21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪੰਜਾਬ ਸਰਕਾਰ ਨੇ ਸੈਣੀ ਵੈੱਲਫੇਅਰ ਬੋਰਡ ਅਤੇ ਕੰਬੋਜ ਵੈੱਲਫੇਅਰ ਬੋਰਡ ਦੇ ਅਹੁਦੇਦਾਰ ਐਲਾਨੇ <br/>

Ad Position 21
No active advertisement
ਅਜੀਤ ਡੈਸਕ 11-06-2026
ਚੰਡੀਗੜ੍ਹ, 10 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਸੈਣੀ ਵੈੱਲਫੇਅਰ ਬੋਰਡ ਅਤੇ ਕੰਬੋਜ ਵੈੱਲਫੇਅਰ ਬੋਰਡ ਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮੈਂਬਰ ਲਗਾਏ ਗਏ ਹਨ | ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵਲੋਂ ਮੁੱਖ ਮੰਤਰੀ ਦੇ ਦਸਤਖ਼ਤਾਂ ਹੇਠ ਜਾਰੀ ਵੱਖ-ਵੱਖ ਸੂਚੀਆਂ ਅਨੁਸਾਰ ਸੈਣੀ ਵੈੱਲਫੇਅਰ ਬੋਰਡ ਵਿਚ ਹਰਿੰਦਰ ਕੁਮਾਰ ਸੈਣੀ, ਨਿਤਿਨ ਸੈਣੀ, ਜਗਦੀਸ਼ ਸਿੰਘ ਸੈਣੀ, ਕਮਲਜੀਤ ਸਿੰਘ ਦਭਾਲੀ, ਕਮਲਜੀਤ ਕੌਰ ਕੌਹਾੜ ਨੂੰ ਸਟੇਟ ਮੈਂਬਰ ਲਗਾਇਆ ਗਿਆ ਹੈ | ਇਸੇ ਤਰ੍ਹਾਂ ਵੱਖ-ਵੱਖ ਜ਼ਿਲਿ੍ਹਆਂ ਵਿਚ ਲਗਾਏ ਗਏ ਚੇਅਰਮੈਨਾਂ ਵਿਚ ਨਰਿੰਦਰ ਸਿੰਘ ਜਜਾ ਨੂੰ ਹੁਸ਼ਿਆਰਪੁਰ, ਸੰਤੋਖ ਸਿੰਘ ਸ਼ਿਵਾਲਿਕ ਨੂੰ ਐਸ.ਬੀ.ਐਸ. ਨਗਰ, ਸੁਖਦੇਵ ਸਿੰਘ ਸੈਣੀ ਨੂੰ ਕਪੂਰਥਲਾ, ਸੁਰਿੰਦਰ ਸਿੰਘ ਸੈਣੀ ਨੂੰ ਜਲੰਧਰ, ਪਰਮਿੰਦਰ ਸੈਣੀ ਨੂੰ ਗੁਰਦਾਸਪੁਰ, ਸ਼ੁਭਕਰਨ ਸੈਣੀ ਨੂੰ ਪਠਾਨਕੋਟ, ਕੁਲਵੰਤ ਸਿੰਘ ਸੈਣੀ ਨੂੰ ਮੋਗਾ, ਐਡਵੋਕੇਟ ਗੁਰਵਿੰਦਰ ਸਿੰਘ ਸੈਣੀ ਨੂੰ ਫਤਿਹਗੜ੍ਹ ਸਾਹਿਬ, ਬਲਵਿੰਦਰ ਸਿੰਘ ਸੈਣੀ ਨੂੰ ਲੁਧਿਆਣਾ, ਸੁਰਿੰਦਰ ਸਿੰਘ ਨੂੰ ਸੰਗਰੂਰ, ਅੰਮਿ੍ਤਪਾਲ ਸਿੰਘ ਪੱਪੀ ਨੂੰ ਰੂਪਨਗਰ, ਦਵਿੰਦਰ ਸਿੰਘ ਸੈਣੀ ਨੂੰ ਐਸ.ਏ.ਐਸ. ਨਗਰ, ਕੁਲਵਿੰਦਰ ਸਿੰਘ ਤੰਬਰ ਨੂੰ ਪਟਿਆਲਾ, ਦੀਪਕ ਸੈਣੀ ਨੂੰ ਬਠਿੰਡਾ, ਵਿਕਰਮਜੀਤ ਸੈਣੀ ਨੂੰ ਮਾਨਸਾ, ਹਰਵਿੰਦਰ ਸਿੰਘ ਸੈਣੀ ਨੂੰ ਫਾਜ਼ਿਲਕਾ, ਡਾ. ਨਛੱਤਰ ਸਿੰਘ ਸੈਣੀ ਨੂੰ ਫਿਰੋਜ਼ਪੁਰ, ਪ੍ਰਮੋਦ ਸੈਣੀ ਨੂੰ ਬਰਨਾਲਾ ਦਾ ਚੇਅਰਮੈਨ ਲਗਾਇਆ ਗਿਆ ਹੈ ਤੇ ਨਵਜੋਤ ਕੌਰ ਸੈਣੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਚੇਅਰਪਰਸਨ ਲਗਾਇਆ ਗਿਆ ਹੈ | ਇਸੇ ਤਰ੍ਹਾਂ ਲਗਾਏ ਗਏ ਵਾਈਸ ਚੇਅਰਮੈਨਾਂ ਵਿਚ ਕਮਲਜੀਤ ਸਿੰਘ ਡੱਲੀ ਨੂੰ ਜਲੰਧਰ, ਗੁਰਵਿੰਦਰ ਸਿੰਘ ਅਤੇ ਰਵਿੰਦਰ ਸੈਣੀ ਨੂੰ ਲੁਧਿਆਣਾ, ਹਰਪ੍ਰੀਤ ਸਿੰਘ ਹਨੀ ਸੈਣੀ ਨੂੰ ਪਟਿਆਲਾ ਦਾ ਵਾਈਸ ਚੇਅਰਮੈਨ ਲਗਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਸਰਕਾਰੀ ਜਾਂ ਨਿੱਜੀ ਹਸਪਤਾਲ ਬਕਾਇਆ ਬਿੱਲ ਤੇ ਹੋਰ ਖ਼ਰਚਿਆਂ ਦੇ ਆਧਾਰ 'ਤੇ ਹੁਣ ਨਹੀਂ ਰੋਕ ਸਕਣਗੇ ਮਿ੍ਤਕਦੇਹ ਨ... ਅਗਲੀ ਖ਼ਬਰ ਇਕ ਹੀ ਸਿਆਸੀ ਪਾਰਟੀ ਖ਼ਿਲਾਫ਼ ਏਜੰਡਾ ਚਲਾਉਣਾ ਸੁਤੰਤਰ ਪੱਤਰਕਾਰਤਾ ਨਹੀਂ-ਹਾਈ ਕੋਰਟ ਪੌਡਕਾਸਟ ਵਿਵਾਦ ਮਾਮਲੇ 'ਚ ਪੱਤਰਕਾ...
Ad Position 24