ਨਵੀਂ ਦਿੱਲੀ, 12 ਜੂਨ (ਪੀ.ਟੀ.ਆਈ.)-ਹਫ਼ਤੇ ਦੂਜੀ ਵਾਰ ਭਾਰਤ ਨੇ ਸ਼ੁੱਕਰਵਾਰ ਨੂੰ ਅਮਰੀਕੀ ਸਫੀਰ ਜੇਸਨ ਮੀਕਸ ਨੂੰ ਤਲਬ ਕੀਤਾ ਅਤੇ ਓਮਾਨ ਦੇ ਤੱਟ 'ਤੇ ਤਿੰਨ ਭਾਰਤੀ-ਅਮਲੇ ਵਾਲੇ ਵਪਾਰਕ ਜਹਾਜ਼ਾਂ 'ਤੇ ਅਮਰੀਕੀ ਜਲ ਸੈਨਾ ਦੇ ਹਮਲਿਆਂ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ¢ਸਰਕਾਰ ਵੱਲੋਂ ਇਹ ਕਹਿਣ ਤੋਂ ਇੱਕ ਦਿਨ ਬਾਅਦ ਮੀਕਸ ਨੂੰ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ ਵਿੱਚ ਤਲਬ ਕੀਤਾ ਗਿਆ ਸੀ ਕਿ ਅਮਰੀਕੀ ਕਾਰਵਾਈ ਵਿੱਚ ਇੱਕ ਟੈਂਕਰ ਦੇ ਭਾਰਤੀ ਚਾਲਕ ਦਲ ਦੇ ਤਿੰਨ ਮੈਂਬਰ ਮਾਰੇ ਗਏ ਸਨ¢ ਯੂ.ਐੱਸ ਚਾਰਜ ਡੀ'ਅਫੇਅਰਜ਼ ਨੂੰ ਤਲਬ ਕੀਤਾ ਗਿਆ ਸੀ ਅਤੇ ਅਮਰੀਕੀ ਫੌਜੀ ਕਾਰਵਾਈ 'ਤੇ ਭਾਰਤ ਦਾ ਸਖ਼ਤ ਵਿਰੋਧ ਪ੍ਰਗਟ ਕੀਤਾ ਗਿਆ ਸੀ¢ ਮੀਕਸ ਨੂੰ ਬੁੱਧਵਾਰ ਰਾਤ ਨੂੰ ਵੀ ਤਲਬ ਕੀਤਾ ਗਿਆ ਸੀ¢ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਫੌਜ ਨੇ ਇਸ ਹਫ਼ਤੇ ਓਮਾਨ ਦੇ ਤੱਟ 'ਤੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਤਿੰਨ ਵਪਾਰਕ ਜਹਾਜ਼ਾਂ 'ਤੇ ਹਮਲਾ ਕੀਤਾ, ਜਿਸ ਵਿੱਚ ਤਿੰਨ ਭਾਰਤੀ ਮਾਰੇ ਗਏ¢ਇਹ ਨਵੀਂ ਦਿੱਲੀ ਵਲੋਂ ਪਹਿਲੀ ਵਾਰ ਜਨਤਕ ਤੌਰ 'ਤੇ ਮੰਨਿਆ ਗਿਆ ਕਿ ਅਮਰੀਕੀ ਜਲ ਸੈਨਾ ਨੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਤਿੰਨ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਸੀ¢ ਨਵੀਂ ਦਿੱਲੀ ਨੇ ਕਿਹਾ ਕਿ ਇਹ ਹਮਲੇ ਬੰਦ ਹੋਣੇ ਚਾਹੀਦੇ ਹਨ¢ ਅੱਠ ਜੂਨ ਨੂੰ , ਅਮਰੀਕੀ ਫÏਜ ਨੇ ਪਲਾਊ-ਝੰਡੇ ਵਾਲੇ ਤੇਲ ਟੈਂਕਰ 'ਮੈਰੀਵੈਕਸ' ਨੂੰ ਡੁਬੋ ਦਿੱਤਾ, ਜਿਸ ਵਿੱਚ 24 ਭਾਰਤੀ ਮਲਾਹ ਸਵਾਰ ਸਨ¢ ਸਾਰੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ¢ ਦਸ ਜੂਨ ਨੂੰ , ਅਮਰੀਕਾ ਨੇ ਪਲਾਊ-ਝੰਡੇ ਵਾਲੇ ਇੱਕ ਹੋਰ ਟੈਂਕਰ, 'ਸੇਟੇਬੇਲੋ' 'ਤੇ ਹਮਲਾ ਕੀਤਾ, ਜਿਸ ਵਿੱਚ ਸਵਾਰ 24 ਭਾਰਤੀ ਮਲਾਹਾਂ ਵਿੱਚੋਂ ਤਿੰਨ ਮਾਰੇ ਗਏ¢ਵੀਰਵਾਰ ਨੂੰ , ਇੱਕ ਹੋਰ ਜਹਾਜ਼, 'ਜਲਵੀਰ', ਜਿਸ ਵਿੱਚ 20 ਭਾਰਤੀ ਸਵਾਰ ਸਨ, 'ਤੇ ਹਮਲਾ ਕੀਤਾ ਗਿਆ¢