ਬਿੱਟੂ ਤੇ ਪੁਲਿਸ ਵਿਚਾਲੇ ਕਈ ਵਾਰੀ ਹੋਈ ਕਹਾ-ਸੁਣੀ
ਸੰਗਰੂਰ, 26 ਮਈ (ਦਮਨਜੀਤ ਸਿੰਘ) - ਨਗਰ ਕੌਂਸਲ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦੇ ਭਾਜਪਾ ਆਗੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓ.ਐਸ.ਡੀ. ਪ੍ਰੋਫੈਸਰ ਓਾਕਾਰ ਸਿੰਘ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਭੜਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਅੱਜ ਸੰਗਰੂਰ ਪੁਲਿਸ ਨਾਲ ਵਾਰ-ਵਾਰ ਤਿੱਖੀ ਬਹਿਸ ਹੋਈ ਤੇ ਪੁਲਿਸ ਵਲੋਂ ਕੇਂਦਰੀ ਮੰਤਰੀ ਦੇ ਕਾਫ਼ਲੇ ਨੂੰ ਧੂਰੀ ਸ਼ਹਿਰ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਸ਼ਹਿਰ ਦੇ ਬਾਹਰ ਸੰਗਰੂਰ ਰੋਡ 'ਤੇ ਬੈਰੀਕੇਡਿੰਗ ਕਰਨ ਦੇ ਨਾਲ ਨਾਲ ਮੁੱਖ ਸੜਕ 'ਤੇ ਟਰੱਕ ਅਤੇ ਹੋਰ ਵਾਹਨਾਂ ਨਾਲ ਸੜਕ ਪੂਰੀ ਤਰ੍ਹਾਂ ਨਾਲ ਰੋਕ ਲਈ ਗਈ | ਪੁਲਿਸ ਵਲੋਂ ਧੂਰੀ ਦਾਖਲ ਨਾ ਹੋਣ ਦੇ ਚੱਲਦਿਆਂ ਰਵਨੀਤ ਬਿੱਟੂ ਆਪਣੇ ਕਾਫ਼ਲੇ ਸਮੇਤ ਸੰਗਰੂਰ ਦੇ ਰੈਸਟ ਹਾਊਸ ਵਿਖੇ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਪ੍ਰਦੀਪ ਗਰਗ, ਅਮਨਦੀਪ ਸਿੰਘ ਪੂਨੀਆ, ਲਲਿਤ ਗਰਗ ਐਡਵੋਕੇਟ ਅਤੇ ਹੋਰਨਾਂ ਸੀਨੀਅਰ ਭਾਜਪਾ ਆਗੂਆਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਪੈੱ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ 'ਤੇ ਸ਼ਰੇਆਮ ਧੱਕੇਸ਼ਾਹੀ ਤੇ ਗੁੰਡਾਗਰਦੀ ਦੇ ਗੰਭੀਰ ਦੋਸ਼ ਲਗਾਏ | ਧੂਰੀ ਦੇ ਵਾਰਡ ਨੰਬਰ 9 ਤੋਂ ਉਮੀਦਵਾਰ ਦੇ ਪਰਿਵਾਰਕ ਮੈਂਬਰ ਨੂੰ ਓ.ਐਸ.ਡੀ. ਸੁਖਬੀਰ ਸਿੰਘ ਵਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਤਾਂ ਦੋਸ਼ ਲਗਾਉਂਦਿਆਂ ਬਿੱਟੂ ਉਕਤ ਭਾਜਪਾ ਆਗੂ ਨੂੰ ਖ਼ੁਦ ਧੂਰੀ ਛੱਡਣ ਲਈ ਪਹੁੰਚੇ | ਬਿੱਟੂ ਦਾ ਰਾਹ ਰੋਕਣ ਲਈ ਪੁਲਿਸ ਵਲੋਂ ਮੁੱਖ ਸੜਕ 'ਤੇ ਖੜੇ ਕੀਤੇ ਗਏ ਟਰੱਕ ਬੱਸਾਂ ਅਤੇ ਹੋਰਾਂ ਬਹਾਨਾ ਨੂੰ ਬਿੱਟੂ ਨੇ ਤੁਰੰਤ ਹਟਾਏ ਜਾਣ ਦੀ ਮੰਗ ਕੀਤੀ | ਰਵਨੀਤ ਬਿੱਟੂ ਵਲੋਂ ਸੜਕ ਨੂੰ ਆਮ ਲੋਕਾਂ ਲਈ ਖੋਲ੍ਹਣ ਦੀ ਕੀਤੀ ਜਾ ਰਹੀ ਜ਼ਿੱਦ ਦੇ ਚੱਲਦਿਆਂ ਪੁਲਿਸ ਨੇ ਇਨ੍ਹਾਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰ ਦਿੱਤਾ ਜਿਸ ਉਪਰੰਤ ਬਿੱਟੂ ਆਪਣੇ ਭਾਜਪਾ ਆਗੂਆਂ ਅਤੇ ਸੁਰੱਖਿਆ ਕਰਮੀਆਂ ਸਮੇਤ ਸੜਕ ਦੇ ਇੱਕ ਪਾਸੇ ਬਣੀ ਇੱਕ ਫ਼ੈਕਟਰੀ ਵਿਚ ਬੈਠ ਗਏ ਤੇ ਚੋਣਾਂ ਦਾ ਕੰਮ ਮੁਕੰਮਲ ਹੋਣ ਤੱਕ ਉਸੇ ਫ਼ੈਕਟਰੀ ਵਿਚ ਡੇਰਾ ਲਗਾਈ ਰੱਖਿਆ |
ਪੰਜਾਬ 'ਚ ਧੱਕੇਸ਼ਾਹੀ ਕਰ ਰਹੇ 'ਆਪ' ਆਗੂਆਂ ਦਾ ਹਾਲ ਪੱਛਮੀ ਬੰਗਾਲ ਵਿਚਲੇ ਟੀ.ਐਮ.ਸੀ. ਤੋਂ ਵੀ ਹੋਵੇਗਾ ਮਾੜਾ-ਬਿੱਟੂ
ਅਜੀਤ ਡੈਸਕ
27-05-2026