13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮਨਿਸਟਰੀਅਲ ਕਾਮਿਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਸਾੜਿਆ

ਖਨੌਰੀ, 13 ਅਗਸਤ (ਬਲਵਿੰਦਰ ਸਿੰਘ ਥਿੰਦ) - ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਪੈਦਾ ਹੋਏ ਜੰਗੀ ਤਣਾਅ ਦਾ ਅਸਰ ਭਾਵੇਂ ਹੌਲੀ-ਹੌਲੀ ਘਟਦਾ ਦਿਖਾਈ ਦੇ ਰਿਹਾ ਹੈ, ਪਰ ਇਸ ਦੇ ਮਾੜੇ ਪ੍ਰਭਾਵਾਂ ਦੀ ਮਾਰ ਆਮ ਲੋਕਾਂ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਖਾਸ ਕਰ ਕੇ ਰਸੋਈ ਗੈੱਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਖਨੌਰੀ ਅਤੇ ਆਸ-ਪਾਸ ਦੇ ਖੇਤਰਾਂ ਦੇ ਖਪਤਕਾਰਾਂ ਨੂੰ ਕਥਿਤ ਤੌਰ ’ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਜਾਗਰਣ ਮੌਕੇ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਦੇ ਹੋਏ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ। ਨਾਲ ਡਾ: ਬਾਲ ਚੰਦ ਬਾਂਸਲ ਅਤੇ ਹੋਰ। ਤਸਵੀਰ : ਪ੍ਰਵੀਨ ਗਰਗ 14-08-2026
ਖਨੌਰੀ, 13 ਅਗਸਤ (ਬਲਵਿੰਦਰ ਸਿੰਘ ਥਿੰਦ) - ਅਮਰੀਕਾ, ਇਜ਼ਰਾਈਲ ਅਤੇ ਇਰਾਨ ਵਿਚਕਾਰ ਪੈਦਾ ਹੋਏ ਜੰਗੀ ਤਣਾਅ ਦਾ ਅਸਰ ਭਾਵੇਂ ਹੌਲੀ-ਹੌਲੀ ਘਟਦਾ ਦਿਖਾਈ ਦੇ ਰਿਹਾ ਹੈ, ਪਰ ਇਸ ਦੇ ਮਾੜੇ ਪ੍ਰਭਾਵਾਂ ਦੀ ਮਾਰ ਆਮ ਲੋਕਾਂ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਖਾਸ ਕਰ ਕੇ ਰਸੋਈ ਗੈੱਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਖਨੌਰੀ ਅਤੇ ਆਸ-ਪਾਸ ਦੇ ਖੇਤਰਾਂ ਦੇ ਖਪਤਕਾਰਾਂ ਨੂੰ ਕਥਿਤ ਤੌਰ ’ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਨੌਰੀ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੈੱਸ ਸਿਲੰਡਰ ਲੈਣ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ ਅਤੇ ਕਈ ਖਪਤਕਾਰਾਂ ਨੂੰ ਦੋ-ਦੋ ਮਹੀਨੇ ਤੱਕ ਸਿਲੰਡਰ ਨਾ ਮਿਲਣ ਕਾਰਨ ਘਰੇਲੂ ਰਸੋਈ ਚਲਾਉਣ ਵਿੱਚ ਮੁਸ਼ਕਿਲ ਆ ਰਹੀ ਹੈ। ਲੋਕਾਂ ਅਨੁਸਾਰ ਗੈੱਸ ਦੀ ਨਿਯਮਤ ਸਪਲਾਈ ਨਾ ਹੋਣ ਕਾਰਨ ਉਹ ਬਦਲਵੇਂ ਪ੍ਰਬੰਧ ਕਰਨ ਲਈ ਮਜਬੂਰ ਹੋ ਰਹੇ ਹਨ। 45 ਦਿਨਾਂ ਦੀ ਉਡੀਕ ਨੇ ਵਧਾਈ ਖਪਤਕਾਰਾਂ ਦੀ ਪ੍ਰੇਸ਼ਾਨੀ ਖਪਤਕਾਰਾਂ ਅਨੁਸਾਰ ਗੈੱਸ ਸਿਲੰਡਰਾਂ ਦੀ ਵੰਡ ਸਬੰਧੀ ਸ਼ਹਿਰੀ ਅਤੇ ਪੇਂਡੂ ਖੇਤਰਾਂ ਲਈ ਵੱਖ-ਵੱਖ ਸਮਾਂ-ਅੰਤਰਾਲ ਦੀ ਵਿਵਸਥਾ ਹੋਣ ਕਾਰਨ ਖਨੌਰੀ ਦੇ ਲੋਕਾਂ ਨੂੰ ਵੀ ਕਥਿਤ ਤੌਰ ’ਤੇ 45 ਦਿਨਾਂ ਬਾਅਦ ਸਿਲੰਡਰ ਬੁੱਕ ਕਰਵਾਉਣ ਲਈ ਕਿਹਾ ਜਾਂਦਾ ਹੈ। ਖਨੌਰੀ ਕਰੀਬ 15 ਹਜ਼ਾਰ ਦੀ ਆਬਾਦੀ ਵਾਲਾ ਕਸਬਾ ਹੋਣ ਦੇ ਬਾਵਜੂਦ ਇੱਥੋਂ ਦੀ ਗੈੱਸ ਏਜੰਸੀ ਨੂੰ ਪੇਂਡੂ ਖੇਤਰ ਨਾਲ ਜੋੜ ਕੇ ਦੇਖਿਆ ਜਾਣ ਕਾਰਨ ਖਪਤਕਾਰਾਂ ਨੂੰ ਇਹ ਮੁਸ਼ਕਿਲ ਪੇਸ਼ ਆ ਰਹੀ ਹੈ। ਲੋਕਾਂ ਦਾ ਦੋਸ਼ ਹੈ ਕਿ 45 ਦਿਨ ਪੂਰੇ ਹੋਣ ਤੋਂ ਪਹਿਲਾਂ ਸਿਲੰਡਰ ਦੀ ਬੁਕਿੰਗ ਨਹੀਂ ਕੀਤੀ ਜਾਂਦੀ ਅਤੇ ਬੁਕਿੰਗ ਤੋਂ ਬਾਅਦ ਵੀ ਸਪਲਾਈ ਲਈ ਕਈ ਵਾਰ ਹੋਰ ਉਡੀਕ ਕਰਨੀ ਪੈਂਦੀ ਹੈ। ਇਸ ਤਰ੍ਹਾਂ ਇੱਕ ਸਿਲੰਡਰ ਲਈ ਖਪਤਕਾਰਾਂ ਨੂੰ ਦੋ ਮਹੀਨੇ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਬਲੈਕ ਵਿੱਚ ਤੁਰੰਤ ਸਿਲੰਡਰ ਮਿਲਣ ਦਾ ਦਾਅਵਾ ਗੈੱਸ ਦੀ ਕਥਿਤ ਕਿੱਲਤ ਵਿਚਕਾਰ ਸਭ ਤੋਂ ਵੱਡਾ ਸਵਾਲ ਉਸ ਸਮੇਂ ਖੜ੍ਹਾ ਹੁੰਦਾ ਹੈ ਜਦੋਂ ਖਪਤਕਾਰਾਂ ਵੱਲੋਂ ਸ਼ਹਿਰ ਦੀ ਮੀਟ ਮਾਰਕੀਟ ਨੇੜੇ ਕੁੱਝ ਦੁਕਾਨਾਂ ’ਤੇ ਕਥਿਤ ਤੌਰ ’ਤੇ ਬਲੈਕ ਵਿੱਚ ਗੈੱਸ ਸਿਲੰਡਰ ਹਰ ਸਮੇਂ ਉਪਲਬਧ ਹੋਣ ਦੀ ਗੱਲ ਕਹੀ ਜਾ ਰਹੀ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਨੂੰ ਅਧਿਕਾਰਤ ਏਜੰਸੀ ਤੋਂ ਸਿਲੰਡਰ ਲੈਣ ਲਈ ਹਫ਼ਤਿਆਂ ਤੱਕ ਉਡੀਕ ਕਰਨੀ ਪੈਂਦੀ ਹੈ, ਉੱਥੇ ਕਥਿਤ ਤੌਰ ’ਤੇ ਵਾਧੂ ਕੀਮਤ ’ਤੇ ਸਿਲੰਡਰ ਤੁਰੰਤ ਉਪਲਬਧ ਹੋਣ ਦੀ ਚਰਚਾ ਹੈ। ਇਸ ਕਾਰਨ ਆਮ ਲੋਕਾਂ ਵਿੱਚ ਰੋਸ ਦੇ ਨਾਲ-ਨਾਲ ਗੈੱਸ ਸਪਲਾਈ ਪ੍ਰਬੰਧ ਨੂੰ ਲੈ ਕੇ ਕਈ ਸਵਾਲ ਵੀ ਉੱਠ ਰਹੇ ਹਨ। ‘ ਏਜੰਸੀ ਕੋਲ ਨਹੀਂ ਤਾਂ ਬਲੈਕ ਵਾਲਿਆਂ ਕੋਲ ਕਿੱਥੋਂ ਆਉਂਦੇ ਹਨ ਗੈੱਸ ਸਿਲੰਡਰ?’ ਖਨੌਰੀ ਦੇ ਗੈੱਸ ਖਪਤਕਾਰਾਂ ਵੱਲੋਂ ਸਭ ਤੋਂ ਅਹਿਮ ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਜੇਕਰ ਅਧਿਕਾਰਤ ਗੈੱਸ ਏਜੰਸੀ ਕੋਲ ਖਪਤਕਾਰਾਂ ਨੂੰ ਸਮੇਂ ਸਿਰ ਦੇਣ ਲਈ ਸਿਲੰਡਰ ਉਪਲਬਧ ਨਹੀਂ ਹਨ ਤਾਂ ਫਿਰ ਕਥਿਤ ਤੌਰ ’ਤੇ ਬਲੈਕ ਵਿੱਚ ਵੇਚਣ ਵਾਲਿਆਂ ਕੋਲ ਇਹ ਸਿਲੰਡਰ ਕਿੱਥੋਂ ਪਹੁੰਚ ਰਹੇ ਹਨ? ਲੋਕਾਂ ਨੇ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਸਪਲਾਈ ਚੇਨ ਵਿੱਚ ਕਿਤੇ ਕੋਈ ਗੜਬੜ ਹੈ ਤਾਂ ਉਸ ਨੂੰ ਸਾਹਮਣੇ ਲਿਆਂਦਾ ਜਾ ਸਕੇ ਅਤੇ ਆਮ ਖਪਤਕਾਰਾਂ ਨੂੰ ਸਮੇਂ ਸਿਰ ਗੈੱਸ ਸਿਲੰਡਰ ਮੁਹੱਈਆ ਕਰਵਾਏ ਜਾ ਸਕਣ। ਪ੍ਰਸ਼ਾਸਨ ਤੋਂ ਜਾਂਚ ਅਤੇ ਨਿਯਮਤ ਸਪਲਾਈ ਦੀ ਮੰਗ ਖਪਤਕਾਰਾਂ ਦਾ ਕਹਿਣਾ ਹੈ ਕਿ ਰਸੋਈ ਗੈੱਸ ਕੋਈ ਐਸ਼ੋ-ਆਰਾਮ ਦੀ ਵਸਤੂ ਨਹੀਂ, ਸਗੋਂ ਹਰ ਘਰ ਦੀ ਮੁੱਢਲੀ ਜ਼ਰੂਰਤ ਹੈ। ਇਸ ਲਈ ਇਸ ਦੀ ਸਪਲਾਈ ਵਿੱਚ ਲੰਬੀ ਦੇਰੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਨਹੀਂ ਪਾਇਆ ਜਾਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਖਨੌਰੀ ਵਿੱਚ ਗੈੱਸ ਸਿਲੰਡਰਾਂ ਦੀ ਸਪਲਾਈ, ਬੁਕਿੰਗ ਅਤੇ ਵੰਡ ਪ੍ਰਣਾਲੀ ਦੀ ਜਾਂਚ ਕਰ ਕੇ ਖਪਤਕਾਰਾਂ ਨੂੰ ਨਿਰਧਾਰਿਤ ਸਮੇਂ ਅਨੁਸਾਰ ਸਿਲੰਡਰ ਮੁਹੱਈਆ ਕਰਵਾਏ ਜਾਣ। ਨਾਲ ਹੀ ਮੀਟ ਮਾਰਕੀਟ ਨੇੜੇ ਕਥਿਤ ਤੌਰ ’ਤੇ ਬਲੈਕ ਵਿੱਚ ਸਿਲੰਡਰ ਵੇਚਣ ਦੀਆਂ ਸ਼ਿਕਾਇਤਾਂ ਦੀ ਵੀ ਜਾਂਚ ਕੀਤੀ ਜਾਵੇ। ਜੇਕਰ ਜਾਂਚ ਦੌਰਾਨ ਕੋਈ ਗੈਰ-ਕਾਨੂੰਨੀ ਵਿਕਰੀ ਜਾਂ ਸਪਲਾਈ ਵਿੱਚ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਆਮ ਖਪਤਕਾਰਾਂ ਨੂੰ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ ਅਗਲੀ ਖ਼ਬਰ ਜੈ ਮਾਂ ਭਵਾਨੀ ਕਲੱਬ ਨੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ
Ad Position 24