ਮੌੜ ਮੰਡੀ, 29 ਮਈ (ਗੁਰਜੀਤ ਸਿੰਘ ਕਮਾਲੂ)- ਨਗਰ ਕੌਂਸਲ ਮੌੜ ਦੀਆਂ 17 ਵਾਰਡਾਂ ਦੀਆਂ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਡੀ ਪਾਰਟੀ ਬਣ ਕੇ ਉੱਭਰਿਆ ਹੈ | ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਚੋਣਾਂ ਵਿਚ 6 ਸੀਟਾਂ ਹਾਸਲ ਕੀਤੀਆਂ ਹਨ, ਭਾਵੇਂ ਕਿ ਕਾਂਗਰਸ ਪਾਰਟੀ ਨੇ ਵੀ ਇਨ੍ਹਾਂ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਕਰਦਿਆਂ 6 ਸੀਟਾਂ ਜਿੱਤੀਆਂ ਹਨ, ਪ੍ਰੰਤੂ ਵੋਟ ਸ਼ੇਅਰ ਵਿਚ ਉਹ ਸ਼੍ਰੋਮਣੀ ਅਕਾਲੀ ਦਲ ਤੋਂ 4 ਪ੍ਰਤੀਸ਼ਤ ਨਾਲ ਪਿੱਛੜ ਗਈ ਹੈ | 17 ਵਾਰਡਾਂ ਵਿਚ ਕੁੱਲ ਹੋਈ ਪੋਲ ਹੋਈ 18343 ਵੋਟ ਵਿਚੋਂ 16 ਵਾਰਡਾਂ ਵਿਚ 5878 ਵੋਟਾਂ ਲੈ ਕੇ ਅਕਾਲੀ ਦਲ 32.04 ਪ੍ਰਤੀਸ਼ਤ ਨਾਲ ਪਹਿਲੇ ਸਥਾਨ 'ਤੇ ਆਇਆ ਹੈ | ਕਾਂਗਰਸ ਨੇ 17 ਵਾਰਡਾਂ ਵਿਚ ਉਮੀਦਵਾਰ ਖੜੇ ਕੀਤੇ ਸਨ, ਜਿਸ ਨੂੰ ਕੁਲ 5138 ਵੋਟਾਂ ਮਿਲੀਆਂ ਹਨ | ਆਮ ਆਦਮੀ ਪਾਰਟੀ ਨੇ 16 ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕੀਤੇ ਹਨ, ਜਿਨ੍ਹਾਂ ਨੂੰ ਕੁੱਲ 4721 ਵੋਟਾਂ ਜੋ ਕਿ 25.74 ਪ੍ਰਤੀਸ਼ਤ ਹਨ | ਭਾਜਪਾ ਨੇ 15 ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕੀਤੇ ਸਨ, ਪ੍ਰੰਤੂ ਉਸ ਨੂੰ ਸਿਰਫ਼ 1221 ਵੋਟਾਂ ਹੀ ਮਿਲੀਆਂ ਅਤੇ ਉਸ ਦੀ ਵੋਟ ਪ੍ਰਤੀਸ਼ਤ 6.6 ਪ੍ਰਤੀਸ਼ਤ ਹੀ ਰਹੀ, ਜਦਕਿ 6 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਸਨ |