15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਈ.ਡੀ. ਵਲੋਂ ਅਨਿਲ ਅੰਬਾਨੀ ਗਰੁੱਪ ਵਿਰੁੱਧ ਜਾਂਚ ’ਚ 1,000 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਨਵੀਂ ਦਿੱਲੀ, 11 ਜੁਲਾਈ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਿਹਾ ਹੈ ਕਿ ਉਸਨੇ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 1,021 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ।ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ ਐੱਮ ਐੱਲ ਏ) ਦੇ ਤਹਿਤ ਜਾਰੀ ਅੰਤਰਿਮ ਆਦੇਸ਼ ਵਿਚ ਰਿਲਾਇੰਸ ਇਨਫਰਾਸਟ੍ਰਕਚਰ ਵਲੋਂ ਰੱਖੇ ਗਏ ਰਿਲਾਇੰਸ ਪਾਵਰ ਦੇ ਇਕੁਇਟੀ ਸ਼ੇਅਰ ਅਤੇ ਸਾਸਨ ਪਾਵਰ ਅਤੇ ਰਿਲਾਇੰਸ ਪਾਵਰ ਤੋਂ ਕੁਝ ਕਰਜ਼ੇ ਦੀ ਕਮਾਈ ਨੂੰ ਜ਼ਬਤ ਕੀਤਾ ਗਿਆ ਹੈ। ਇਹ ਜਾਂਚ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ (ਆਰ ਐੱਚ ਐੱਫ ਐੱਲ) ਅਤੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ (ਆਰ ਸੀ ਐੱਫ ਐੱਲ) ਵਿਰੁੱਧ ਸੀ.ਬੀ.ਆਈ. ਐੱਫ. ਆਈ. ਆਰ. ਨਾਲ ਜੁੜੀ ਹੋਈ ਹੈ। ਈ. ਡੀ. ਦੇ ਅਨੁਸਾਰ, ਜਾਂਚ ਵਿੱਚ ਪਾਇਆ ਗਿਆ ਕਿ ਆਰ. ਐੱਚ. ਐੱਫ. ਐੱਲ. ਅਤੇ ਆਰ. ਸੀ. ਐੱਫ. ਐੱਲ. ਵਲੋਂ ਇਕੱਠੇ ਕੀਤੇ 15,548 ਕਰੋੜ ਰੁਪਏ ਦੇ ਜਨਤਕ ਫੰਡ ਨੂੰ ਰਿਲਾਇੰਸ ਅਨਿਲ ਅੰਬਾਨੀ ਸਮੂਹ ਵਲੋਂ ਨਿਯੰਤਰਿਤ ਅਤੇ ਪ੍ਰਬੰਧਿਤ ਫ਼ਰਜੀ ਅਤੇ ਸਮੂਹ ਕੰਪਨੀਆਂ ਦੇ ਇੱਕ ਨੈੱਟਵਰਕ ਰਾਹੀਂ ‘ਯੋਜਨਾਬੱਧ ਢੰਗ ਨਾਲ ਡਾਇਵਰਟ’ ਕੀਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਸ਼ਰਧਾ ਵਾਲਕਰ ਕਤਲ ਮਾਮਲਾ-ਮੁਲਜ਼ਮ ਆਫਤਾਬ ਦੇ ਪੇਪਰ ਕਾਰਨ 20 ਨੂੰ ਹੋਣ ਵਾਲੀ ਸੁਣਵਾਈ ਮੁਲਤਵੀ ਅਗਲੀ ਖ਼ਬਰ ‘1,000 ਮਿਜ਼ਾਈਲਾਂ...ਲੌਕਡ ਐਂਡ ਲੋਡਿਡ’ ਟਰੰਪ ਨੇ ਈਰਾਨ ਨੂੰ ਦਿੱਤੀ ਚਿਤਾਵਨੀ
Ad Position 24