ਭਾਜਪਾ ਉਮੀਦਵਾਰ ਦੇ ਪਤੀ ਦੇ ਸਿਰ 'ਚ ਮਾਰੀ ਗੰਭੀਰ ਸੱਟ
ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 15 ਦੇ ਪੋਿਲੰਗ ਬੂਥ ਆਈ.ਟੀ.ਆਈ. (ਲੜਕੇ) ਵਿਖੇ ਪੈ ਰਹੀਆਂ ਵੋਟਾਂ ਦਰਮਿਆਨ ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ | ਇਸ ਦੌਰਾਨ ਭਾਜਪਾ ਉਮੀਦਵਾਰ ਬੀਬੀ ਦੀਪਇੰਦਰ ਕੌਰ ਦੇ ਪਤੀ ਜਸਵੀਰ ਸਿੰਘ ਗੱਖੀ ਦੇ ਸਿਰ ਵਿਚ ਗੰਭੀਰ ਸੱਟ ਵੀ ਲੱਗੀ | ਘਟਨਾ ਦੇ ਪਤਾ ਲੱਗਣ 'ਤੇ ਪੋਿਲੰਗ ਬੂਥ 'ਤੇ ਪੱੁਜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ ਸੰਧੂ ਅਤੇ ਉਮੀਦਵਾਰ ਬੀਬੀ ਦੀਪਇੰਦਰ ਕੌਰ ਨੇ ਕਿਹਾ ਕਿ ਇਸ ਵਾਰਡ ਵਿਚ ਸੱਤਾਧਾਰੀ ਧਿਰ ਨੂੰ ਜਾਅਲੀ ਵੋਟਾਂ ਪਵਾਉਣ ਲਈ ਬਾਹਰੋਂ ਪਿੰਡਾਂ ਵਿਚ ਬਹੁਤ ਸਾਰੇ ਲੋਕ ਲਿਆਂਦੇ ਗਏ ਹਨ, ਜੋ ਸ਼ਰੇ੍ਹਆਮ ਜਾਅਲੀ ਵੋਟਾਂ ਪਾ ਰਹੇ ਹਨ ਤੇ ਗੁੰਡਾਗਰਦੀ ਕਰ ਰਹੇ ਹਨ | ਜਦੋਂ ਅਜਿਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਖ਼ੂਨ ਖ਼ਰਾਬੇ 'ਤੇ ਉਤਰ ਆਏ ਤੇ ਜਸਵੀਰ ਸਿੰਘ ਗੱਖੀ ਦੇ ਸਿਰ ਵਿਚ ਇੱਟ ਮਾਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਇਸ ਮੌਕੇ ਪਹੁੰਚੇ ਐਸ.ਪੀ. ਸੋਹਨ ਲਾਲ, ਡੀ.ਐਸ.ਪੀ. ਸਤਵੀਰ ਸਿੰਘ ਬੈਂਸ ਅਤੇ ਥਾਣਾ ਸਿਟੀ-2 ਦੇ ਐਸ.ਐਚ.ਓ. ਸਰੀਫ਼ ਖ਼ਾਨ ਨੂੰ ਭਾਜਪਾ ਉਮੀਦਵਾਰ ਬੀਬੀ ਦੀਪਇੰਦਰ ਕੌਰ ਨੇ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ |
ਬਰਨਾਲਾ ਦੇ ਵਾਰਡ ਨੰਬਰ 15 'ਚ ਪੋਿਲੰਗ ਬੂਥ ਦੇ ਬਾਹਰ ਵੋਟਾਂ ਨੂੰ ਲੈ ਕੇ ਹੋਈ ਲੜਾਈ
ਅਜੀਤ ਡੈਸਕ
27-05-2026