14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬਰਨਾਲਾ ਨਗਰ ਨਿਗਮ ਚੋਣਾਂ 'ਚ 'ਆਪ' ਦੀ ਜਿੱਤ ਤੋਂ ਬਾਅਦ ਪਹਿਲੇ ਮੇਅਰ ਦੀ ਚੋਣ ਬਣੇਗੀ ਵੱਡੀ ਚੁਣੌਤੀ <br/>

Ad Position 21
No active advertisement
ਅਜੀਤ ਡੈਸਕ 31-05-2026
ਬਰਨਾਲਾ, 30 ਮਈ (ਗੁਰਪ੍ਰੀਤ ਸਿੰਘ ਲਾਡੀ)-ਆਮ ਆਦਮੀ ਪਾਰਟੀ ਨੇ ਬਰਨਾਲਾ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਇਤਿਹਾਸਕ ਜਿੱਤ ਦਰਜ ਕੀਤੀ ਹੈ, ਸਗੋਂ ਨਗਰ ਨਿਗਮ ਦੇ ਪਹਿਲੇ ਮੇਅਰ ਦੇ ਅਹੁਦੇ 'ਤੇ ਆਪਣੀ ਮੋਹਰ ਵੀ ਲਗਾ ਦਿੱਤੀ ਹੈ | ਪਾਰਟੀ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਲਗਭਗ ਸਾਰੇ ਪ੍ਰਮੁੱਖ ਚਿਹਰਿਆਂ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਹਾਰ ਦਿੱਤੀ ਹੈ | ਪਰ ਇਸ ਸ਼ਾਨਦਾਰ ਜਿੱਤ ਨੇ ਜਿੱਥੇ ਪਾਰਟੀ ਲੀਡਰਸ਼ਿਪ ਦੇ ਸਾਹਮਣੇ ਇਕ ਨਵਾਂ ਸਿਆਸੀ ਪੇਚ ਫਸਾ ਦਿੱਤਾ ਹੈ, ਉੱਥੇ ਬਰਨਾਲਾ ਦਾ ਪਹਿਲਾ ਮੇਅਰ ਚੁਣਨ ਲਈ ਪਾਰਟੀ ਨੂੰ ਕਾਫ਼ੀ ਮੁਸ਼ੱਕਤ ਕਰਨੀ ਪੈ ਸਕਦੀ ਹੈ ਕਿਉਂਕਿ ਮੇਅਰ ਦੀ ਕੁਰਸੀ ਲਈ ਦਾਅਵੇਦਾਰਾਂ ਦੀ ਲਾਈਨ ਕਾਫ਼ੀ ਲੰਬੀ ਹੈ | ਮੇਅਰ ਦੀ ਚੋਣ ਵੇਲੇ ਪਾਰਟੀ ਨੂੰ ਤਜਰਬੇ ਅਤੇ ਜਨਤਾ ਵਿਚ ਮਕਬੂਲੀਅਤ ਦੋਵਾਂ ਚੀਜ਼ਾਂ ਨੂੰ ਤਰਾਜ਼ੂ ਵਿਚ ਤੋਲਣਾ ਪਵੇਗਾ | ਸ਼ਹਿਰ ਵਾਸੀਆਂ ਅਤੇ ਰਾਜਨੀਤਕ ਹਲਕਿਆਂ ਦੀਆਂ ਨਜ਼ਰਾਂ ਵਿਚ ਬਰਨਾਲਾ ਨਗਰ ਨਿਗਮ ਦੇ ਪਹਿਲੇ ਮੇਅਰ ਦੀ ਕੁਰਸੀ ਲਈ ਮੁੱਖ ਤੌਰ 'ਤੇ ਜਿਨ੍ਹਾਂ ਆਗੂਆਂ ਦਾ ਨਾਮ ਸਾਹਮਣੇ ਆ ਰਿਹਾ ਹੈ, ਉਨ੍ਹਾਂ ਵਿਚ ਪਰਮਜੀਤ ਸਿੰਘ ਢਿੱਲੋਂ, ਹਸਨਪ੍ਰੀਤ ਭਾਰਦਵਾਜ, ਰਾਜੀਵ ਗੁਪਤਾ ਲੂਬੀ ਅਤੇ ਕੁਲਦੀਪ ਕੁਮਾਰ ਧਰਮਾ ਸ਼ਾਮਿਲ ਹਨ | ਪਰਮਜੀਤ ਸਿੰਘ ਢਿੱਲੋਂ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਇਨ੍ਹਾਂ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਚਲਾਉਣ ਦਾ ਤਜਰਬਾ ਹੈ, ਜੋ ਇਨ੍ਹਾਂ ਦੇ ਪੱਖ ਵਿਚ ਸਭ ਤੋਂ ਵੱਡਾ ਪੁਆਇੰਟ ਹੈ | ਹਸਨਪ੍ਰੀਤ ਭਾਰਦਵਾਜ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐਸ.ਡੀ. ਰਹਿ ਚੁੱਕੇ ਹਨ | ਨੌਜਵਾਨ ਚਿਹਰਾ ਹੋਣ ਦੇ ਨਾਲ-ਨਾਲ ਪਾਰਟੀ ਲੀਡਰਸ਼ਿਪ ਅਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਇਨ੍ਹਾਂ ਦੀ ਸਿੱਧੀ ਪਹੁੰਚ ਹੈ | ਟਰੇਡ ਕਮਿਸ਼ਨ ਦੇ ਜ਼ਿਲ੍ਹਾ ਚੇਅਰਮੈਨ ਵਜੋਂ ਕੰਮ ਕਰ ਰਹੇ ਰਾਜੀਵ ਗੁਪਤਾ ਲੂਬੀ ਦੀ ਸ਼ਹਿਰ ਦੇ ਕਾਰੋਬਾਰੀ ਅਤੇ ਵਪਾਰਕ ਵਰਗ ਵਿਚ ਮਜ਼ਬੂਤ ਪਕੜ ਹੈ, ਜੋ ਸ਼ਹਿਰੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ | ਇਸ ਤਰ੍ਹਾਂ ਸੀਨੀਅਰ ਆਗੂ ਕੁਲਦੀਪ ਕੁਮਾਰ ਧਰਮਾ ਦਾ ਸ਼ਹਿਰ ਵਿਚ ਕਾਫ਼ੀ ਮਜ਼ਬੂਤ ਆਧਾਰ ਹੈ, ਜੋ ਕਈ ਵਾਰ ਪਹਿਲਾਂ ਵੀ ਇਹ ਚੋਣਾਂ ਜਿੱਤ ਚੁੱਕੇ ਹਨ | ਭਾਵੇਂਕਿ ਹੋਰ ਵੀ ਜੇਤੂ ਆਗੂ ਮੇਅਰ ਬਣਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ ਪਰ ਆਖ਼ਰੀ ਫ਼ੈਸਲਾ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਅਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ | ਸੋ ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਬਰਨਾਲਾ ਦੇ ਪਹਿਲੇ ਮੇਅਰ ਦਾ ਤਾਜ ਕਿਸੇ ਆਗੂ ਨੂੰ ਪਹਿਨਾਇਆ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਹੇਠ ਦੇਸ਼ ਦੇ ਸੰਸਦ ਮੈਂਬਰਾਂ ਦੀ ਖੇਤੀਬਾੜੀ ਕਮੇਟੀ ਕਰੇਗੀ ਪੀ. ਏ. ਯੂ. ਦਾ ਦੌਰਾ ਅਗਲੀ ਖ਼ਬਰ ਪਰਮਜੀਤ ਸਿੰਘ ਢਿੱਲੋਂ ਨੇ ਨਗਰ ਨਿਗਮ ਚੋਣਾਂ ਜਿੱਤ ਕੇ ਸ਼ਹਿਰ 'ਚ ਚੰਗੇ ਲੋਕ-ਆਧਾਰ ਨੂੰ ਮੁੜ ਕੀਤਾ ਸਾਬਤ <br/>
Ad Position 24