11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਨੀਟ-ਯੂ.ਜੀ. ਫਰਜ਼ੀ ਪੇਪਰ ਲੀਕ ਵਾਲਾ ਵੀਡੀਓ ਫਰਜ਼ੀ-ਐਨ.ਟੀ.ਏ.

Ad Position 21
No active advertisement
ਅਜੀਤ ਡੈਸਕ 23-06-2026

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਰਾਸ਼ਟਰੀ ਪ੍ਰੀਖਿਆ ਏਜੰਸੀ (ਐਨ.ਟੀ.ਏ.) ਨੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਰਹੇ ਉਸ ਵੀਡੀਓ ਨੂੰ ਪੂਰੀ ਤਰ੍ਹਾਂ ਫਰਜ਼ੀ ਕਰਾਰ ਦਿੱਤਾ, ਜਿਸ ’ਚ ਨੀਟ-ਯੂ.ਜੀ. 2026 ਦਾ ਪ੍ਰਸ਼ਨ ਪੱਤਰ ਲੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਐਨ.ਟੀ.ਏ. ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਾਰੀ ਬਿਆਨ ’ਚ ਕਿਹਾ ਕਿ ਨੀਟ-ਯੂ.ਜੀ. ਦੀ ਮੁੜ ਪ੍ਰੀਖਿਆ ਵਿਆਪਕ ਸੁਰੱਖਿਆ ਅਤੇ ਨਿਗਰਾਨੀ ਅਧੀਨ ਸਫ਼ਲਤਾ ਨਾਲ ਕਰਵਾਈ ਗਈ ਹੈ। ਵੀਡੀਓ ਨੂੰ ਫਰਜ਼ੀ ਦੱਸਦਿਆਂ ਏਜੰਸੀ ਨੇ ਕਿਹਾ ਕਿ ਇਸ ’ਚ ਕੀਤੇ ਗਏ ਸਾਰੇ ਦਾਅਵੇ ਝੂਠੇ ਹਨ। ਏਜੰਸੀ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਭਰਮ ਫੈਲਾਉਣ ਵਾਲੀ ਜਾਣਕਾਰੀ ਫੈਲਾਅ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਨਾ ਜਾਂ ਉਨ੍ਹਾਂ ’ਚ ਡਰ ਪੈਦਾ ਕਰਨਾ ਗੰਭੀਰ ਜੁਰਮ ਹੈ। ਐਨ.ਟੀ.ਏ. ਨੇ ਅੱਗੇ ਇਹ ਵੀ ਕਿਹਾ ਕਿ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਅਤੇ ਹੋਰ ਏਜੰਸੀਆਂ ਫਰਜ਼ੀ ਵੀਡੀਓ ਤਿਆਰ ਕਰਨ ਅਤੇ ਪ੍ਰਸਾਰਿਤ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰ ਰਹੀਆਂ ਹਨ। ਨਾਲ ਹੀ ਵਿਦਿਆਰਥੀਆਂ, ਉਨ੍ਹਾਂ ਦੇ ਮਾਂ-ਬਾਪ ਅਤੇ ਆਮ ਜਨਤਾ ਨੂੰ ਸਿਰਫ਼ ਅਧਿਕਾਰਕ ਵੈੱਬਸਾਈਟ ਅਤੇ ਤਸਦੀਕੀ ਸੋਸ਼ਲ ਮੀਡੀਆ ਖਾਤਿਆਂ ’ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ। ਐਤਵਾਰ ਨੂੰ ਕਰਵਾਈ ਗਈ ਨੀਟ-ਯੂ.ਜੀ. (2026) ਮੁੜ ਪ੍ਰੀਖਿਆ ਦੇਸ਼ ਭਰ ਦੇ 5440 ਅਤੇ ਵਿਦੇਸ਼ ਦੇ 14 ਕੇਂਦਰਾਂ ’ਚ ਕਰਵਾਈ ਗਈ, ਜਿਸ ’ਚ 20 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ। ਐਨ.ਟੀ.ਏ. ਦੇ ਡਾਇਰੈਕਟਰ ਅਭਿਸ਼ੇਕ ਸਿੰਘ ਨੇ ਕਿਹਾ ਕਿ ਪੂਰੇ ਸਰਕਾਰੀ ਤੰਤਰ ਦੀਆਂ ਮਿਲਿਆਂ-ਜੁਲੀਆਂ ਕੋਸ਼ਿਸ਼ਾਂ ਦੇ ਨਾਲ ਸਿਰਫ਼ 37 ਦਿਨਾਂ ਦੇ ਰਿਕਾਰਡ ਸਮੇਂ ’ਚ ਇੰਨੀ ਵੱਡੀ ਪ੍ਰੀਖਿਆ ਕਰਵਾਈ ਗਈ, ਇਹ ਸਿਰਫ਼ ਐਨ.ਟੀ.ਏ. ਦੀ ਨਹੀਂ, ਸਗੋਂ ਪੂਰੇ ‘ਟੀਮ ਭਾਰਤ’ ਦੀ ਕੋਸ਼ਿਸ਼ ਸੀ, ਜਿਸ ’ਚ ਪੁਲਿਸ, ਨਿਗਰਾਨ, ਪ੍ਰੀਖਿਆ ਮੁਲਾਜ਼ਮ ਅਤੇ ਵੱਖ-ਵੱਖ ਸਿੱਖਿਅਕ ਸੰਸਥਾਵਾਂ ਦੇ ਮਾਹਿਰਾਂ ਸਮੇਤ ਤਕਰੀਬਨ 7 ਲੱਖ ਅਧਿਕਾਰੀਆਂ ਨੇ ਯੋਗਦਾਨ ਦਿੱਤਾ। ਐਨ.ਟੀ.ਏ. ਮੁਤਾਬਿਕ ਪ੍ਰੀਖਿਆ ਕੇਂਦਰਾਂ ’ਤੇ ਆਧਾਰਿਤ ਬਾਇਓਮੈਟਰਿਕ ਅਤੇ ਚਿਹਰੇ ਰਾਹੀਂ ਪਛਾਣ, ਸੀ.ਸੀ.ਟੀ.ਵੀ. ਨਿਗਰਾਨੀ, ਜੈਮਰ, ਦੋ ਪੱਧਰੀ ਤਲਾਸ਼ੀ ਅਤੇ ਸੂਬਾਈ ਪੁਲਿਸ ਰਾਹੀਂ ਸਖ਼ਤ ਸੁਰੱਖਿਆ ਵਿਵਸਥਾ ਲਾਗੂ ਕੀਤੀ ਗਈ। ਸੀ.ਸੀ.ਟੀ.ਵੀ. ਨਿਗਰਾਨੀ ਲਈ ਰਾਸ਼ਟਰੀ ਪੱਧਰ ’ਤੇ ਐਨ.ਟੀ.ਏ. ਅਤੇ ਸਿੱਖਿਆ ਮੰਤਰਾਲੇ ਤੋਂ ਇਲਾਵਾ 34 ਕੇਂਦਰੀ ਸੰਸਥਾਵਾਂ, ਸਾਰੇ ਰਾਜਾਂ ਅਤੇ ਜ਼ਿਲ੍ਹਾ ਕੁਲੈਕਟਰ ਦਫ਼ਤਰਾਂ ਦੇ ਕਮਾਂਡ ਅਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ। ਅਭਿਸ਼ੇਕ ਸਿੰਘ ਨੇ ਕਿਹਾ ਕਿ ਕੁਝ ਥਾਵਾਂ ’ਤੇ ਗਲਤ ਦਾਖ਼ਲਾ ਪੱਤਰ, ਫਰਜ਼ੀ ਦਾਖ਼ਲਾ ਪੱਤਰ ਆਦਿ ਦੇ ਮਾਮਲੇ ਸਾਹਮਣੇ ਆਏ ਪਰ ਸਫ਼ਲ ਨਹੀਂ ਹੋ ਪਾਏ। ਇਸ ਵਿਚਾਲੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਲੀ ਦੇ ਓਖਲਾ ’ਚ ਐਨ.ਟੀ.ਏ. ਹੈੱਡਕੁਆਰਟਰ ’ਚ ਮੁੜ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਸਿੱਖਿਆ ਮੰਤਰਾਲੇ ਨੇ ਕਿਹਾ ਕਿ ਐਨ.ਟੀ.ਏ. ਨੇ ਮੰਤਰੀ ਨੂੰ ਪ੍ਰੀਖਿਆ ਦੇ ਕੁਸ਼ਲ ਤੇ ਪਾਰਦਰਸ਼ੀ ਸੰਚਾਲਨ ਲਈ ਕੀਤੀਆਂ ਗਈਆਂ ਤਕਨੀਕੀ ਵਿਵਸਥਾਵਾਂ ਬਾਰੇ ਜਾਣਕਾਰੀ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਅਯੁੱਧਿਆ ਰਾਮ ਮੰਦਰ ’ਚ ਫੰਡਾਂ ਦੇ ਕਥਿਤ ਗਬਨ ਦੇ ਮਾਮਲੇ ਸੰਬੰਧੀ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਅਗਲੀ ਖ਼ਬਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੇ ਵਧਾਈਆਂ ਸਿਆਸੀ ਸਰਗਰਮੀਆਂ
Ad Position 24