22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਈ-ਸ਼੍ਰਮ ਸਕੀਮ ਅਧੀਨ ਨਵੇਂ ਬਣੇ 1.50 ਲੱਖ ਰਾਸ਼ਨ ਕਾਰਡ ਧਾਰਕਾਂ ਦੇ ਪਰਿਵਾਰਾਂ ਲਈ ਮੁਫ਼ਤ ਅਨਾਜ ਦਾ ਕੋਟਾ ਜਾਰੀ

Ad Position 21
No active advertisement
ਅਜੀਤ ਡੈਸਕ 15-06-2026

ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੇ ਸਰਕਾਰੀ ਰਾਸ਼ਨ ਡਿਪੂ ਹੋਲਡਰਾਂ ਨੂੰ ਵੰਡ ਦੇ ਦਿੱਤੇ ਨਿਰਦੇਸ਼
ਰਾੜਾ ਸਾਹਿਬ, 14 ਜੂਨ (ਸੁਖਵੀਰ ਸਿੰਘ ਚਣਕੋਈਆਂ)-ਕੌਮੀ ਖਾਦ ਸੁਰੱਖਿਆ ਐਕਟ 2013 ਅਧੀਨ ਅਪ੍ਰੈਲ 2026 ਤੋਂ ਜੂਨ 2026 ਤੱਕ ਤਿੰਨ ਮਹੀਨੇ ਦੇ ਮੁਫ਼ਤ ਅਨਾਜ (ਕਣਕ) ਦੀ ਚੱਲ ਰਹੀ ਵੰਡ ਦੌਰਾਨ ਸਰਕਾਰ ਵਲੋਂ ਈ ਸ਼੍ਰਮ ਸਕੀਮ ਅਧੀਨ ਪੰਜਾਬ ਅੰਦਰ ਨਵੇਂ ਬਣੇ ਕਰੀਬ 1.50 ਲੱਖ ਰਾਸ਼ਨ ਕਾਰਡ ਧਾਰਕ ਜਿਨ੍ਹਾਂ ਦੇ ਪਰਿਵਾਰਾਂ ਗਿਣਤੀ 4.50 ਲੱਖ ਹੈ ਲਈ ਵੀ ਤਿੰਨ ਮਹੀਨੇ ਦੇ ਮੁਫ਼ਤ ਅਨਾਜ ਦਾ ਕੋਟਾ ਜਾਰੀ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵਲੋਂ ਈ ਸ਼੍ਰਮ ਸਕੀਮ ਅਧੀਨ ਆਉਂਦੇ ਲੋੜਵੰਦ ਪਰਿਵਾਰਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਗਏ ਸਨ, ਜਿਨ੍ਹਾਂ ਨੂੰ ਰਾਸ਼ਨ ਕਾਰਡ ਨੰਬਰ ਤਾਂ ਜ਼ਰੂਰ ਅਲਾਟ ਕਰ ਦਿੱਤੇ ਗਏ ਸਨ, ਪਰ ਇੱਕ ਸਾਲ ਤੱਕ ਮੁਫ਼ਤ ਅਨਾਜ ਦਾ ਕੋਟਾ ਨਹੀ ਮਿਲਿਆ ਸੀ ਜਿਸ ਕਰਕੇ ਉਹ ਖ਼ੁਰਾਕ ਤੇ ਸਿਵਲ ਸਪਲਾਈਜ਼ ਦਫ਼ਤਰਾਂ ਅਤੇ ਸਰਕਾਰੀ ਰਾਸ਼ਨ ਡੀਪੂਆਂ ਦੀਆਂ ਦੁਕਾਨਾਂ 'ਤੇ ਗੇੜੇ ਲਗਾਉਣ ਲਈ ਮਜਬੂਰ ਸਨ | ਜਾਣਕਾਰੀ ਇਹ ਵੀ ਮਿਲੀ ਹੈ ਕਿ ਈ ਸ਼੍ਰਮ ਸਕੀਮ ਰਾਹੀਂ ਨਵੇਂ ਬਣੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਰਾਸ਼ਨ ਲੈਣ ਤੋਂ ਪਹਿਲਾਂ ਪਰਿਵਾਰ ਸਮੇਤ ਜਿਨ੍ਹਾਂ ਦਾ ਨਾਮ ਰਾਸ਼ਨ ਕਾਰਡ ਵਿਚ ਦਰਜ ਹੈ ਉਨ੍ਹਾਂ ਸਾਰਿਆਂ ਨੂੰ ਸਰਕਾਰੀ ਰਾਸ਼ਨ ਡੀਪੂ 'ਤੇ ਜਾ ਕੇ ਈ.ਕੇ.ਵਾਈ.ਸੀ. ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ, ਉਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਮੁਫ਼ਤ ਕਣਕ ਪ੍ਰਤੀ ਮੈਂਬਰ 5 ਕਿੱਲੋਗਰਾਮ ਦੇ ਹਿਸਾਬ ਨਾਲ ਇੱਕ ਮਹੀਨੇ ਦੀ 15 ਕਿੱਲੋਗਰਾਮ ਮਿਲਣੀ ਸ਼ੁਰੂ ਹੋ ਜਾਵੇਗੀ | ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਿਚ ਇਸ ਵਾਰ ਮੁਫ਼ਤ ਅਨਾਜ ਪ੍ਰਾਪਤ ਕਰ ਰਹੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 'ਮੇਰੀ ਰਸੋਈ' ਸਕੀਮ ਅਧੀਨ ਇੱਕ ਰਾਸ਼ਨ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ ਉਹ ਰਾਸ਼ਨ ਕਿੱਟ ਈ ਸ਼੍ਰਮ ਸਕੀਮ ਅਧੀਨ ਨਵੇਂ ਬਣੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਮੁਫ਼ਤ ਕਣਕ ਦੇ ਨਾਲ ਦਿੱਤੀ ਜਾਵੇਗੀ | ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਰਕਾਰੀ ਸੁੱਖ ਸਹੂਲਤਾਂ ਦੇਣ ਲਈ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਨੇ ਪੰਥਕ ਜਥੇਬੰਦੀਆਂ ਤੇ ਸਿੱਖ ਵਿਦਵਾਨਾਂ ਨੂੰ ਅੱਜ ਸੱਦਿਆ ਅਕਾਲ ਤਖ਼ਤ ਸਾਹਿਬ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਵਿਰੁੱਧ ਜਨਤਕ ਮੁਹਿੰਮ ਭਖਾਉਣ ਦਾ ਫ਼ੈਸਲਾ
Ad Position 24