21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਚੰਡੀਗੜ੍ਹ 'ਚ ਕੈਮਿਸਟ ਦੀ ਦੁਕਾਨ ਅੰਦਰ ਇਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 14-06-2026
ਚੰਡੀਗੜ੍ਹ, 13 ਜੂਨ (ਕਪਿਲ ਵਧਵਾ)-ਚੰਡੀਗੜ੍ਹ ਦੇ ਪਾਸ ਵਾਲੇ ਇਲਾਕੇ ਸੈਕਟਰ-11 ਦੀ ਮਾਰਕੀਟ ਵਿਚ ਸਥਿਤ 'ਸ੍ਰੀ ਕੁਮਾਰ ਮੈਡੀਕਲ ਹਾਲ' ਨਾਮਕ ਦੁਕਾਨ ਅੰਦਰ ਜਾਣਕੀ ਦਾਸ (ਉਮਰ ਕਰੀਬ 50 ਸਾਲ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਅਨੁਸਾਰ ਸਨਿਚਰਵਾਰ ਦੁਪਹਿਰ 2.30 ਵਜੇ ਮਾਸਕ ਪਾਏ ਹੋਏ ਦੋ ਨੌਜਵਾਨ ਦੁਕਾਨ 'ਚ ਹੋਏ ਜਿਨ੍ਹਾਂ ਕਾਊਾਟਰ ਅੰਦਰਲੇ ਪਾਸੇ ਖੜ੍ਹੇ ਜਾਣਕੀ ਦਾਸ 'ਤੇ ਬਰਸਟ ਫਾਇਰ ਕਰ ਦਿੱਤੇ | ਜਿਸ ਤੋਂ ਬਾਅਦ ਉਹ ਦੋਨੋਂ ਨੌਜਵਾਨ ਮੌਕੇ ਤੋਂ ਆਪਣੇ ਤੀਜੇ ਸਾਥੀ ਸਮੇਤ ਦੁਕਾਨ ਬਾਹਰ ਫਾਇਰ ਕਰਕੇ ਐਕਟਿਵਾ 'ਤੇ ਫ਼ਰਾਰ ਹੋ ਜਾਂਦੇ ਹਨ | ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ, ਥਾਣਾ ਸੈਕਟਰ-11, ਡੀ. ਐੱਸ. ਪੀ. ਦਲਬੀਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਕਤ ਵਾਰਦਾਤ ਦੇ ਕੁੱਝ ਹੀ ਘੰਟਿਆਂ ਦੇ ਅੰਦਰ ਹੀ ਸੋਸ਼ਲ ਮੀਡੀਆ 'ਤੇ 'ਗੋਲਡੀ ਢਿੱਲੋਂ ਗਰੁੱਪ' ਵਲੋਂ ਹੱਤਿਆ ਦੀ ਜ਼ਿੰਮੇਵਾਰੀ ਲੈਣ ਦੀ ਪੋਸਟ ਪਾਈ ਗਈ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਦਾਖ਼ਲੇ ਦੀ ਅਰਜ਼ੀ ਮੈਂ ਖ਼ੁਦ ਵਾਪਸ ਲਈ, ਕਿਸੇ ਨੇ ਡਿਪੋਰਟ ਨਹੀਂ ਕੀਤਾ-ਪਰਮਬੰਸ ਸਿੰਘ ਬੰਟੀ ਰੋਮਾਣਾ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਐਸ.ਸੀ. ਵਿੰਗ ਦੇ 85 ਹਲਕਾ ਪ੍ਰਧਾਨਾਂ ਦਾ ਐਲਾਨ
Ad Position 24