11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹਾਈ ਕੋਰਟ ਦਾ ਬਰਖ਼ਾਸਤ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਨੂੰ ਸਖ਼ਤ ਸੰਦੇਸ਼ ਪਹਿਲਾਂ ਆਤਮ ਸਮਰਪਣ ਕਰੋ, ਫ਼ਿਰ ਸੁਣਾਂਗੇ ਸੀ.ਬੀ.ਆਈ. ਜਾਂਚ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 13-05-2026

ਚੰਡੀਗੜ੍ਹ, 12 ਮਈ (ਸੰਦੀਪ ਕੁਮਾਰ ਮਾਹਨਾ)–ਪੰਜਾਬ ਦੇ ਚਰਚਿਤ ਡਰੱਗ ਅਤੇ ਪੁਲਿਸ ਨਾਲ ਮਿਲੀਭੁਗਤ ਨਾਲ ਜੁੜੇ ਮਾਮਲੇ 'ਚ ਬਰਖ਼ਾਸਤ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ | ਅਦਾਲਤ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੋ ਵਿਅਕਤੀ ਅਗਸਤ 2023 ਤੋਂ ਫ਼ਰਾਰ ਹੈ, ਇਕ ਭਗੌੜਾ ਹੈ ਤੇ ਕਾਨੂੰਨ ਤੋਂ ਬਚ ਰਿਹਾ ਹੈ, ਉਹ ਸਿੱਧੇ ਹਾਈ ਕੋਰਟ ਤੋਂ ਐਫ਼.ਆਈ.ਆਰ. ਜਾਂ ਜਾਂਚ ਦੇ ਤਬਾਦਲੇ ਦੀ ਮੰਗ ਨਹੀਂ ਕਰ ਸਕਦਾ | ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਪਟੀਸ਼ਨਰ ਨੂੰ ਪਹਿਲਾਂ ਆਤਮ ਸਮਰਪਣ ਕਰਨਾ ਹੋਵੇਗਾ, ਕਾਨੂੰਨ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਤਾਂ ਹੀ ਉਸ ਦੀਆਂ ਮੰਗਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ | ਅਦਾਲਤ 'ਚ ਸੁਣਵਾਈ ਦੌਰਾਨ ਪਟੀਸ਼ਨਕਰਤਾ ਪੱਖ ਨੇ ਦਾਅਵਾ ਕੀਤਾ ਕਿ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਹੋਣ ਦੇ ਨਾਤੇ, ਉਹ ਪੰਜਾਬ ਪੁਲਿਸ ਦੇ ਅੰਦਰ ਉੱਚ-ਪੱਧਰੀ ਦੁਸ਼ਮਣੀ ਦਾ ਸ਼ਿਕਾਰ ਬਣਿਆ ਤੇ ਇਸ ਲਈ ਐਫ.ਆਈ.ਆਰ. ਦੀ ਜਾਂਚ ਕਿਸੇ ਨਿਰਪੱਖ ਏਜੰਸੀ ਜਾਂ ਸੀ.ਬੀ.ਆਈ. ਨੂੰ ਸੌਂਪੀ ਜਾਵੇ | ਹਾਈ ਕੋਰਟ ਨੇ ਹੁਕਮ ਦਿੱਤਾ ਕਿ ਪਟੀਸ਼ਨਰ ਨੂੰ ਪਹਿਲਾਂ ਆਤਮ ਸਮਰਪਣ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਅੱਗੇ ਦੀ ਕਿਸੇ ਰਾਹਤ ਜਾਂ ਜਾਂਚ ਸਬੰਧੀ ਮੰਗ 'ਤੇ ਵਿਚਾਰ ਕੀਤਾ ਜਾ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ 'ਆਪ' ਸਾਜਿਸ਼ ਤਹਿਤ ਭਾਜਪਾ ਦਫ਼ਤਰਾਂ 'ਤੇ ਹਮਲੇ ਕਰਵਾ ਕੇ ਲੋਕਤੰਤਰ ਦਾ ਕਰ ਰਹੀ ਹੈ ਘਾਣ-ਸੁਨੀਲ ਜਾਖੜ
Ad Position 24