ਗਲਤ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ - ਐਸੋਸੀਏਸ਼ਨ
ਸੰਗਰੂਰ 24 ਅਕਤੂਬਰ (ਧੀਰਜ ਪਸ਼ੋਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੈਮਿਸਟਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੈਮਿਸਟ ਐਸੋਸੀਏਸ਼ਨ ਵੱਲੋਂ ਗਲਤ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ। ਉਨਾਂ ਸਪਸ਼ਟ ਕੀਤਾ ਕਿ ਕਿ ਐਸੋਸੀਏਸ਼ਨ ਕੈਮਿਸਟਾਂ ਦੇ ਹੱਕ ਵਿੱਚ ਡੱਟ ਕੇ ਪਹਿਰਾ ਦੇਵੇਗੀ ਪਰ ਜਰੂਰੀ ਹੈ ਕਿ ਕੈਮਿਸਟ ਉਹ ਦਵਾਈ ਜਿਸ ਦੀ ਨਸ਼ੇ ਦੇ ਤੌਰ ਤੇ ਵਰਤੋਂ ਕੀਤੀ ਜਾ ਸਕਦੀ ਹੈ ਉਸ ਦੀ ਸਿਰਫ ਤੇ ਸਿਰਫ ਡਾਕਟਰ ਦੀ ਪਰਚੀ ’ਤੇ ਹੀ ਵਿਕਰੀ ਕਰਨ ਅਤੇ ਉਸਦਾ ਪੂਰਾ ਰਿਕਾਰਡ ਰੱਖਣ ਉਹਨਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਡਰੱਗ ਐਂਡ ਕੋਸਮੈਟਿਕਸ ਐਕਟ ਦੇ ਅਧੀਨ ਨਿਯਮਾਂ ਦਾ ਪਾਲਣ ਕਰਨ ਤੇ ਲੋੜੀਂਦੇ ਸਾਰੇ ਦਸਤਾਵੇਸ਼ ਪੂਰੇ ਰੱਖਣ।
ਸੰਗਰੂਰ 24 ਅਕਤੂਬਰ (ਧੀਰਜ ਪਸ਼ੋਰੀਆ) - ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੈਮਿਸਟਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੈਮਿਸਟ ਐਸੋਸੀਏਸ਼ਨ ਵੱਲੋਂ ਗਲਤ ਕਾਰੋਬਾਰ ਕਰਨ ਵਾਲੇ ਕਿਸੇ ਵੀ ਕੈਮਿਸਟ ਦਾ ਸਾਥ ਨਹੀਂ ਦਿੱਤਾ ਜਾਵੇਗਾ। ਉਨਾਂ ਸਪਸ਼ਟ ਕੀਤਾ ਕਿ ਕਿ ਐਸੋਸੀਏਸ਼ਨ ਕੈਮਿਸਟਾਂ ਦੇ ਹੱਕ ਵਿੱਚ ਡੱਟ ਕੇ ਪਹਿਰਾ ਦੇਵੇਗੀ ਪਰ ਜਰੂਰੀ ਹੈ ਕਿ ਕੈਮਿਸਟ ਉਹ ਦਵਾਈ ਜਿਸ ਦੀ ਨਸ਼ੇ ਦੇ ਤੌਰ ਤੇ ਵਰਤੋਂ ਕੀਤੀ ਜਾ ਸਕਦੀ ਹੈ ਉਸ ਦੀ ਸਿਰਫ ਤੇ ਸਿਰਫ ਡਾਕਟਰ ਦੀ ਪਰਚੀ ’ਤੇ ਹੀ ਵਿਕਰੀ ਕਰਨ ਅਤੇ ਉਸਦਾ ਪੂਰਾ ਰਿਕਾਰਡ ਰੱਖਣ ਉਹਨਾਂ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਡਰੱਗ ਐਂਡ ਕੋਸਮੈਟਿਕਸ ਐਕਟ ਦੇ ਅਧੀਨ ਨਿਯਮਾਂ ਦਾ ਪਾਲਣ ਕਰਨ ਤੇ ਲੋੜੀਂਦੇ ਸਾਰੇ ਦਸਤਾਵੇਸ਼ ਪੂਰੇ ਰੱਖਣ। ਸ੍ਰੀ ਪ੍ਰੇਮ ਚੰਦ ਗਰਗ ਨੇ ਕਿਹਾ ਕਿ ਐਸੋਸੀਏਸ਼ਨ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਪੂਰੀ ਤਰ੍ਹਾਂ ਨਾਲ ਹੈ। ਇਸ ਮੌਕੇ ਕ੍ਰਿਸ਼ਨ ਲਾਲ, ਨਰੇਸ਼ ਜਿੰਦਲ, ਵਿਕਾਸ ਅਹੂਜਾ ਬੰਟੀ,ਜਤਿੰਦਰ ਬੰਟੀ, ਮਨੋਜ ਜਿੰਦਲ,ਕਮਲਜੀਤ ਸਿੰਘ, ਮਨੋਜ ਕੁਮਾਰ, ਹੀਰਾ ਲਾਲ, ਮੋਹਿਤ ਗਰਗ, ਅਮਿਤ ਸਿਡਾਨਾ ਤੇ ਹੋਰ ਮੌਜੂਦ ਸਨ।