08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸ਼ਰਾਬ ਕੰਪਨੀਆਂ ’ਤੇ ਐਫ.ਐਸ.ਐਸ.ਏ.ਆਈ. ਸਖ਼ਤ ਨਿਯਮਾਂ ਦੀ ਉਲੰਘਣਾ ’ਤੇ ਭੇਜੇ ਨੋਟਿਸ

Ad Position 21
No active advertisement
ਅਜੀਤ ਡੈਸਕ 11-07-2026
ਮੰਡੀ ਗੋਬਿੰਦਗੜ੍ਹ, 10 ਜੁਲਾਈ (ਮੋਹਿਤ ਸਿੰਗਲਾ)-ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐਫ.ਐਸ.ਐਸ.ਏ.ਆਈ.) ਨੇ ਖਾਦ ਸੁਰੱਖਿਆ ਅਤੇ ਮਿਆਰ ਨਿਯਮ, 2018 ਦੀ ਉਲੰਘਣਾ ਦੇ ਦੋਸ਼ਾਂ ਤਹਿਤ ਕਈ ਸ਼ਰਾਬ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਅਥਾਰਟੀ ਦਾ ਕਹਿਣਾ ਹੈ ਕਿ ਕੁਝ ਕੰਪਨੀਆਂ ਬਿਨਾਂ ਮਨਜ਼ੂਰੀ ਸ਼ਰਾਬ ਵਿਚ ਵਾਧੂ ਫਲੇਵਰ ਦੀ ਵਰਤੋਂ ਕਰ ਰਹੀਆਂ ਹਨ ਅਤੇ ਉਤਪਾਦ ਦੀ ਉਮਰ ਸੰਬੰਧੀ ਭੁਲੇਖੇ ਵਾਲੇ ਦਾਅਵੇ ਕਰਕੇ ਖਪਤਕਾਰਾਂ ਨੂੰ ਗੁੰਮਰਾਹ ਕਰ ਰਹੀਆਂ ਹਨ।ਐਫ.ਐਸ.ਐਸ.ਏ.ਆਈ. ਅਨੁਸਾਰ ਰਮ, ਬ੍ਰਾਂਡੀ, ਜਿਨ, ਵਿਸਕੀ, ਵਾਈਨ ਅਤੇ ਬੀਅਰ ਵਰਗੇ ਉਤਪਾਦਾਂ ਵਿਚ ਅਸਲੀ ਸੁਆਦ ਵਰਗਾ ਅਨੁਭਵ ਦੇਣ ਲਈ ਵਾਧੂ ਫਲੇਵਰ ਮਿਲਾਉਣਾ ਨਿਯਮਾਂ ਦੇ ਅਨੁਕੂਲ ਨਹੀਂ ਹੈ। ਇਸ ਸੰਬੰਧੀ ਸੰਬੰਧਿਤ ਕੰਪਨੀਆਂ ਤੋਂ ਸਪਸ਼ਟੀਕਰਨ ਮੰਗਦਿਆਂ ਪੁੱਛਿਆ ਗਿਆ ਹੈ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ।ਨੋਟਿਸ ਜਾਰੀ ਹੋਣ ਤੋਂ ਬਾਅਦ ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜ ਕੰਪਨੀਜ਼ (ਸੀ.ਆਈ.ਏ.ਬੀ.ਸੀ.) ਨੇ ਕਿਹਾ ਹੈ ਕਿ ਉਸ ਦੇ ਮੈਂਬਰ ਐਫ. ਐਸ. ਐਸ. ਏ. ਆਈ. ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ, ਐਫ.ਐਸ.ਐਸ.ਏ.ਆਈ. ਨੇ ਇਹ ਸਪਸ਼ਟ ਨਹੀਂ ਕੀਤਾ ਕਿ ਹੁਣ ਤੱਕ ਕਿੰਨੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।ਅਥਾਰਟੀ ਨੇ ਸ਼ਰਾਬ ਦੀਆਂ ਬੋਤਲਾਂ ’ਤੇ ਉਤਪਾਦ ਦੀ ਉਮਰ ਸੰਬੰਧੀ ਕੀਤੇ ਜਾਣ ਵਾਲੇ ਦਾਅਵਿਆਂ ’ਤੇ ਵੀ ਇਤਰਾਜ਼ ਜਤਾਇਆ ਹੈ। ਨਿਯਮਾਂ ਅਨੁਸਾਰ ਕਿਸੇ ਵੀ ਬਲੈਂਡਡ ਸ਼ਰਾਬ ਦੀ ਉਮਰ ਉਸ ਵਿਚ ਸ਼ਾਮਿਲ ਸਭ ਤੋਂ ਘੱਟ ਉਮਰ ਵਾਲੀ ਸਪਿਰਿਟ ਦੇ ਆਧਾਰ ’ਤੇ ਮੰਨੀ ਜਾਵੇਗੀ। ਜੇਕਰ ਇਹ ਜਾਣਕਾਰੀ ਖਪਤਕਾਰਾਂ ਨੂੰ ਸਪਸ਼ਟ ਤੌਰ ’ਤੇ ਨਹੀਂ ਦਿੱਤੀ ਜਾਂਦੀ ਤਾਂ ਇਸ ਨੂੰ ਭੁਲੇਖਾ ਪੈਂਦਾ ਕਰਨ ਵਾਲਾ ਦਾਅਵਾ ਮੰਨਿਆ ਜਾਵੇਗਾ। ਐਫ. ਐਸ. ਐਸ. ਏ. ਆਈ. ਨੇ ਇਸ ਪੂਰੇ ਮਾਮਲੇ ਅਤੇ ਸੰਬੰਧਿਤ ਨਿਯਮਾਂ ’ਤੇ ਵਿਚਾਰ-ਵਟਾਂਦਰੇ ਲਈ 14 ਜੁਲਾਈ ਨੂੰ ਸਾਰੇ ਹਿੱਸੇਦਾਰਾਂ ਦੀ ਮੀਟਿੰਗ ਬੁਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਲੇਬਲਿੰਗ, ਫਲੇਵਰਿੰਗ ਅਤੇ ਗੁਣਵੱਤਾ ਮਿਆਰਾਂ ਦੀ ਪਾਲਣਾ ਨੂੰ ਲੈ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸੂਬੇ ’ਚ ਪੁਲਿਸ ਥਾਣੇ ਵੀ ਸੁਰੱਖਿਅਤ ਨਹੀਂਂ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਨਸ਼ੇ ਨਾਲ ਨੌਜਵਾਨ ਦੀ ਮੌਤ
Ad Position 24