09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਰੰਜਿਸ਼ ਦੇ ਚਲਦਿਆਂ 2 ਨੌਜਵਾਨਾਂ ਦੀ ਬੇਰਹਿਮੀ ਨਾਲ ਹੱਤਿਆ

Ad Position 21
No active advertisement
ਅਜੀਤ ਡੈਸਕ 08-07-2026

ਧੂਰੀ, 7 ਜੁਲਾਈ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)-ਧੂਰੀ ਸ਼ਹਿਰ ਵਿਚ ਦਿਨ-ਦਿਹਾੜੇ ਕੱਕੜਵਾਲ ਚੌਕ ਦੇ ਨਜ਼ਦੀਕ ਪੁਰਾਣੀ ਆਪਸੀ ਰੰਜਿਸ਼ ਦੇ ਚਲਦਿਆਂ ਧੂਰੀ ਦੇ ਦੋ ਨੌਜਵਾਨਾਂ ਦਾ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਪੋਲੋ ਬਸਤੀ ਧੂਰੀ ਦੇ ਰਹਿਣ ਵਾਲੇ ਅਨਿਲ ਕੁਮਾਰ (27) ਪੁੱਤਰ ਲੱਖੀ ਰਾਮ ਅਤੇ ਦੇਵ ਕੁਮਾਰ (21) ਪੁੱਤਰ ਸ਼ਸ਼ੀ ਕੁਮਾਰ ਦਾ ਵਿੱਕੀ ਪੁੱਤਰ ਨਾਥ ਰਾਮ (ਸਾਬਕਾ ਪ੍ਰਧਾਨ ਨਗਰ ਕੌਂਸਲ ਧੂਰੀ) ਦੇ ਭਰਾਵਾਂ ਅਤੇ ਭਤੀਜਿਆਂ ਨਾਲ ਪੁਰਾਣਾ ਝਗੜਾ ਚੱਲਿਆ ਆ ਰਿਹਾ ਸੀ। ਮੌਜੂਦਾ ਸਮੇਂ ਵਿੱਕੀ ਪੁੱਤਰ ਨਾਥ ਰਾਮ ਜੇਲ੍ਹ ਵਿਚ ਹੈ। ਪ੍ਰੰਤੂ ਰਾਮ ਨਾਥ ਦੇ ਦੂਜੇ ਲੜਕੇ ਤੇ ਪੋਤਰਿਆਂ ਨੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਰਲ ਕੇ ਕੱਕੜਵਾਲ ਰੋਡ ’ਤੇ ਸੈਲੂਨ ਦੀ ਦੁਕਾਨ ’ਤੇ ਕੰਮ ਕਾਰ ਲਈ ਗਏ ਅਨਿਲ ਕੁਮਾਰ ਅਤੇ ਦੇਵ ਕੁਮਾਰ ਉਪਰ ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਥੇ ਦੇਵ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਅਨਿਲ ਕੁਮਾਰ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਵ ਕੁਮਾਰ ਦੇ ਪਿਤਾ ਸ਼ਸ਼ੀ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਲੱਭੂ ਪੁੱਤਰ ਅਸ਼ੋਕ ਕੁਮਾਰ, ਸਾਵਨ ਪੁੱਤਰ ਅਸ਼ੋਕ ਕੁਮਾਰ, ਬਾਬਾ ਪੁੱਤਰ ਅਸ਼ੋਕ ਕੁਮਾਰ, ਪ੍ਰਿੰਸ ਪੁੱਤਰ ਵਿੱਕੀ, ਰਮਨ ਕੁਮਾਰ ਪੁੱਤਰ ਵਿੱਕੀ, ਅਸ਼ੋਕ ਕੁਮਾਰ ਪੁੱਤਰ ਰਾਮ ਨਾਥ, ਕਰਨ ਰਟੌਲ ਮੋਗਲੀ, ਰਾਣੀ ਪੁੱਤਰੀ ਰਾਜ ਕੁਮਾਰ ਆਦਿ ਸਮੇਤ ਕੁਝ ਅਣਪਛਾਤੇ ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਡੀ.ਐਸ.ਪੀ. ਗੁਰਪ੍ਰੀਤ ਸਿੰਘ ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਚੁੱਕਿਆ ਧਰਨਾ
ਧੂਰੀ ਦੇ ਕੱਕੜਵਾਲ ਚੌਕ ਨੇੜੇ ਕਤਲ ਕੀਤੇ ਗਏ ਦੋ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਲੋਕਾਂ ਵਲੋਂ ਕੱਕੜਵਾਲ ਚੌਕ ਵਿਚ ਲਗਾਇਆ ਗਿਆ ਧਰਨਾ ਡੀ.ਐਸ.ਪੀ. ਗੁਰਪ੍ਰੀਤ ਸਿੰਘ ਧੂਰੀ ਦੇ ਯਤਨਾ ਸਦਕਾ ਸਮਾਪਤ ਹੋ ਗਿਆ। ਡੀ. ਐਸ. ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਲਾਉਂਦਿਆਂ ਕਿਹਾ ਕਿ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਇਸ ਮਾਮਲੇ ਵਿੱਚ ਬਖਸ਼ਿਆ ਨਹੀਂ ਜਾਵੇਗਾ।

 

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਦੋ ਨੌਜਵਾਨਾਂ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਅਗਲੀ ਖ਼ਬਰ ਸਰਕਾਰੀ ਅਧਿਆਪਕ ਵਲੋਂ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ
Ad Position 24