ਲੁਧਿਆਣਾ, 30 ਮਈ (ਜਤਿੰਦਰ ਭੰਬੀ)-ਕੌਮੀ ਖਾਦ ਸੁਰੱਖਿਆ ਐਕਟ-2013 ਅਧੀਨ ਪੰਜਾਬ ਅੰਦਰ ਬਣੇ ਕਰੀਬ 40 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ ਪਰਿਵਾਰਾਂ ਤੇ 1.57 ਕਰੋੜ ਮੈਂਬਰਾਂ ਲਈ ਅਪ੍ਰੈਲ 2026 ਤੋਂ ਜੂਨ 2026 ਤੱਕ 3 ਮਹੀਨੇ ਦੇ ਮੁਫ਼ਤ ਅਨਾਜ (ਕਣਕ) ਦਾ ਕੋਟਾ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਸਕੀਮ ਦੇ ਤਹਿਤ ਖ਼ੁਰਾਕ 'ਤੇ ਸਿਵਲ ਸਪਲਾਈਜ਼ ਵਿਭਾਗ ਪੰਜਾਬ ਵਲੋਂ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ 5 ਕਿੱਲੋਗਰਾਮ ਦੇ ਹਿਸਾਬ ਨਾਲ ਪ੍ਰਤੀ ਮੈਂਬਰ ਨੂੰ 3 ਮਹੀਨੇ ਦੀ ਮੁਫ਼ਤ ਕਣਕ ਦਿੱਤੀ ਜਾਵੇਗੀ, ਜਦਕਿ ਇਕ ਮੈਂਬਰ ਨੂੰ 3 ਮਹੀਨੇ ਦੀ 15 ਕਿੱਲੋਗਰਾਮ ਕਣਕ ਮੁਫ਼ਤ ਮਿਲੇਗੀ | ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਦਾ ਕੋਟਾ ਵਿਭਾਗ ਵਲੋਂ ਸੂਬੇ ਦੇ 23 ਜ਼ਿਲਿ੍ਹਆਂ ਅੰਦਰ ਸਸਤੇ ਅਨਾਜ ਦੇ ਰਾਸ਼ਨ ਡਿਪੂਆਂ 'ਤੇ ਬਾਇਉਮੈਟਿ੍ਕ ਮਸ਼ੀਨਾਂ 'ਚ ਦਰਜ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ਅੰਦਰ ਪੀ.ਡੀ.ਐਸ. ਰਾਹੀਂ ਕੰਮ ਕਰਦੇ 18 ਹਜ਼ਾਰ ਡਿਪੂ ਹੋਲਡਰਾਂ ਵਲੋਂ ਆਉਣ ਵਾਲੇ ਦਿਨਾਂ ਅੰਦਰ ਕਣਕ ਦੀ ਵੰਡ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਪੰਜਾਬ ਦੇ 40 ਲੱਖ ਰਾਸ਼ਨ ਕਾਰਡਾਂ 'ਚ ਦਰਜ 1.57 ਕਰੋੜ ਮੈਂਬਰਾਂ ਨੂੰ ਮੁਫ਼ਤ ਕਣਕ ਮੁਹੱਈਆ ਕੀਤੀ ਜਾਵੇਗੀ | ਦੱਸ ਦੇਈਏ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਫਰਵਰੀ 2025 ਅੰਦਰ ਈ-ਸ਼੍ਰਮ ਸਕੀਮ ਅਧੀਨ ਬਣੇ ਕਰੀਬ 1.50 ਲੱਖ ਸਮਾਰਟ ਰਾਸ਼ਨ ਕਾਰਡ, ਜਿਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ 4.50 ਲੱਖ ਹੈ ਨੂੰ ਵੀ ਇਕ ਸਾਲ ਬੀਤ ਜਾਣ ਬਾਅਦ ਇਸ ਵਾਰ ਅਪ੍ਰੈਲ ਤੋਂ ਜੂਨ 2026 ਤੱਕ ਤਿੰਨ ਮਹੀਨੇ ਦਾ ਮੁਫ਼ਤ ਅਨਾਜ ਵੀ ਜਾਰੀ ਕੀਤਾ ਜਾ ਚੁੱਕਿਆ ਹੈ, ਜਿਸ ਨਾਲ ਈ-ਸ਼੍ਰਮ ਵਾਲੇ ਪਰਿਵਾਰਾਂ ਨੂੰ ਵੀ ਮੁਫ਼ਤ ਵਾਲੇ ਕੋਟੇ ਦਾ