ਲੁਧਿਆਣਾ, 30 ਮਈ (ਜਸਵਿੰਦਰ ਸਿੰਘ)-ਦੇਸ਼ ਵਿਚ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ, ਸੁਧਾਰ ਕਰਨ ਤੇ ਭਵਿੱਖ ਵਿਚ ਖੇਤੀਬਾੜੀ ਨਾਲ ਸੰਬੰਧਿਤ ਚੁਣੌਤੀਆਂ ਨਾਲ ਨਜਿੱਠਣ ਲਈ ਖੇਤੀਬਾੜੀ ਕਮੇਟੀ ਬਣਾਈ ਗਈ ਹੈ ¢ ਇਸ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ ¢ ਇਹ ਚੇਅਰਮੈਨ ਚਰਨਜੀਤ ਸਿੰਘ ਚੰਨੀ ਸਮੇਤ 31 ਮੈਂਬਰਾਂ ਦੀ ਕਮੇਟੀ ਹੈ, ਜਿਸ ਵਿਚ 21 ਲੋਕ ਸਭਾ ਦੇ ਮੈਂਬਰ ਤੇ ਦਸ ਰਾਜ ਸਭਾ ਦੇ ਮੈਂਬਰ ਹਨ ¢ ਜ਼ਿਕਰਯੋਗ ਹੈ ਕਿ ਚੰਨੀ ਨੇ ਅਕਤੂਬਰ 2024 ਵਿਚ ਇਹ ਅਹੁਦਾ ਸੰਭਾਲਿਆ ਸੀ | ਖੇਤੀਬਾੜੀ ਕਮੇਟੀ ਦੇ ਚੇਅਰਮੈਨ ਚੰਨੀ ਲਗਭਗ 20-22 ਸੰਸਦ ਮੈਂਬਰਾਂ ਦੇ ਨਾਲ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦÏਰਾ ਕਰਨ ਆ ਰਹੇ ਹਨ¢ ਚੰਨੀ ਦੀ ਅਗਵਾਈ ਵਾਲੀ ਸੰਸਦੀ ਖੇਤੀਬਾੜੀ ਕਮੇਟੀ 30 ਮਈ 2026 ਤੋਂ 4 ਜੂਨ 2026 ਤੱਕ ਉਤਰੀ ਭਾਰਤ ਦੇ ਵੱਖ-ਵੱਖ ਰਾਜਾਂ ਦੇ ਅਧਿਅਨ ਦੌਰੇ 'ਤੇ ਨਿਕਲੀ ਹੋਈ ਹੈ ¢ ਇਸ ਦੌਰੇ ਦੌਰਾਨ ਕਮੇਟੀ ਸ੍ਰੀਨਗਰ, ਲੁਧਿਆਣਾ, ਚੰਡੀਗੜ੍ਹ ਅਤੇ ਸ਼ਿਮਲਾ ਦਾ ਦੌਰਾ ਕਰ ਰਹੀ ਹੈ¢