08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਜਾਬ ਸਰਕਾਰ ਵਲੋਂ ਐਮ.ਬੀ.ਬੀ.ਐਸ. ਦੇ ਨਵੇਂ ਦਾਖਲਿਆਂ ਦੀਆਂ ਫ਼ੀਸਾਂ ’ਚ ਭਾਰੀ ਵਾਧਾ ਸਰਕਾਰੀ ਕਾਲਜਾਂ ’ਚ 8.5 ਫ਼ੀਸਦੀ ਅਤੇ ਨਿੱਜੀ ਕਾਲਜਾਂ ’ਚ 17.4 ਫ਼ੀਸਦੀ ਵਾਧਾ

ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਸਾਲ 2026-27 ਲਈ ਰਾਜ ਦੇ ਸਰਕਾਰੀ ਅਤੇ ਗੈਰ-ਸਰਕਾਰੀ ਮੈਡੀਕਲ ਕਾਲਜਾਂ ਦੀਆਂ ਐਮ. ਬੀ.

Ad Position 21
No active advertisement
ਅਜੀਤ ਡੈਸਕ 09-08-2026
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਸਾਲ 2026-27 ਲਈ ਰਾਜ ਦੇ ਸਰਕਾਰੀ ਅਤੇ ਗੈਰ-ਸਰਕਾਰੀ ਮੈਡੀਕਲ ਕਾਲਜਾਂ ਦੀਆਂ ਐਮ.ਬੀ.ਬੀ.ਐਸ. ਦਾਖ਼ਲਿਆਂ ਦੀਆਂ ਫ਼ੀਸਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਇਹ ਵਾਧਾ ਸਰਕਾਰੀ ਕਾਲਜਾਂ ਵਿਚ 8.5 ਫ਼ੀਸਦੀ ਅਤੇ ਗੈਰ-ਸਰਕਾਰੀ ਕਾਲਜਾਂ ਵਿਚ 17.4 ਫ਼ੀਸਦੀ ਕਰ ਦਿੱਤਾ ਗਿਆ ਹੈ। ਰਾਜ ਦੇ 12 ਮੈਡੀਕਲ ਕਾਲਜਾਂ ਵਿਚ 5 ਸਰਕਾਰੀ ਅਤੇ 7 ਗੈਰ-ਸਰਕਾਰੀ ਕਾਲਜ ਹਨ। ਕੁੱਲ 1800 ਐਮ.ਬੀ.ਬੀ.ਐਸ. ਸੀਟਾਂ ਹਨ, ਜਿਨ੍ਹਾਂ ਵਿਚ ਸਰਕਾਰੀ ਕਾਲਜਾਂ ’ਚ 900 ਅਤੇ ਗੈਰ-ਸਰਕਾਰੀ ਕਾਲਜਾਂ ’ਚ ਵੀ 900 ਸੀਟਾਂ ਸ਼ਾਮਿਲ ਹਨ। ਇਨ੍ਹਾਂ ਫ਼ੀਸਾਂ ’ਚ ਬਦਲਾਅ ਕਰਦਿਆਂ ਸਰਕਾਰ ਨੇ ਸਰਕਾਰੀ ਕਾਲਜ ਦੀ ਫ਼ੀਸ 9.98 ਲੱਖ ਤੋਂ ਵਧਾ ਕੇ 10.83 ਲੱਖ ਰੁਪਏ ਕਰ ਦਿੱਤੀ ਹੈ। ਕੋਰਸ ਦੇ ਪਹਿਲੇ ਸਾਲ ਦੀ ਫ਼ੀਸ 2 ਲੱਖ ਰੁਪਏ ਜਿਹੜੀ ਕਿ ਹਰ ਸਾਲ ਵਧੇਗੀ ਅਤੇ ਅਖੀਰਲੇ ਸਾਲ 1.47 ਲੱਖ ਰੁਪਏ ਹੋਵੇਗੀ। ਇਹ ਕੇਵਲ ਟਿਊਸ਼ਨ ਫ਼ੀਸ ਹੈ। ਗੈਰ-ਸਰਕਾਰੀ ਕਾਲਜਾਂ ਅੰਦਰ ਸਰਕਾਰੀ ਕੋਟੇ ਦੀਆਂ ਸੀਟਾਂ ਤਕਰੀਬਨ ਪੌਣੇ 4 ਲੱਖ ਰੁਪਏ ਵਧਾ ਦਿੱਤੀਆਂ ਗਈਆਂ ਹਨ। ਇਹ ਫ਼ੀਸ 21.48 ਲੱਖ ਤੋਂ ਵਧਾ ਕੇ 25.22 ਲੱਖ ਰੁਪਏ ਕਰ ਦਿੱਤੀ ਗਈ ਹੈ। ਇਨ੍ਹਾਂ ਕਾਲਜਾਂ ਵਿਚ ਪਹਿਲਾਂ ਸਾਲ ਦੀ ਫ਼ੀਸ 4.69 ਲੱਖ ਰੁਪਏ ਲਈ ਜਾਵੇਗੀ, ਜਦੋਂਕਿ ਆਖਰੀ ਸਾਲ 3.44 ਲੱਖ ਰੁਪਏ ਹੋਵੇਗੀ। ਸਭ ਤੋਂ ਵੱਡਾ ਵਾਧਾ ਗੈਰ-ਸਰਕਾਰੀ ਕਾਲਜਾਂ ਦੀਆਂ ਮੈਨੇਜਮੈਂਟ ਸੀਟਾਂ ’ਤੇ ਜਿਥੇ ਲੱਗਪਗ 9. 50 ਲੱਖ ਰੁਪਏ ਕੋਰਸ ਦੀ ਫ਼ੀਸ ਵੱਧ ਗਈ ਹੈ। ਇਹ ਫ਼ੀਸ 55.25 ਲੱਖ ਤੋਂ ਵਧਾ ਕੇ 64.31 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਗੈਰ-ਸਰਕਾਰੀ ਕਾਲਜਾਂ ਦੀਆਂ 35 ਫ਼ੀਸਦੀ ਸੀਟਾਂ ਮੈਨੇਜਮੈਂਟ ਕੋਟੇ ਸੀਟਾਂ ਵਿਚ ਹੁੰਦੀਆਂ ਹਨ। ਵਾਧੇ ਤੋਂ ਬਾਅਦ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਵਿਚ ਪਹਿਲੇ ਸਾਲ ਦੀ ਫ਼ੀਸ 12.06 ਲੱਖ ਰੁਪਏ ਹੈ, ਜਿਹੜੀ ਕਿ ਸਾਲ ਪ੍ਰਤੀ ਸਾਲ ਵੱਧਦੀ ਰਹੇਗੀ ਅਤੇ ਆਖਰੀ ਸਾਲ ਇਹ ਫ਼ੀਸ 8.80 ਲੱਖ ਰੁਪਏ ਬਣ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪੋਸਟ ਗਰੈਜੂਏਸ਼ਨ ਮੈਡੀਕਲ ਸੀਟਾਂ ਲਈ ਦਾਖਲਿਆਂ ਦਾ ਰਸਤਾ ਵਿਦਿਆਰਥੀਆਂ ਲਈ ਕਿਉਂ ਬਣ ਰਿਹੈ ਕੰਡਿਆਂ ਭਰਿਆ ਤਾਜ ? ਅਗਲੀ ਖ਼ਬਰ ਭਾਰਤ ਤੋਂ ਪਾਕਿ ਜਾਂਦਾ ਘੁਸਪੈਠੀਆ ਢੇਰ ਲਾਸ਼ ਸਰਹੱਦੀ ਕੰਡਿਆਲੀ ਤਾਰ ਵਿਚੋਂ ਫਸੀ ਪੁਲਿਸ ਨੇ ਕੱਢੀ
Ad Position 24