22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਖੁਰਾਕ ਪੈਕਿੰਗ 'ਚ ਸਟੇਪਲ ਪਿੰਨਾਂ ਤੇ ਧਾਤੂ ਤਾਰਾਂ ਦੀ ਵਰਤੋਂ 'ਤੇ ਐਫ.ਐਸ.ਐਸ.ਏ.ਆਈ. ਦੀ ਸਖ਼ਤੀ

Ad Position 21
No active advertisement
ਅਜੀਤ ਡੈਸਕ 14-06-2026
ਮੰਡੀ ਗੋਬਿੰਦਗੜ੍ਹ, 13 ਜੂਨ (ਮੋਹਿਤ ਸਿੰਗਲਾ)-ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ (ਐਫ. ਐਸ. ਐਸ. ਏ. ਆਈ.) ਨੇ ਖੁਰਾਕ ਪਦਾਰਥਾਂ ਅਤੇ ਉਨ੍ਹਾਂ ਦੀ ਪੈਕਿੰਗ ਵਿਚ ਧਾਤੂ ਪਿੰਨਾਂ, ਸਟੇਪਲ ਪਿੰਨਾਂ ਤੇ ਤਾਰਾਂ ਦੀ ਵਰਤੋਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ¢ ਅਥਾਰਟੀ ਨੇ ਸਾਰੇ ਫੂਡ ਬਿਜ਼ਨਸ ਓਪਰੇਟਰਾਂ (ਐਫ.ਬੀ.ਓਜ਼) ਨੂੰ ਖਾਦ ਪਦਾਰਥਾਂ ਦੀ ਪੈਕਿੰਗ, ਸੀਲਿੰਗ ਅਤੇ ਸਜਾਵਟ ਲਈ ਅਜਿਹੀ ਸਮੱਗਰੀ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਹੈ ¢ ਐਫ.ਐਸ.ਐਸ.ਏ.ਆਈ. ਅਨੁਸਾਰ ਕਈ ਫੂਡ ਬਿਜ਼ਨਸ ਓਪਰੇਟਰ ਸਜਾਵਟੀ ਕੇਕ, ਮਠਿਆਈ ਦੇ ਡੱਬਿਆਂ, ਸਨੈਕ ਪੈਕਟਾਂ, ਟੇਕ-ਅਵੇ ਫੂਡ ਪਾਰਸਲਾਂ ਅਤੇ ਹੋਰ ਖਾਦ ਪੈਕੇਜਾਂ ਨੂੰ ਬੰਦ ਕਰਨ ਲਈ ਸਟੇਪਲ ਪਿੰਨਾਂ ਤੇ ਧਾਤੂ ਤਾਰਾਂ ਦੀ ਵਰਤੋਂ ਕਰ ਰਹੇ ਹਨ ¢ ਕਈ ਮਾਮਲਿਆਂ ਵਿਚ ਇਹ ਪਿੰਨਾਂ ਖੁਰਾਕ ਪਦਾਰਥਾਂ ਜਾਂ ਪੈਕਿੰਗ ਦੇ ਅੰਦਰ ਮਿਲੀਆਂ ਹਨ, ਜਿਸ ਨਾਲ ਉਪਭੋਗਤਾਵਾਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ ¢ ਅਥਾਰਟੀ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਧਾਤੂ ਪਿੰਨਾਂ ਜਾਂ ਤਾਰਾਂ ਅਣਜਾਣੇ ਵਿਚ ਖਾਣੇ ਦੇ ਨਾਲ ਨਿਗਲੀਆਂ ਗਈਆਂ ਤਾਂ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ¢ ਐਫ.ਐਸ.ਐਸ.ਏ.ਆਈ. ਨੇ ਸਪੱਸ਼ਟ ਕੀਤਾ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਸੰਬੰਧਿਤ ਨਿਯਮਾਂ ਅਧੀਨ ਕਾਰਵਾਈ ਕੀਤੀ ਜਾਵੇਗੀ ¢ ਇਸਦੇ ਨਾਲ ਹੀ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਫੂਡ ਸੇਫਟੀ ਕਮਿਸ਼ਨਰਾਂ ਨੂੰ ਵੀ ਇਨ੍ਹਾਂ ਨਿਰਦੇਸ਼ਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਅੱਜ ਹੋਵੇਗੀ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ <br/> ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਪਰਿਕਰਮਾ 'ਚ
Ad Position 24