06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਸ਼ੇਸ਼ ਕੈਂਪ ਦੌਰਾਨ ਲਗਭਗ 1 ਲੱਖ ਵੋਟਰਾਂ ਦੀ ਕੀਤੀ ਮੈਪਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਪੰਜਾਬ ਦੇ ਵੋਟਰਾਂ ਤੇ ਬੀ.ਐਲ.ਓਜ਼. ਦਾ ਧੰਨਵਾਦ
ਚੰਡੀਗੜ੍ਹ, 7 ਜੂਨ (ਅਜੀਤ ਬਿਊਰੋ)–ਸੂਬੇ ਭਰ 'ਚ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਦੇ ਮੱਦੇਨਜ਼ਰ ਅੱਜ ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੇ ਸਾਰੇ 24,453 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ | ਇਨ੍ਹਾਂ ਕੈਂਪਾਂ ਨੂੰ ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਦੇ ਚੱਲਦਿਆਂ ਅੱਜ ਲਗਭਗ ਇੱਕ ਲੱਖ ਵੋਟਰਾਂ ਦੀ ਮੈਪਿੰਗ ਕੀਤੀ ਗਈ | ਇਹ ਜਾਣਕਾਰੀ ਮੁੱਖ ਚੋਣ ਅਫ਼ਸਰ, ਪੰਜਾਬ, ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਦੇ ਨਾਲ ਪੰਜਾਬ ਰਾਜ ਭਰ ਵਿਚ ਵੋਟਰਾਂ ਦੀ ਮੈਪਿੰਗ ਦਾ ਅੰਕੜਾ 85 ਫੀਸਦ ਨੂੰ ਪਾਰ ਕਰ ਗਿਆ ਹੈ | ਕਾਬਿਲੇਗੌਰ ਹੈ ਕਿ ਪੰਜਾਬ ਰਾਜ ਵਿਚ ਘਰ-ਘਰ ਜਨਗਣਨਾ ਦਾ ਅਮਲ 25 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੀਤੇ ਵਾਧੇ ਨੇ ਲੋਕਾਂ 'ਤੇ ਬੋਝ ਹੋਰ ਵਧਾਇਆ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਪੀ.ਓ.ਕੇ. ਦੀ ਸੰਯੁਕਤ ਅਵਾਮੀ ਐਕਸ਼ਨ ਕਮੇਟੀ 'ਤੇ ਪਾਬੰਦੀ-ਦਰਜਨਾਂ ਕਾਰਕੁਨ ਗਿ੍ਫ਼ਤਾਰ
Ad Position 24