11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰੂਸ-ਯੂਕਰੇਨ ‘ਊਰਜਾ ਜੰਗਬੰਦੀ’ ਲਈ ਸਹਿਮਤ ਹੋ ਗਏ ਹਨ-ਟਰੰਪ

ਵਾਸ਼ਿੰਗਟਨ, 11 ਅਕਤੂਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਤੇ ਯੂਕਰੇਨ ‘ਐਨਰਜੀ ਸੀਜ਼ਫਾਇਰ’ (ਊਰਜਾ ਖੇਤਰ ’ਚ ਜੰਗਬੰਦੀ) ਲਈ ਸਹਿਮਤ ਹੋ ਗਏ ਹਨ, ਪਰ ਉਨ੍ਹਾਂ ਨੇ ਇਸ ਦੀਆਂ ਸ਼ਰਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਟਰੰਪ ਦੇ ਸੋਸ਼ਲ ਮੀਡੀਆ ਪੋਸਟ ’ਚ ਇੰਨਾ ਹੀ ਕਿਹਾ ਗਿਆ ਕਿ ਇਹ ਜੰਗਬੰਦੀ ਤੁਰੰਤ ਲਾਗੂ ਹੋ ਗਈ ਹੈ ਤੇ ਦੋਵੇਂ ਪੱਖ ਇਸ ਦੇ ਲਈ ਸਹਿਮਤ ਹੋ ਗਏ ਹਨ।

Ad Position 21
No active advertisement
ਅਜੀਤ ਡੈਸਕ 12-10-2026
ਵਾਸ਼ਿੰਗਟਨ, 11 ਅਕਤੂਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਤੇ ਯੂਕਰੇਨ ‘ਐਨਰਜੀ ਸੀਜ਼ਫਾਇਰ’ (ਊਰਜਾ ਖੇਤਰ ’ਚ ਜੰਗਬੰਦੀ) ਲਈ ਸਹਿਮਤ ਹੋ ਗਏ ਹਨ, ਪਰ ਉਨ੍ਹਾਂ ਨੇ ਇਸ ਦੀਆਂ ਸ਼ਰਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਟਰੰਪ ਦੇ ਸੋਸ਼ਲ ਮੀਡੀਆ ਪੋਸਟ ’ਚ ਇੰਨਾ ਹੀ ਕਿਹਾ ਗਿਆ ਕਿ ਇਹ ਜੰਗਬੰਦੀ ਤੁਰੰਤ ਲਾਗੂ ਹੋ ਗਈ ਹੈ ਤੇ ਦੋਵੇਂ ਪੱਖ ਇਸ ਦੇ ਲਈ ਸਹਿਮਤ ਹੋ ਗਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ‘ਐਕਸ’ ’ਤੇ ਕਿਹਾ ਕਿ ਅਸੀਂ ਟਰੰਪ ਦੁਆਰਾ ਐਲਾਨੀ ਊਰਜਾ ਜੰਗਬੰਦੀ ’ਤੇ ਚਰਚਾ ਕੀਤੀ। ਯੂਕਰੇਨ ਇਸ ਜੰਗਬੰਦੀ ਦਾ ਸਮਰਥਨ ਕਰਦਾ ਹੈ ਤੇ ਇਹ ਜ਼ਰੂਰੀ ਹੈ ਕਿ ਰੂਸ ਵੀ ਇਸ ਦਾ ਸਮਰਥਨ ਕਰੇ। ਅਸੀਂ ਅਮਰੀਕੀ ਪੱਖ ਤੋਂ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਮਾਸਕੋ ਨੇ ਇਸ ਐਲਾਨ ’ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਐਤਵਾਰ ਨੂੰ ਪ੍ਰਸਾਰਿਤ ਇਕ ਇੰਟਰਵਿਊ ’ਚ ਜ਼ੇਲੇਂਸਕੀ ਨੇ ਕਿਹਾ ਕਿ ਜੇਕਰ ਮਾਸਕੋ ਯੂਕਰੇਨ ਦੇ ਐਨਰਜੀ ਸਿਸਟਮ ’ਤੇ ਹਮਲੇ ਬੰਦ ਕਰ ਦੇਵੇ ਤਾਂ ਯੂਕਰੇਨ ਰੂਸੀ ਰਿਫਾਈਨਰੀਆਂ ’ਤੇ ਹਮਲੇ ਰੋਕਣ ਨੂੰ ਤਿਆਰ ਹੈ।
Ad Position 22
No active advertisement
ਪਿਛਲੀ ਖ਼ਬਰ ਮੈਡ ਸੰਧੂ ਹੱਤਿਆ ਮਾਮਲੇ ’ਚ ਗੁਜਰਾਤ ਤੋਂ ਤਿੰਨ ਹੋਰ ਗ੍ਰਿਫ਼ਤਾਰ ਅਗਲੀ ਖ਼ਬਰ ਫਾਜ਼ਿਲਕਾ ਮੰਡੀ ’ਚ ਡੁੱਬਿਆ ਝੋਨਾ, ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ ਸਰਕਾਰ-ਸੁਖਬੀਰ ਸਿੰਘ ਬਾਦਲ
Ad Position 24