪੇਸ਼ੀ 26 ਨੂੰ <br/>

Ad Position 21
No active advertisement
ਅਜੀਤ ਡੈਸਕ 13-05-2026

ਅੰਮਿ੍ਤਸਰ, 12 ਮਈ (ਰੇਸ਼ਮ ਸਿੰਘ)-ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਤੇ ਹੋਰਾਂ ਖਿਲਾਫ ਦਰਜ ਕਰਵਾਏ ਮਾਣਹਾਨੀ ਦੇ ਮਾਮਲੇ 'ਚ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਇਥੇ ਜ਼ਿਲ੍ਹਾ ਕਚਿਹਰੀਆ ਪੁੱਜੇ ਤੇ ਅਗਲੇਰੀ ਕਾਰਵਾਈ ਲਈ ਅਦਾਲਤ 'ਚ ਚਾਰਾਜ਼ੋਈ ਕੀਤੀ | ਅਦਾਲਤ ਵਲੋਂ ਇਸ ਮਾਮਲੇ ਦੀ ਅਗਲੇਰੀ ਪੇਸ਼ੀ 26 ਮਈ ਦੀ ਨਿਰਧਾਰਿਤ ਕੀਤੀ ਗਈ ਹੈ | ਉਨ੍ਹਾਂ ਸਰਕਾਰ ਦੇ ਵਿਭਾਗ ਵਿਜੀਲੈਂਸ ਬਿਊਰੋ ਤੇ ਸੀ.ਬੀ.ਆਈ. ਰੇਡ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਰਾਜ 'ਚ ਭਿ੍ਸ਼ਟਾਚਾਰ ਸਿਖਰਾਂ 'ਤੇ ਹੈ ਜਿਸ ਲਈ ਰੋਜ਼ਾਨਾ ਹੀ ਸੌਦੇਬਾਜੀ ਹੁੰਦੀ | ਉਨ੍ਹਾਂ ਮੰਤਰੀਆਂ ਖਿਲਾਫ ਕਾਰਵਾਈ ਨੂੰ ਵੀ ਇਸੇ ਸੌਦੇਬਾਜ਼ੀ ਦਾ ਸਿਖਰ ਦੱਸਿਆ | 'ਆਪ' ਸਰਕਾਰ ਦਾ ਕੁਲੈਕਸ਼ਨ ਕੇਂਦਰ ਬਣ ਚੁੱਕੀ ਹੈ | ਇਸ ਲਈ ਮੁਖ ਮੰਤਰੀ ਤੇ ਡੀ.ਜੀ.ਪੀ. ਦੇ ਰੋਲ ਦੀ ਵੀ ਸੀ.ਬੀ.ਆਈ. ਨੂੰ ਜਾਂਚ ਕਰਨੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਓਪਨ ਪ੍ਰਣਾਲੀ ਰਾਹੀਂ ਦਿੱਤੀ ਦਸਵੀਂ ਜਮਾਤ ਦੀ ਪ੍ਰੀਖਿਆ ਨੂੰ ਨਾ ਪਾਸ ਕਰ ਸਕੇ 3291 ਪ੍ਰੀਖਿਆਰਥੀ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਤੇ 'ਵਾਰਿਸ ਪੰਜਾਬ ਦੇ' ਵਲੋਂ ਨਗਰ ਕੌਂਸਲ/ਪੰਚਾਇਤ ਚੋਣਾਂ ਮਿਲ ਕੇ ਲੜੀਆਂ ਜਾਣਗੀਆਂ
Ad Position 24