10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਔਰਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀ ਮਾਮਲੇ ਵਿਚ ਯੋਗਰਾਜ ਸਿੰਘ ਦੀ ਅਗਾਊਾ ਜ਼ਮਾਨਤ ਰੱਦ <br/>

Ad Position 21
No active advertisement
ਅਜੀਤ ਡੈਸਕ 27-05-2026

ਚੰਡੀਗੜ੍ਹ, 26 ਮਈ (ਕਪਿਲ ਵਧਵਾ)-ਔਰਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਪੰਜਾਬੀ ਕਲਾਕਾਰ ਤੇ ਸਾਬਕਾ ਕਿ੍ਕਟਰ ਖਿਡਾਰੀ ਯੋਗਰਾਜ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੀ ਅਗਾਊ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ | ਇਹ ਫੈਸਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਐਚ. ਐਸ. ਗਰੇਵਾਲ ਦੀ ਅਦਾਲਤ ਵਲੋਂ ਮੰਗਲਵਾਰ ਨੂੰ ਸੁਣਾਇਆ | ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਇਹ ਇਕ ਗੰਭੀਰ ਸਮਾਜਿਕ ਅਪਰਾਧ ਹੈ | ਜਾਣਕਾਰੀ ਅਨੁਸਾਰ ਹਿੰਦੀ ਭਾਸ਼ਾ ਵਿਚ ਬਣੀ ਵੈੱਬ ਸੀਰੀਜ਼ 'ਲੁਖੇ' ਵਿਚ ਇਕ ਕਿਰਦਾਰ ਨਿਭਾਉਂਦੇ ਹੋਏ ਯੋਗਰਾਜ ਸਿੰਘ ਵਲੋਂ ਅÏਰਤਾਂ ਲਈ ਮੰਦੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਤਹਿਤ ਚੰਡੀਗੜ੍ਹ ਦੇ ਥਾਣਾ ਸੈਕਟਰ-36 ਵਿਚ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਸੀ | ਯੋਗਰਾਜ ਸਿੰਘ ਨੇ ਗਿ੍ਫਤਾਰੀ ਤੋਂ ਬਚਣ ਲਈ ਅਗਾਊ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਸੀ | ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਵਲੋਂ ਕਲਾਕਾਰ ਯੋਗਰਾਜ ਸਿੰਘ ਲਈ ਅਗਾਊ ਜ਼ਮਾਨਤ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ ਸਰਕਾਰੀ ਧਿਰ ਤੇ ਸ਼ਿਕਾਇਤਕਰਤਾ ਜੋਂ ਕਿ ਖੁਦ ਇਕ ਵਕੀਲ ਹੈ, ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਰਜ਼ੀ ਨੂੰ ਖਾਰਜ ਕਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਮੰਗੀ ਪੈਰੋਲ ਦਾ ਸੀ.ਬੀ.ਆਈ. ਵਲੋਂ ਸਖ਼ਤ ਵਿਰੋਧ, ਹਾਈ ਕੋਰਟ 'ਚ ਸੁਣਵਾਈ 3 ਜੂਨ ਤੱਕ ਟਲੀ... ਅਗਲੀ ਖ਼ਬਰ ਕਾਊਾਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵਲੋਂ ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਬੇਨਕਾਬ, 5 ਗਲੌਕ ਪਿਸਤੌਲ ਸਮੇਤ ਇਕ ਕਾਬੂ...
Ad Position 24