15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

‘1,000 ਮਿਜ਼ਾਈਲਾਂ...ਲੌਕਡ ਐਂਡ ਲੋਡਿਡ’ ਟਰੰਪ ਨੇ ਈਰਾਨ ਨੂੰ ਦਿੱਤੀ ਚਿਤਾਵਨੀ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਵਾਸ਼ਿੰਗਟਨ, 11 ਜੁਲਾਈ (ਯੂ.ਐਨ.ਆਈ.) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਈਰਾਨ ਨੂੰ ਇੱਕ ਸਖ਼ਤ ਚਿਤਾਵਨੀ ਜਾਰੀ ਕੀਤੀ ਜਦੋਂ ਖੁਫੀਆ ਮੁਲਾਂਕਣਾਂ ਨੇ ਈਰਾਨੀ ਤੱਤਾਂ ਵਲੋਂ ਉਨ੍ਹਾਂ ਨੂੰ ਕਤਲ ਕਰਨ ਦੀਆਂ ਲਗਾਤਾਰ ਧਮਕੀਆਂ ਵੱਲ ਇਸ਼ਾਰਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ “1,000 ਮਿਜ਼ਾਈਲਾਂ ਲੌਕਡ ਐਂਡ ਲੋਡਿਡ ਹਨ ਅਤੇ ਜੇਕਰ ਅਜਿਹੀ ਕੋਈ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਤਾਂ ਤਹਿਰਾਨ ਨੂੰ ਵਿਨਾਸ਼ਕਾਰੀ ਬਦਲਾ ਲੈਣ ਦੀ ਚਿਤਾਵਨੀ ਦਿੱਤੀ । ਇਹ ਚਿਤਾਵਨੀ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਤੋਂ ਬਾਅਦ ਵਧੇ ਤਣਾਅ ਦੇ ਵਿਚਕਾਰ ਆਈ, ਜਿੱਥੇ ਸੋਗ ਕਰਨ ਵਾਲਿਆਂ ਨੇ ਖੁੱਲ੍ਹੇਆਮ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹੱਤਿਆ ਦੀ ਮੰਗ ਕਰਦੇ ਪੋਸਟਰ ਅਤੇ ਬੈਨਰ ਪ੍ਰਦਰਸ਼ਿਤ ਕੀਤੇ । ਟਰੰਪ ਨੇ ਲਿਖਿਆ ਕਿ “ਇੱਕ ਹਜ਼ਾਰ ਮਿਜ਼ਾਈਲਾਂ ਲੌਕ ਅਤੇ ਲੋਡ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਇਸਲਾਮੀ ਗਣਰਾਜ ਈਰਾਨ ਹੈ, ਜੇਕਰ ਈਰਾਨੀ ਸਰਕਾਰ ਆਪਣੀ ਧਮਕੀ ’ਤੇ ਕਾਰਵਾਈ ਕਰਦੀ ਹੈ ਤਾਂ ਤੁਰੰਤ ਹਜ਼ਾਰਾਂ ਹੋਰ ਮਿਜ਼ਾਈਲਾਂ ਦਾਗੀਆਂ ਜਾਣਗੀਆਂ।

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਵਿਰੁੱਧ ਜਾਂਚ ’ਚ 1,000 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਅਗਲੀ ਖ਼ਬਰ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ
Ad Position 24