24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਹਿਬਾ ਖ਼ਾਨ ਨੇ ਮਾਨਸਿਕ ਗਣਿਤ ’ਚ ਬਣਾਇਆ ਵਿਸ਼ਵ ਰਿਕਾਰਡ ਬਣਾਇਆ

ਬਰਨਾਲਾ, 24 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਹਿਬਾ ਖ਼ਾਨ ਨੇ ਮਾਨਸਿਕ ਗਣਿਤ ਯੋਗਤਾ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਦਾ ਮਾਣ ਵਧਾਇਆ ਹੈ। 12 ਸਾਲਾ ਹਿਬਾ ਨੇ ਅਸਾਧਾਰਨ ਤੇਜ਼ੀ, ਸ਼ੁੱਧਤਾ ਅਤੇ ਇਕਾਗਰਤਾ ਦਾ ਪ੍ਰਦਰਸ਼ਨ ਕਰਦਿਆਂ ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ ਇਕ ਅੰਕ ਵਾਲੀ ਸੰਖਿਆ ਨਾਲ ਭਾਗ ਦੇਣ ਵਾਲੇ 50 ਸਵਾਲ ਮਹਿਜ਼ 58 ਸਕਿੰਟਾਂ ਵਿਚ ਹੱਲ ਕੀਤੇ।

Ad Position 21
No active advertisement
ਹੋਣਹਾਰ ਵਿਦਿਆਰਥਣ ਹਿਬਾ ਖ਼ਾਨ ਆਪਣੇ ਸਰਟੀਫਿਕੇਟ ਤੇ ਤਗਮੇ ਨਾਲ। ਅਜੀਤ ਤਸਵੀਰ 25-10-2026
ਬਰਨਾਲਾ, 24 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੀ ਸੱਤਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਹਿਬਾ ਖ਼ਾਨ ਨੇ ਮਾਨਸਿਕ ਗਣਿਤ ਯੋਗਤਾ ਸਦਕਾ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਦਾ ਮਾਣ ਵਧਾਇਆ ਹੈ। 12 ਸਾਲਾ ਹਿਬਾ ਨੇ ਅਸਾਧਾਰਨ ਤੇਜ਼ੀ, ਸ਼ੁੱਧਤਾ ਅਤੇ ਇਕਾਗਰਤਾ ਦਾ ਪ੍ਰਦਰਸ਼ਨ ਕਰਦਿਆਂ ਚਾਰ ਅੰਕਾਂ ਵਾਲੀਆਂ ਸੰਖਿਆਵਾਂ ਨੂੰ ਇਕ ਅੰਕ ਵਾਲੀ ਸੰਖਿਆ ਨਾਲ ਭਾਗ ਦੇਣ ਵਾਲੇ 50 ਸਵਾਲ ਮਹਿਜ਼ 58 ਸਕਿੰਟਾਂ ਵਿਚ ਹੱਲ ਕੀਤੇ। ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਉਪਲਬਧੀ ਉਸ ਦੀ ਮਿਹਨਤ, ਨਿਰੰਤਰ ਅਭਿਆਸ ਅਤੇ ਗਣਿਤ ਪ੍ਰਤੀ ਵਿਸ਼ੇਸ਼ ਰੁਚੀ ਦਾ ਪ੍ਰਮਾਣ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਹਿਬਾ ਖ਼ਾਨ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਤਪਾ ਦੇ ਸਮਾਜ ਸੇਵੀ ਅਰਵਿੰਦ ਰੰਗੀ ਅਤੇ ਦੀਪਕ ਗੱਗ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਭਰਪੂਰ ਵਿਕਾਸ ਹੋਇਆ- ਅਰਵਿੰਦ ਰੰਗੀ... ਅਗਲੀ ਖ਼ਬਰ ਗਲਤ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ - ਐਸੋਸੀਏਸ਼ਨ
Ad Position 24