ਕੋਟ ਈਸੇ ਖਾਂ (ਮੋਗਾ), 10 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਸ੍ਰੀ ਅੰਮ੍ਰਿਤਸਰ ਰੋਡ ਤੋਂ ਮਸੀਤਾਂ ਰੋਡ ਰਸਤੇ ਦੀ ਸ਼ੁਰੂਆਤ ਕੋਲ ਝਾੜੀਆਂ ਵਿਚੋਂ ਸ਼ਾਮ ਸਮੇਂ ਇਕ ਨੌਜਵਾਨ ਦੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਮੌਕੇ ਦੇ ਹਾਲਾਤਾਂ ਅਤੇ ਲੋਕਾਂ ਦੇ ਦੱਸਣ ਮੁਤਾਬਿਕ ਮ੍ਰਿਤਕ ਨੌਜਵਾਨ ਝਾੜੀਆਂ ਵਿਚ ਪਿਆ ਸੀ, ਹੱਥ ‘ਚ ਸਰਿੰਜ ਸੀ ਅਤੇ ਮੁੱਢਲੇ ਹਲਾਤਾਂ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਨੌਜਵਾਨ ਦੀ ਮੌਤ ਨਸ਼ੇ ਨਾਲ ਹੋਈ ਹੈ। ਮੌਕੇ ‘ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਇਹ ਨੌਜਵਾਨ ਬਾਘਾ ਪੁਰਾਣਾ ਵਾਲੇ ਪਾਸੇ ਪਿੰਡ ਫੂਲੇਵਾਲਾ ਤੋਂ ਦੱਸਿਆ ਜਾ ਰਿਹਾ ਸੀ, ਜੋ ਕਿ ਪਿੰਡ ਮਲੂ ਬਾਣੀਆਂ ਵਿਖੇ ਵਿਆਹਿਆ ਹੋਇਆ ਹੈ ਅਤੇ ਕੋਟ ਈਸੇ ਖਾਂ ‘ਚ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰ ਵੀ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਪਾਰਟੀ ਵੀ ਉਥੇ ਪੁੱਜ ਗਈ ਸੀ।