06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੰਜਾਬ ਵਿਚ ਕੈਂਸਰ ਦਾ ਕਹਿਰ ਜਾਰੀ-23711 ਮਰੀਜ਼ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026

• ਅੰਮਿ੍ਤਸਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ • ਇਲਾਜ ਲਈ 305 ਕਰੋੜ ਰੁਪਏ ਤੋਂ ਵੱਧ ਦੀ ਰਕਮ ਮਨਜ਼ੂਰ
ਬਠਿੰਡਾ, 7 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਹੈ | ਪਿਛਲੇ 9 ਸਾਲਾਂ ਦੇ ਅੰਕੜਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹਰ ਸਾਲ ਹਜ਼ਾਰਾਂ ਲੋਕ ਇਸ ਗੰਭੀਰ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ | ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ ਕੈਂਸਰ ਦੇ ਕੁੱਲ 23,711 ਮਰੀਜ਼ ਰਜਿਸਟਰਡ ਹਨ, ਜਿਨ੍ਹਾਂ ਦੇ ਇਲਾਜ ਲਈ 305 ਕਰੋੜ 32 ਲੱਖ 2 ਹਜ਼ਾਰ 56 ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ 23 ਜ਼ਿਲਿ੍ਹਆਂ ਵਿਚੋਂ ਅੰਮਿ੍ਤਸਰ ਜ਼ਿਲ੍ਹੇ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ | ਕੈਂਸਰ ਕਾਰਨ ਹਰ ਸਾਲ ਸੈਂਕੜੇ ਲੋਕਾਂ ਦੀ ਮੌਤ ਹੋ ਰਹੀ ਹੈ, ਜਦਕਿ ਹਜ਼ਾਰਾਂ ਮਰੀਜ਼ ਵੱਖ-ਵੱਖ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ | ਇੱਕ ਸਮਾਂ ਸੀ ਜਦੋਂ ਪੰਜਾਬ ਦੇ ਕੈਂਸਰ ਮਰੀਜ਼ਾਂ ਨੂੰ ਸਸਤੇ ਅਤੇ ਬਿਹਤਰ ਇਲਾਜ ਲਈ ਦੂਜੇ ਸੂਬਿਆਂ ਵਿਚ ਜਾਣਾ ਪੈਂਦਾ ਸੀ | ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਰੇਲ ਗੱਡੀ ਨੂੰ ਲੋਕ 'ਕੈਂਸਰ ਟਰੇਨ' ਦੇ ਨਾਮ ਨਾਲ ਵੀ ਜਾਣਦੇ ਸਨ, ਕਿਉਂਕਿ ਇਸ ਵਿਚ ਵੱਡੀ ਗਿਣਤੀ ਵਿਚ ਕੈਂਸਰ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਫ਼ਰ ਕਰਦੇ ਸਨ | ਹੁਣ ਪੰਜਾਬ ਦੇ ਕਈ ਵੱਡੇ ਹਸਪਤਾਲਾਂ ਅਤੇ ਮਾਹਿਰ ਡਾਕਟਰਾਂ ਵਲੋਂ ਕੈਂਸਰ ਦਾ ਆਧੁਨਿਕ ਇਲਾਜ ਕੀਤਾ ਜਾ ਰਿਹਾ ਹੈ | ਸਿਹਤ ਮਾਹਿਰਾਂ ਅਨੁਸਾਰ ਗਲਤ ਜੀਵਨ ਸ਼ੈਲੀ, ਕਸਰਤ ਦੀ ਘਾਟ, ਫਾਸਟ ਫੂਡ ਤੇ ਜੰਕ ਫੂਡ ਦਾ ਵੱਧ ਸੇਵਨ, ਮੋਟਾਪਾ, ਪ੍ਰਦੂਸ਼ਿਤ ਹਵਾ ਤੇ ਪਾਣੀ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਵਧਾ ਦਿੰਦੇ ਹਨ | ਮਾਹਿਰਾਂ ਅਨੁਸਾਰ ਸਿਗਰਟ, ਬੀੜੀ, ਗੁਟਕਾ ਅਤੇ ਹੋਰ ਤੰਬਾਕੂ ਉਤਪਾਦ ਫੇਫੜਿਆਂ, ਮੂੰਹ ਅਤੇ ਗਲੇ ਦੇ ਕੈਂਸਰ ਦਾ ਮੁੱਖ ਕਾਰਨ ਹਨ | ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਜਿਗਰ, ਆਂਤਾਂ ਅਤੇ ਛਾਤੀ ਦੇ ਕੈਂਸਰ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਮੌਕੇ ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਆਰ.ਟੀ.ਆਈ. ਐਕਟ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਕੋਲ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿਚ ਪੰਜਾਬ 'ਚ ਕੈਂਸਰ ਮਰੀਜ਼ਾਂ ਦੀ ਗਿਣਤੀ, ਉਨ੍ਹਾਂ ਦੇ ਇਲਾਜ 'ਤੇ ਖ਼ਰਚ ਕੀਤੇ ਗਏ ਫ਼ੰਡ ਅਤੇ ਜ਼ਿਲ੍ਹਾ ਵਾਰ ਵੇਰਵੇ ਦੀ ਮੰਗ ਕੀਤੀ ਗਈ ਸੀ | ਇਸ ਦੇ ਜਵਾਬ 'ਚ ਸੂਚਨਾ ਮੁਹੱਈਆ ਕਰਵਾਈ ਗਈ ਹੈ | ਗੋਇਲ ਨੇ ਕਿਹਾ ਕਿ ਸੂਚਨਾ ਨੇ ਇਕ ਵਾਰ ਫਿਰ ਪੰਜਾਬ 'ਚ ਵੱਧ ਰਹੇ ਕੈਂਸਰ ਦੇ ਮਾਮਲਿਆਂ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ | ਆਰ.ਟੀ.ਆਈ. ਵਿਚ ਮਿਲੀ ਸੂਚਨਾ ਅਨੁਸਾਰ ਪੰਜਾਬ ਦੇ 23 ਜ਼ਿਲਿ੍ਹਆਂ ਦੇ ਵੇਰਵੇ ਅਨੁਸਾਰ ਅੰਮਿ੍ਤਸਰ ਸਾਹਿਬ 3692, ਬਰਨਾਲਾ 704, ਬਠਿੰਡਾ 1314, ਫਤਿਹਗੜ੍ਹ ਸਾਹਿਬ 343, ਫ਼ਰੀਦਕੋਟ 590, ਫ਼ਿਰੋਜ਼ਪੁਰ 619, ਫ਼ਾਜ਼ਿਲਕਾ 436, ਗੁਰਦਾਸਪੁਰ 1832, ਹੁਸ਼ਿਆਰਪੁਰ 1056, ਜਲੰਧਰ 1704, ਕਪੂਰਥਲਾ 601, ਲੁਧਿਆਣਾ 2184, ਮਾਨਸਾ 784, ਮੋਗਾ 846, ਸ੍ਰੀ ਮੁਕਤਸਰ ਸਾਹਿਬ 722, ਪਟਿਆਲਾ 1521, ਪਠਾਨਕੋਟ 534, ਰੂਪ ਨਗਰ 188, ਐਸ.ਬੀ.ਐਸ. ਨਗਰ 362, ਐਸ.ਏ.ਐਸ. ਨਗਰ 330, ਸੰਗਰੂਰ 1984, ਤਰਨ ਤਾਰਨ 1227, ਮਲੇਰਕੋਟਲਾ 38 ਮਰੀਜ਼ ਦਰਜ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਅਹਿਮ ਮੁੱਦਿਆਂ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ 'ਮੈਂ ਵਾਪਸ ਆਊਾਗਾ' ਫ਼ਿਲਮ ਦੀ ਪ੍ਰਮੋਸ਼ਨ ਲਈ ਅਟਾਰੀ ਸਰਹੱਦ ਪਹੁੰਚੇ ਪ੍ਰਸਿੱਧ ਗਾਇਕ ਏ. ਆਰ. ਰਹਿਮਾਨ, ਡਾਇਰੈਕਟਰ ਇਮਤਿਆ...
Ad Position 24