06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ਲਈ ਸ਼ਹਿਰ ਦੀ ਜਾਣਕਾਰੀ ਸਲਿੱਪ ਜਾਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਨਵੀਂ ਦਿੱਲੀ, 7 ਜੂਨ (ਪੀ.ਟੀ.ਆਈ.)-ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ) ਨੇ 21 ਜੂਨ ਨੂੰ ਹੋਣ ਵਾਲੀ ਨੀਟ-ਯੂ.ਜੀ. 2026 ਦੀ ਮੁੜ ਪ੍ਰੀਖਿਆ ਲਈ ਸ਼ਹਿਰ ਦੀ ਜਾਣਕਾਰੀ ਸਲਿੱਪ ਜਾਰੀ ਕੀਤੀ¢ ਉਮੀਦਵਾਰ ਹੁਣ ਨੀਟ-ਯੂ.ਜੀ. 2026 ਲਈ ਆਪਣੇ ਨਿਰਧਾਰਤ ਪ੍ਰੀਖਿਆ ਸ਼ਹਿਰ ਦੀ ਜਾਂਚ ਕਰ ਸਕਦੇ ਹਨ¢ ਐੱਨ.ਟੀ.ਏ. ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਆਪਣੀ ਸਲਿੱਪ ਦੇਖਣ ਅਤੇ ਡਾਊਨਲੋਡ ਕਰਨ ਲਈ ਆਪਣੇ ਐਪਲੀਕੇਸ਼ਨ ਨੰਬਰ ਅਤੇ ਪਾਸਵਰਡ ਨਾਲ ਲÏਗਇਨ ਕਰੋ¢ ਏਜੰਸੀ ਦੁਆਰਾ ਜਾਰੀ ਕੀਤੇ ਗਏ ਇੱਕ ਜਨਤਕ ਨੋਟਿਸ ਦੇ ਅਨੁਸਾਰ, ਮੁੜ ਪ੍ਰੀਖਿਆ ਭਾਰਤ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਪੈੱਨ-ਐਂਡ-ਪੇਪਰ ਮੋਡ ਵਿੱਚ ਲਈ ਜਾਵੇਗੀ¢ ਐੱਨ.ਟੀ.ਏ. ਨੇ ਸਪੱਸ਼ਟ ਕੀਤਾ ਕਿ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਵਾਲੀ ਸਲਿੱਪ ਦਾਖਲਾ ਕਾਰਡ ਨਹੀਂ ਹੈ ਅਤੇ ਇਹ ਸਿਰਫ਼ ਉਮੀਦਵਾਰਾਂ ਨੂੰ ਉਸ ਸ਼ਹਿਰ ਬਾਰੇ ਸੂਚਿਤ ਕਰਨ ਲਈ ਜਾਰੀ ਕੀਤੀ ਜਾ ਰਹੀ ਹੈ ਜਿੱਥੇ ਉਨ੍ਹਾਂ ਦਾ ਪ੍ਰੀਖਿਆ ਕੇਂਦਰ ਹੋਵੇਗਾ¢ਏਜੰਸੀ ਨੇ ਕਿਹਾ, 'ਇਹ ਦਾਖਲਾ ਕਾਰਡ ਨਹੀਂ ਹੈ¢ ਇਹ ਸਿਰਫ਼ ਤੁਹਾਡੇ ਪ੍ਰੀਖਿਆ ਸ਼ਹਿਰ ਨੂੰ ਦਰਸਾਉਂਦਾ ਹੈ¢ ਦਾਖਲਾ ਕਾਰਡ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ¢' ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਐੱਨ.ਟੀ.ਏ. ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਹਿਲੀ ਪਸੰਦ ਦਾ ਸ਼ਹਿਰ ਪ੍ਰਦਾਨ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ¢ਏਜੰਸੀ ਨੇ ਉਮੀਦਵਾਰਾਂ ਨੂੰ ਪ੍ਰੀਖਿਆ ਅਤੇ ਦਾਖਲਾ ਕਾਰਡ ਜਾਰੀ ਕਰਨ ਸੰਬੰਧੀ ਨਵੀਨਤਮ ਐਲਾਨਾਂ ਲਈ ਆਪਣੀਆਂ ਅਧਿਕਾਰਤ ਵੈੱਬਸਾਈਟਾਂ ਰਾਹੀਂ ਅਪਡੇਟ ਰਹਿਣ ਦੀ ਅਪੀਲ ਕੀਤੀ¢ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ-ਯੂ.ਜੀ. ਇਸ ਸਾਲ 3 ਮਈ ਨੂੰ ਹੋਣਾ ਸੀ, ਪਰ ਪੇਪਰ ਲੀਕ ਦੇ ਦੋਸ਼ਾਂ ਵਿਚਕਾਰ ਐੱਨ.ਟੀ.ਆਈ. ਵਲੋਂ 12 ਮਈ ਨੂੰ ਰੱਦ ਕਰ ਦਿੱਤਾ ਗਿਆ ਸੀ¢ਸੀ.ਬੀ.ਆਈ. ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ 21 ਜੂਨ ਨੂੰ ਮੁੜ੍ਹ ਪ੍ਰੀਖਿਆ ਨਿਰਧਾਰਤ ਹੈ |

Ad Position 22
No active advertisement
ਪਿਛਲੀ ਖ਼ਬਰ 'ਮੈਂ ਵਾਪਸ ਆਊਾਗਾ' ਫ਼ਿਲਮ ਦੀ ਪ੍ਰਮੋਸ਼ਨ ਲਈ ਅਟਾਰੀ ਸਰਹੱਦ ਪਹੁੰਚੇ ਪ੍ਰਸਿੱਧ ਗਾਇਕ ਏ. ਆਰ. ਰਹਿਮਾਨ, ਡਾਇਰੈਕਟਰ ਇਮਤਿਆ... ਅਗਲੀ ਖ਼ਬਰ ਮੱਖੂ ਗੋਲੀਕਾਂਡ ਦੇ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ, ਪਿਸਤੌਲ ਤੇ ਕਾਰਤੂਸ ਬਰਾਮਦ <br/>
Ad Position 24