10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਵਲੋਂ 'ਸਟੱਡੀ ਇਨ ਸੀ.ਜੀ.ਸੀ., ਵਰਕ ਇਨ ਜਪਾਨ' ਪ੍ਰੋਗਰਾਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 13-06-2026

ਐੱਸ. ਏ. ਐੱਸ. ਨਗਰ, 12 ਜੂਨ (ਪ੍ਰੋ. ਅਵਤਾਰ ਸਿੰਘ)-ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਕਰੀਅਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਨੇ 'ਸਟੱਡੀ ਇਨ ਸੀ. ਜੀ. ਸੀ., ਵਰਕ ਇਨ ਜਪਾਨ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ | ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਜਪਾਨ 'ਚ ਪੜ੍ਹਾਈ ਤੋਂ ਬਾਅਦ ਰੁਜ਼ਗਾਰ ਦੇ ਬਿਹਤਰ ਮੌਕੇ ਮਿਲਣਗੇ | ਇਸ ਪ੍ਰੋਗਰਾਮ ਤਹਿਤ ਸੀ.ਜੀ.ਸੀ. ਯੂਨੀਵਰਸਿਟੀ ਨੇ ਜਪਾਨ ਦੀਆਂ 100 ਤੋਂ ਵੱਧ ਕੰਪਨੀਆਂ ਨਾਲ ਸਾਂਝੇਦਾਰੀਆਂ ਕੀਤੀਆਂ ਹਨ | ਇਨ੍ਹਾਂ ਸਹਿਯੋਗਾਂ ਰਾਹੀਂ ਵਿਦਿਆਰਥੀਆਂ ਨੂੰ ਜਾਪਾਨ ਦੇ ਵੱਖ-ਵੱਖ ਉਦਯੋਗਾਂ 'ਚ ਕਰੀਅਰ ਬਣਾਉਣ ਦਾ ਮੌਕਾ ਮਿਲੇਗਾ | ਆਈ. ਟੀ., ਇੰਜੀਨੀਅਰਿੰਗ, ਮੈਨੂਫੈਕਚਰਿੰਗ, ਹੈਲਥਕੇਅਰ ਅਤੇ ਉੱਭਰਦੀਆਂ ਤਕਨਾਲੋਜੀਆਂ ਵਰਗੇ ਖੇਤਰਾਂ 'ਚ ਵਿਦਿਆਰਥੀਆਂ ਲਈ ਵਿਸ਼ੇਸ਼ ਭਰਤੀ ਮੌਕੇ ਉਪਲੱਬਧ ਕਰਵਾਏ ਜਾਣਗੇ | ਇਸ ਪਹਿਲ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਯੂਨੀਵਰਸਿਟੀ ਕੈਂਪਸ 'ਚ ਭਾਰਤ ਦਾ ਪਹਿਲਾ ਜਪਾਨੀ ਭਾਸ਼ਾ ਕੇਂਦਰ ਸਥਾਪਿਤ ਕੀਤਾ ਗਿਆ ਹੈ, ਜਿਥੇ ਕਿ ਵਿਦਿਆਰਥੀਆਂ ਨੂੰ ਜਪਾਨੀ ਭਾਸ਼ਾ ਅਤੇ ਸੱਭਿਆਚਾਰ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਜਪਾਨ ਦੇ ਕਾਰਜਕਾਰੀ ਮਾਹੌਲ 'ਚ ਆਸਾਨੀ ਨਾਲ ਆਪਣੇ ਆਪ ਨੂੰ ਢਾਲ ਸਕਣ | ਇਸ ਪ੍ਰੋਗਰਾਮ ਦਾ ਉਦਘਾਟਨ ਯੂਨੀਵਰਸਿਟੀ ਦੇ ਸੰਸਥਾਪਕ ਤੇ 'ਫਾਦਰ ਆਫ਼ ਐਜੂਕੇਸ਼ਨ' ਦੇ ਖ਼ਿਤਾਬ ਨਾਲ ਨਿਵਾਜੇ ਗਏ ਰਸ਼ਪਾਲ ਸਿੰਘ ਧਾਲੀਵਾਲ, ਪ੍ਰਬੰਧ ਨਿਰਦੇਸ਼ਕ ਅਰਸ਼ ਧਾਲੀਵਾਲ, ਕਾਰਜਕਾਰੀ ਉਪ ਪ੍ਰਧਾਨ ਡਾ. ਸੁਸ਼ੀਲ ਪ੍ਰਾਸ਼ਰ, ਪ੍ਰੋ- ਵਾਈਸ ਚਾਂਸਲਰ ਡਾ. ਪ੍ਰਦੀਪ ਰੈੱਡੀ ਸੀ. ਐਚ. ਅਤੇ ਐਸੋਸੀਏਟ ਡੀਨ ਡਾ. ਵਿਕਾਸਦੀਪ ਸਿੰਘ ਮਾਨ ਦੀ ਮੌਜੂਦਗੀ 'ਚ ਕੀਤਾ ਗਿਆ | ਉਦਘਾਟਨੀ ਸਮਾਗਮ ਦੌਰਾਨ ਜਪਾਨ ਅਤੇ ਭਾਰਤ ਦੀਆਂ ਕਈ ਪ੍ਰਮੁੱਖ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ, ਜਿਨ੍ਹਾਂ 'ਚ ਨਿਚੀ-ਇੰਨ ਸਾਫਟਵੇਅਰ ਸਲਿਊਸ਼ਨਜ਼ ਦੇ ਐਮ. ਡੀ. ਤੇ ਸੀ. ਈ. ਓ. ਗਿਰੀ, ਕੇਮੁਰੀ ਦੇ ਸੀ. ਈ. ਓ. ਏਤਸੁ ਕੋਬਾਯਾਸ਼ੀ, ਆਂਡੋ ਇੰਡੀਆ ਪ੍ਰਾ. ਲਿ. ਦੇ ਐਮ. ਡੀ. ਸਤਬੀਰ ਅਤੇ ਮੋਸਾਇਕ ਪ੍ਰਾ. ਲਿ. ਦੇ ਸੀ. ਈ. ਓ. ਹੀਰੋ ਇਸ਼ਿਦਾ ਆਦਿ ਸ਼ਾਮਿਲ ਸਨ | ਇਸ ਮੌਕੇ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਆਧੁਨਿਕ ਸਿੱਖਿਆ ਦਾ ਮਕਸਦ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਮੌਕਿਆਂ ਲਈ ਤਿਆਰ ਕਰਨਾ ਹੈ | ਪ੍ਰਬੰਧ ਨਿਰਦੇਸ਼ਕ ਅਰਸ਼ ਧਾਲੀਵਾਲ ਨੇ ਕਿਹਾ ਕਿ ਜਪਾਨੀ ਕੰਪਨੀਆਂ ਨਾਲ ਹੋਈਆਂ ਸਾਂਝੇਦਾਰੀਆਂ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣ 'ਚ ਸਹਾਈ ਸਿੱਧ ਹੋਣਗੀਆਂ | ਅੰਤ 'ਚ ਕਾਰਜਕਾਰੀ ਉਪ ਪ੍ਰਧਾਨ ਡਾ. ਸੁਸ਼ੀਲ ਪ੍ਰਾਸ਼ਰ ਨੇ ਕਿਹਾ ਕਿ 'ਸਟੱਡੀ ਇਨ ਸੀ. ਜੀ. ਸੀ., ਵਰਕ ਇਨ ਜਪਾਨ' ਪ੍ਰੋਗਰਾਮ ਰਾਹੀਂ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਦਿਆਰਥੀਆਂ ਨੂੰ ਗਲੋਬਲ ਕਰੀਅਰ ਮੌਕਿਆਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਫ਼ਲਤਾ ਲਈ ਤਿਆਰ ਕਰਨ ਵੱਲ ਇਕ ਹੋਰ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 3ਡੀ ਲੇਜ਼ਰ ਤਕਨਾਲੋਜੀ ਨਾਲ ਲੈੱਸ ਐੱਨ.ਐੱਸ.ਵੀ. ਕਰਨਗੇ ਕੌਮੀ ਸ਼ਾਹ-ਮਾਰਗਾਂ ਦੀ ਨਿਗਰਾਨੀ ਅਗਲੀ ਖ਼ਬਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਤੇ ਮੀਂਹ ਪੈਣ ਨਾਲ ਮੌਸਮ ਹੋਇਆ ਖੁਸ਼ਗੁਆਰ ਤਾਪਮਾਨ 'ਚ ਆਈ ਵੱ...
Ad Position 24