ਚੰਡੀਗੜ੍ਹ, 26 ਮਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ ਇਕ ਬਿਆਨ ਵਿਚ ਦੋਸ਼ ਲਾਇਆ ਕਿ ਸਿੱਖ ਕੌਮ ਨੂੰ ਚਿੜਾਉਣ ਵਾਸਤੇ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਪੈਰੋਲ ਦਿੱਤੀ ਜਾ ਰਹੀ ਹੈ | ਰਵੀਇੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਜਾਂਚ ਰਿਪੋਰਟਾਂ ਤੋਂ ਇਲਾਵਾ 2015 ਵਿਚ ਹੋਈਆਂ ਬੇਅਦਬੀਆਂ ਦੇ ਦੋਸ਼ੀ ਉਸ ਦਾ ਨਾਮ ਸ਼ਰੇਆਮ ਟੀ.ਵੀ. ਚੈਨਲ 'ਤੇ ਲੈ ਚੁੱਕੇ ਹਨ ਇਸ ਦੇ ਬਾਵਜੂਦ ਉਸ ਦਾ ਹੁਣ ਤੱਕ ਰਿਮਾਂਡ ਵੀ ਨਾ ਲਿਆ ਜਾਣਾ ਤੇ ਜਬਰ ਜਨਾਹ ਵਰਗੇ ਦੋਸ਼ ਵਿਚ ਸਜ਼ਾ ਯਾਫਤਾ ਮੁਜਰਿਮ ਨੂੰ ਇਸ ਤਰ੍ਹਾਂ ਸਾਲ ਵਿਚ ਕਈ ਵਾਰ ਪੈਰੋਲ ਦੇਣਾ, ਸਾਬਤ ਕਰਦਾ ਹੈ ਕਿ ਅਜਿਹੇ ਦੁਸ਼ਕਰਮੀ 'ਤੇ ਸਰਕਾਰਾਂ ਦੀ ਖਾਸ ਮਿਹਰਬਾਨੀ ਹੈ | ਇਕ ਪਾਸੇ ਸਿੱਖ ਬੰਦੀ ਹਨ, ਜੋ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਰਿਹਾਅ ਨਹੀਂ ਹੋ ਸਕੇ, ਇਥੋਂ ਤੱਕ ਕਿ ਆਪਣੇ ਬੁੱਢੇ ਮਾਪਿਆਂ ਦੀ ਬਿਮਾਰੀ ਜਾਂ ਮੌਤ ਹੋਣ 'ਤੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ |
ਸਿੱਖ ਕੌਮ ਨੂੰ ਚਿੜਾਉਣ ਲਈ ਡੇਰਾ ਮੁਖੀ ਨੂੰ ਵਾਰ ਵਾਰ ਕੱਢਿਆ ਜਾ ਰਿਹੈ ਜੇਲ੍ਹ ਤੋਂ ਬਾਹਰ-ਰਵੀਇੰਦਰ ਸਿੰਘ
ਅਜੀਤ ਡੈਸਕ
27-05-2026