11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

79 ਵਰ੍ਹਿਆਂ ਦੀ ਹੋਈ ‘ ਅਟਾਰੀ - ਵਾਹਗਾ ਸਰਹੱਦ ’ 1947 ’ਚ ਅੱਜ ਦੇ ਦਿਨ ਰੱਖੀ ਗਈ ਵਾਹਗਾ ਸੁਰੱਖਿਆ ਚੌਕੀ ਦੀ ਬੁਨਿਆਦ

ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਭਾਰਤ-ਪਾਕਿ ਵੰਡ ਦੌਰਾਨ ਸੰਨ 1947 ਵਿਚ ਦੋਵੇਂ ਮੁਲਕਾਂ ’ਚ ਫ਼ਿਰਕੂ ਦੰਗੇ ਅਤੇ ਕਤਲੋਗਾਰਤ ਤੇਜ਼ੀ ਨਾਲ ਜਾਰੀ ਸੀ। ਉਸ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਪੱਕੀ ਸਰਹੱਦ ਕਾਇਮ ਨਹੀਂ ਹੋ ਸਕੀ ਸੀ, ਜਿਸ ਕਾਰਨ ਭਾਰਤ ਆਉਣ ਵਾਲੇ ਅਤੇ ਇਥੋਂ ਜਾਣ ਵਾਲੇ ਸ਼ਰਨਾਰਥੀਆਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਇਸ ਵੇਲੇ ਨਵੇਂ ਬਣੇ ਮੁਲਕ ਪਾਕਿਸਤਾਨ ਜਾਂ ਭਾਰਤ ਵਿਚ ਹਨ।

Ad Position 21
No active advertisement
ਮੇਜਰ ਜਨਰਲ ਮਹਿੰਦਰ ਸਿੰਘ ਚੋਪੜਾ, ਮੇਜਰ ਜਨਰਲ ਨਜ਼ੀਰ ਅਹਿਮਦ। 12-10-2026
ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਭਾਰਤ-ਪਾਕਿ ਵੰਡ ਦੌਰਾਨ ਸੰਨ 1947 ਵਿਚ ਦੋਵੇਂ ਮੁਲਕਾਂ ’ਚ ਫ਼ਿਰਕੂ ਦੰਗੇ ਅਤੇ ਕਤਲੋਗਾਰਤ ਤੇਜ਼ੀ ਨਾਲ ਜਾਰੀ ਸੀ। ਉਸ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਪੱਕੀ ਸਰਹੱਦ ਕਾਇਮ ਨਹੀਂ ਹੋ ਸਕੀ ਸੀ, ਜਿਸ ਕਾਰਨ ਭਾਰਤ ਆਉਣ ਵਾਲੇ ਅਤੇ ਇਥੋਂ ਜਾਣ ਵਾਲੇ ਸ਼ਰਨਾਰਥੀਆਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਇਸ ਵੇਲੇ ਨਵੇਂ ਬਣੇ ਮੁਲਕ ਪਾਕਿਸਤਾਨ ਜਾਂ ਭਾਰਤ ਵਿਚ ਹਨ। ਇਸ ਭੰਬਲਭੂਸੇ ਅਤੇ ਤਲਖ਼ੀ ਵਾਲੇ ਮਾਹੌਲ ’ਚ 123 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਮਹਿੰਦਰ ਸਿੰਘ ਚੋਪੜਾ ਦੁਆਰਾ ਦੋਵਾਂ ਦੇਸ਼ਾਂ ਵਿਚਾਲੇ 11 ਅਕਤੂਬਰ 1947 ਨੂੰ ਵਾਹਗਾ ਸੁਰੱਖਿਆ ਚੌਕੀ ਦੀ ਬੁਨਿਆਦ ਰੱਖੀ ਗਈ। ਦੋਵਾਂ ਮੁਲਕਾਂ ਵਿਚਾਲੇ ਸਰਹੱਦ ਤੈਅ ਹੋਣ ਤੋਂ ਬਾਅਦ ਖ਼ੂਨ-ਖ਼ਰਾਬੇ ਅਤੇ ਲੁੱਟ-ਮਾਰ ਦੀਆਂ ਘਟਨਾਵਾਂ ਦਾ ਸਿਲਸਿਲਾ ਕੁੱਝ ਘੱਟ ਗਿਆ। 79 ਵਰ੍ਹੇ ਹੰਢਾ ਚੁੱਕੀ ਇਸ ‘ਅਟਾਰੀ-ਵਾਹਗਾ ਸਰਹੱਦ’ ਨੂੰ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਵਿਚਾਲੇ ਚੱਲਦੀਆਂ ਆ ਰਹੀਆਂ ਸਿਆਸੀ ਤਲਖ਼ੀਆਂ, ਫ਼ੌਜੀ ਕਾਰਵਾਈਆਂ ਸਮੇਤ ਅੱਤਵਾਦ, ਤਸਕਰੀ ਅਤੇ ਹੋਰਨਾਂ ਰਾਜਨੀਤਿਕ ਕਾਰਨਾਂ ਕਰਕੇ ਕਈ ਵਾਰ ਬੰਦ ਹੋਣਾ ਪਿਆ ਹੈ। ਜ਼ਿਕਰਯੋਗ ਹੈ ਕਿ 8 ਅਕਤੂਬਰ 1947 ਨੂੰ ਜਦੋਂ ਬ੍ਰਿਗੇਡੀਅਰ ਮਹਿੰਦਰ ਸਿੰਘ ਚੋਪੜਾ (ਬਾਅਦ ’ਚ ਮੇਜਰ ਜਨਰਲ ਬਣੇ) ਨੇ ਅੰਮ੍ਰਿਤਸਰ ’ਚ 123 ਇਨਫੈਂਟਰੀ ਬ੍ਰਿਗੇਡ ਦੀ ਕਮਾਨ ਸੰਭਾਲੀ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭਾਵੇਂ ਕਿ ਸਰਹੱਦ ਦੀ ਹੋਂਦ ਬਾਰੇ ਆਮ ਧਾਰਨਾ ਬਣੀ ਹੋਈ ਹੈ, ਫਿਰ ਵੀ ਨਿਸ਼ਚਿਤ ਸੀਮਾ ਰੇਖਾ ਨੂੰ ਸੀਮਾ ਬੱਧ ਕੀਤਾ ਜਾਣਾ ਜ਼ਰੂਰੀ ਹੈ। ਉਸ ਵੇਲੇ ਉਨ੍ਹਾਂ ਨੂੰ ਜਾਂ ਪਾਕਿਸਤਾਨੀ ਫੋਰਸਾਂ ਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਗ੍ਰੈਂਡ ਟਰੰਕ ਰੋਡ ਕਿੱਥੇ ਭਾਰਤ ਤੋਂ ਵੱਖ ਹੁੰਦੀ ਹੈ ਤੇ ਕਿੱਥੇ ਪਾਕਿ ’ਚ ਦਾਖ਼ਲ ਹੁੰਦੀ ਹੈ। 11 ਅਕਤੂਬਰ 1947 ਨੂੰ ਚੋਪੜਾ ਨੇ ਇਸ ਸਰਹੱਦ ਵਿਖੇ ਪਾਕਿਸਤਾਨੀ ਸੈਨਾ ਦੇ ਨਵ-ਨਿਯੁਕਤ ਅਧਿਕਾਰੀ ਬ੍ਰਿਗੇਡੀਅਰ ਨਜ਼ੀਰ ਅਹਿਮਦ (ਬਾਅਦ ’ਚ ਮੇਜਰ ਜਨਰਲ ਬਣੇ) ਨਾਲ ਮੁਲਾਕਾਤ ਕੀਤੀ, ਜੋ ਕਿ ਵੰਡ ਤੋਂ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਦੇ ਨਾਲ ਇਕੋ ਰਜਮੈਂਟ ’ਚ ਕੰਮ ਕਰ ਚੁੱਕੇ ਸਨ। ਦੋਵਾਂ ਨੇ ਆਪਸ ’ਚ ਸਲਾਹ ਮਸ਼ਵਰਾ ਕਰਕੇ ਮੁੱਖ ਸੜਕ ’ਤੇ ਦੋਵੇਂ ਪਾਸੇ ਲੋਹੇ ਦੇ ਖ਼ਾਲੀ ਡਰੰਮਾਂ ’ਤੇ ਸਫ਼ੈਦੀ ਕਰਕੇ ਭਾਰਤ ਅਤੇ ਪਾਕਿਸਤਾਨ ਲਿਖ ਕੇ ਕੌਮਾਂਤਰੀ ਸਰਹੱਦ ਕਾਇਮ ਕਰ ਦਿੱਤੀ। ਭਾਰਤ-ਪਾਕਿ ਸਰਹੱਦ ’ਤੇ ਇਸ ਬਾਰੇ ’ਚ ਲਗਾਏ ਗਏ ਪਿੱਤਲ ਦੇ ਪੱਤਰੇ ’ਤੇ ਬ੍ਰਿਗੇਡੀਅਰ ਚੋਪੜਾ ਦੁਆਰਾ ਸਰਹੱਦ ਕਾਇਮ ਕੀਤੇ ਜਾਣ ਬਾਰੇ ਜਾਣਕਾਰੀ ਦਰਜ ਹੈ। ਦੱਸਣਯੋਗ ਹੈ ਕਿ ਮਹਿੰਦਰ ਸਿੰਘ ਚੋਪੜਾ ਦਾ ਪਰਿਵਾਰ ਮੌਜੂਦਾ ਸਮੇਂ ਦਿੱਲੀ ਅਤੇ ਮੇਜਰ ਜਨਰਲ ਨਜ਼ੀਰ ਅਹਿਮਦ ਦਾ ਪਰਿਵਾਰ ਯੂ. ਐੱਸ. ਏ. ’ਚ ਰਹਿ ਰਿਹਾ ਹੈ। ਇਸ ਤੋਂ ਬਾਅਦ ਅਟਾਰੀ-ਵਾਹਗਾ ਸਰਹੱਦ ਵਿਖੇ ਕੌਮੀ ਝੰਡੇ ਉਤਾਰਨ ਦੀ ਰਸਮ ‘ਰਿਟਰੀਟ ਸੈਰਾਮਨੀ’ ਸੰਨ 1959 ’ਚ ਸ਼ੁਰੂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਫਾਜ਼ਿਲਕਾ ਮੰਡੀ ’ਚ ਡੁੱਬਿਆ ਝੋਨਾ, ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ ਸਰਕਾਰ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਵੋਟ ਚੋਰੀ ਵਿਰੁੱਧ ਚੰਡੀਗੜ੍ਹ ਕਾਂਗਰਸ ਦਾ ਅੰਦੋਲਨ ਤੇਜ਼ , ਸੈਕਟਰ -29, ਮੌਲੀਜਾਗਰਾਂ ਅਤੇ ਸੈਕਟਰ -56 ਵਿਚ ਜ਼ੋਰਦਾਰ ਰੋਸ ਪ...
Ad Position 24