14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪੰਜਾਬ 1,279 ਨਵੀਆਂ ਸਰਕਾਰੀ ਬੱਸਾਂ ਨਾਲ ਬੇੜੇ ’ਚ ਕਰੇਗਾ ਇਤਹਾਸਕ ਵਾਧਾ-ਚੀਮਾ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਚੰਡੀਗੜ੍ਹ, 11 ਜੁਲਾਈ (ਅਜੀਤ ਬਿਊਰੋ)-ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਪੰਜਾਬ 1,279 ਨਵੀਆਂ ਸਰਕਾਰੀ ਬੱਸਾਂ ਸ਼ਾਮਿਲ ਕਰਕੇ ਇਕ ਵੱਡੇ ਬੇੜੇ (ਫਲੀਟ) ਵਿਸਥਾਰ ਰਾਹੀਂ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿਚ ਦੇਸ਼ ਦਾ ਨੰਬਰ ਇਕ ਸੂਬਾ ਬਣਨ ਲਈ ਤਿਆਰ ਹੈ। ਇਸ ਵਿਸਥਾਰ ਨਾਲ ਸੂਬੇ ਦੀ ਬੱਸਾਂ ਦੀ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ, ਜੋ ਕਿ 56 ਫ਼ੀਸਦੀ ਦਾ ਇਤਿਹਾਸਕ ਵਾਧਾ ਹੈ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿਚ ਸਭ ਤੋਂ ਵੱਡਾ ਵਾਧਾ ਹੈ। ਫਲੀਟ ਦਾ ਵਿਸਥਾਰ ਕਰਨ ਦੇ ਨਾਲ-ਨਾਲ ਭਗਵੰਤ ਮਾਨ ਸਰਕਾਰ ਯਾਤਰੀਆਂ ਦੀ ਸੁਰੱਖਿਆ, ਸਹੂਲਤ ਅਤੇ ਆਖ਼ਰੀ ਮੀਲ ਤੱਕ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਡੈਸ਼ਕੈਮ, ਅੰਦਰੂਨੀ ਸੀ.ਸੀ.ਟੀ.ਵੀ. ਕੈਮਰੇ, ਜੀ.ਪੀ.ਐਸ. ਟਰੈਕਿੰਗ ਸਿਸਟਮ ਅਤੇ ਯੂ.ਪੀ.ਆਈ. ਕਿਊ.ਆਰ. ਕੋਡ ਆਧਾਰਿਤ ਇਲੈੱਕਟ੍ਰਾਨਿਕ ਟਿਕਟਿੰਗ ਸਮੇਤ ਆਧੁਨਿਕ ਤਕਨੀਕਾਂ ਵੀ ਪੇਸ਼ ਕਰੇਗੀ। ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਹੁਣ ਤਕ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਮੁਕਾਬਲੇ ਆਪਣੇ ਸਰਕਾਰੀ ਬੱਸ ਕਾਫ਼ਲੇ ਦਾ ਸਭ ਤੋਂ ਵੱਡਾ ਵਿਸਥਾਰ ਕਰ ਰਿਹਾ ਹੈ। 1,279 ਬੱਸਾਂ ਦੇ ਸ਼ਾਮਿਲ ਹੋਣ ਨਾਲ, ਸਾਡੀ ਬੱਸਾਂ ਦੀ ਕੁੱਲ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ, ਜਿਸ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿਚ ਦੇਸ਼ ਦਾ ਨੰਬਰ ਇਕ ਸੂਬਾ ਬਣ ਜਾਵੇਗਾ।ਬੱਸਾਂ ਦੀ ਸਿੱਧੀ ਖ਼ਰੀਦ ਬਾਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਪਹਿਲਾਂ ਹੀ 696 ਸਾਧਾਰਨ ਬੱਸਾਂ ਦੀ ਖ਼ਰੀਦ ਲਈ ਆਰਡਰ ਦੇ ਚੁੱਕੀ ਹੈ, ਜਿਨ੍ਹਾਂ ਵਿਚੋਂ 387 ਪਨਬੱਸ ਅਤੇ 309 ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਸ਼ਾਮਿਲ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚੋਂ ਲਗਭਗ 300 ਬੱਸਾਂ ਦੇ ਨਵੰਬਰ 2026 ਤੱਕ ਚਾਲੂ ਹੋਣ ਦੀ ਉਮੀਦ ਹੈ, ਜਦੋਂਕਿ ਬਾਕੀ ਬੱਸਾਂ ਦਸੰਬਰ 2026 ਦੇ ਅੰਤ ਤੱਕ ਪੜਾਅਵਾਰ ਢੰਗ ਨਾਲ ਸ਼ਾਮਿਲ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਪੀ.ਆਰ.ਟੀ.ਸੀ. ਲਈ ਪਹਿਲਾਂ ਹੀ 100 ਮਿਡੀ ਬੱਸਾਂ ਖਰੀਦੀਆਂ ਜਾ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਬੱਸਾਂ ਸਤੰਬਰ ਤੱਕ ਸੇਵਾ ਵਿਚ ਆ ਜਾਣਗੀਆਂ, ਜਿਸ ਨਾਲ ਸਿੱਧੇ ਤੌਰ ’ਤੇ ਖਰੀਦੀਆਂ ਗਈਆਂ ਬੱਸਾਂ ਦੀ ਕੁੱਲ ਗਿਣਤੀ 796 ਹੋ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਹੁਣ ਤੱਕ 1 ਕਰੋੜ ਤੋਂ ਵੱਧ ਗਣਨਾ ਫਾਰਮਾਂ ਨੂੰ ਡਿਜੀਟਾਈਜ਼ ਕੀਤਾ ਗਿਆ-ਅਨੰਦਿਤਾ ਮਿਤਰਾ ਅਗਲੀ ਖ਼ਬਰ ਦਰਦ ਦਾ ਦਰਿਆ
Ad Position 24