ਜਲੰਧਰ, 30 ਮਈ (ਐੱਮ. ਐੱਸ. ਲੋਹੀਆ)-ਪਿੱਠ ਦੇ ਦਰਦ ਤੋਂ ਰਾਹਤ ਪਾਉਣ ਲਈ ਹੁਣ ਜਾਗਦੀ ਅਵਸਥਾ 'ਚ ਕੀਤੀ ਜਾਂਦੀ ਟਾਂਕੇ-ਮੁਕਤ ਐਂਡੋਸਕੋਪਿਕ ਸਪਾਈਨ ਸਰਜਰੀ ਨਾਲ ਮਰੀਜ਼ ਆਪਣੀ ਜ਼ਿੰਦਗੀ ਬਦਲ ਸਕਦੇ ਹਨ ਤੇ ਤੁਰੰਤ ਹੀ ਦਰਦ ਤੋਂ ਰਾਹਤ ਪਾ ਸਕਦੇ ਹਨ | ਇਸ ਸਬੰਧੀ ਜਲੰਧਰ ਦੇ ਕਪੂਰਥਲਾ ਚੌਕ ਨੇੜੇ ਸਥਿਤ ਵਾਸਲ ਹਸਪਤਾਲ ਦੇ ਸਪਾਈਨ ਮਾਸਟਰਜ਼ ਯੂਨਿਟ ਵਿਖੇ ਸੇਵਾਵਾਂ ਦੇ ਰਹੇ ਸੀਨੀਅਰ ਐਂਡੋਸਕੋਪਿਕ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਸਰਜਨ ਡਾ. ਪੰਕਜ ਤਿ੍ਵੇਦੀ ਨੇ ਜਾਣਕਾਰੀ ਦਿੱਤੀ ਕਿ ਫਾਜ਼ਿਲਕਾ ਵਾਸੀ ਗੁਰਤੇਜ ਸਿੰਘ (59), ਜੋ ਕਿ ਸੇਵਾਮੁਕਤ ਪੁਲਿਸ ਅਧਿਕਾਰੀ ਹਨ ਅਤੇ ਉਨ੍ਹਾਂ ਦਾ ਭਾਰ ਲਗਭਗ 150 ਕਿਲੋ ਹੈ, ਉਹ ਪਿੱਛਲੇ ਛੇ ਮਹੀਨਿਆਂ ਤੋਂ ਪਿੱਠ ਦੇ ਦਰਦ ਅਤੇ ਸੱਜੇ ਪੈਰ 'ਚ ਗੰਭੀਰ ਦਰਦ ਤੋਂ ਪੀੜਤ ਸਨ | ਮਰੀਜ਼ ਨੇ ਉਨ੍ਹਾਂ ਨਾਲ ਸੰਪਰਕ ਕੀਤਾ, ਤਾਂ ਜਾਂਚ ਤੋਂ ਬਾਅਦ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਐੱਲ 2 - ਐੱਲ 3 ਸਲਿੱਪਡ ਡਿਸਕ ਦੀ ਸਮੱਸਿਆ ਦਾ ਪਤਾ ਲੱਗਾ | ਡਾ. ਤਿ੍ਵੇਦੀ ਨੇ ਕਿਹਾ ਕਿ ਇਸ ਲਈ ਐਂਡੋਸਕੋਪਿਕ ਸਪਾਈਨ ਸਰਜਰੀ ਸਭ ਤੋਂ ਢੁਕਵਾਂ ਹੱਲ ਹੈ, ਜਿਸ ਦੌਰਾਨ ਮਰੀਜ਼ ਪੂਰੀ ਹੋਸ਼ 'ਚ ਰਿਹਾ ਅਤੇ ਕੇਵਲ 7 ਮਿਲੀਮੀਟਰ ਦਾ ਇਕ ਛੋਟਾ ਜਿਹਾ ਚੀਰਾ ਲਗਾਉਣ ਤੋਂ ਬਾਅਦ ਉਸਦੀ ਸਰਜਰੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 15 ਮਿੰਟਾਂ ਦੇ ਅੰਦਰ ਪੂਰੀ ਹੋ ਗਈ ਤੇ ਮਰੀਜ਼ ਦਾ ਦਰਦ ਗਾਇਬ ਹੋ ਗਿਆ | ਉਹ 24 ਘੰਟਿਆਂ ਦੇ ਅੰਦਰ ਹੀ ਲਗਭਗ ਆਮ ਵਾਂਗ ਤੁਰਨ ਲੱਗ ਪਿਆ | ਡਾ. ਤਿ੍ਵੇਦੀ ਨੇ ਦੱਸਿਆ ਕਿ ਜ਼ਿਆਦਾਤਰ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ ਐਂਡੋਸਕੋਪ ਦੀ ਵਰਤੋਂ ਕਰਕੇ ਕੀਤੀਆਂ ਜਾਂਦੀਆਂ ਹਨ, ਜਿਸ ਕਰਕੇ ਉਨ੍ਹਾਂ ਕੋਲ ਦੇਸ਼ ਅਤੇ ਦੁਨੀਆਂ ਭਰ ਤੋਂ ਮਰੀਜ਼ ਆਉਂਦੇ ਹਨ |