15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਦਾ ਐਲਾਨਨਾਮਾ ਲੋਕਾਂ ਵਿਚ 19 ਨੂੰ ਲਿਜਾਇਆ ਜਾਵੇਗਾ-ਢੀਂਡਸਾ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਸੰਗਰੂਰ, 11 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਾਰਟੀ 19 ਜੁਲਾਈ ਤੋਂ ਪਾਰਟੀ ਦਾ ਐਲਾਨਨਾਮਾ ਲੈ ਕੇ ਲੋਕਾਂ ਦੇ ਰੂ-ਬ-ਰੂ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐਲਾਨਨਾਮਾ ਸੰਗਤ ਵਿਚ ਆਉਣ ਮਗਰੋਂ ਪੰਜਾਬ ਦੀ ਸਿਆਸਤ ਅੰਦਰ ਨਵਾਂ ਇਨਕਲਾਬ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਿਆਸੀ ਤੌਰ ‘ਤੇ ਮੁਸ਼ਕਲ ਹਾਲਾਤ ਵਿਚੋਂ ਲੰਘ ਰਿਹਾ ਹੈ। ਇਸ ਕਰਕੇ ਹਰ ਪੰਜਾਬੀ ਤਣਾਅ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਇਥੇ ਆਪਣੀ ਰਿਹਾਇਸ਼ ਵਿਖੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਾਰਟੀ ਪ੍ਧਾਨ ਗਿਆਨੀ ਹਰਪ੍ਰੀਤ ਸਿੰਘ 19 ਜੁਲਾਈ ਨੂੰ ਲਹਿਰਾ, ਦਿੜ੍ਹਬਾ ਤੇ ਸੁਨਾਮ ਵਿਧਾਨ ਸਭਾ ਹਲਕਿਆਂ ਤੋਂ ਜ਼ਿਲਾ ਸੰਗਰੂਰ ਦੇ ਲੋਕਾਂ ਸਾਹਮਣੇ ਐਲਾਨਨਾਮਾ ਰੂਬਰੂ ਕਰਨ ਦੀ ਮੁਹਿੰਮ ਦਾ ਆਗਾਜ਼ ਕਰਨਗੇ। ਇਸ ਮੌਕੇ ਬੋਲਦਿਆਂ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਕਾਲੀ ਦਲ ਪੁਨਰ ਸੁਰਜੀਤ ਹੀ ਅਜਿਹੀ ਧਿਰ ਹੈ, ਜੋ ਅਕਾਲੀ ਸਿਧਾਂਤਾਂ, ਪੰਥਕ ਏਜੰਡੇ ਤੇ ਰਵਾਇਤਾਂ ਉਪਰ ਕਾਇਮ ਖੜੀ ਹੈ।ਇਸ ਮੌਕੇ ਭਾਈ ਮਲਕੀਤ ਸਿੰਘ ਚੰਗਾਲ, ਜ਼ਿਲ੍ਹਾ ਪ੍ਧਾਨ ਰਾਮਪਾਲ ਸਿੰਘ ਬਹਿਣੀਵਾਲ, ਜ਼ਿਲ੍ਹਾ ਪ੍ਰਧਾਨ ਰਿਪਦੁਮਨ ਸਿੰਘ ਢਿੱਲੋਂ, ਜੀਤ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਹਾਂਡਾ, ਕੇਵਲ ਸਿੰਘ ਸ਼ੇਰੋਂ ਸਾਬਕਾ ਸਰਪੰਚ, ਸੋਹਣ ਸਿੰਘ ਭੰਗੂ, ਗੁਰਚਰਨ ਸਿੰਘ ਧਾਲੀਵਾਲ, ਮਾਸਟਰ ਦਲਜੀਤ ਸਿੰਘ, ਭਗਵੰਤ ਸਿੰਘ ਲੌਂਗੋਵਾਲ, ਮੱਘਰ ਸਿੰਘ ਮਰਦਖੇੜਾ, ਜਗਦੀਸ਼ ਬਾਬਾ, ਸਰਪੰਚ ਮੱਖਣ ਸ਼ਰਮਾਂ ਉਭਾਵਾਲ, ਚਮਕੋਰ ਸਿੰਘ ਮੋਰਾਵਾਲੀ,ਹਰਪ੍ਰੀਤ ਸਿੰਘ ਢੀਂਡਸਾ, ਮਾ. ਦਲਜੀਤ ਸਿੰਘ,ਚਰਨਜੀਤ ਸਿੰਘ ਗਗੜਪੁਰ, ਬਿੰਦਰਪਾਲ ਸ਼ਰਮਾਂ ਨਮੋਲ,ਜਗਮੇਲ ਸਿੰਘ ਉਭਾਵਾਲ, ਸਿੰਦਰਪਾਲ ਸਿੰਘ ਉਭਾਵਾਲ,ਸਰਪੰਚ ਤਰਸੇਮ ਸਿੰਘ ਨਾਗਰਾ, ਦਰਸ਼ਨ ਸਿੰਘ ਐਮ.ਸੀ., ਕਾਲਾ ਨੰਬਰਦਾਰ, ਮਨੂੰ ਬਡਰੁੱਖਾਂ, ਕਾਕਾ ਸੁਨਾਮ, ਜਸਵਿੰਦਰ ਸਿੰਘ ਲਿਬੜਾ, ਕਮਲ ਲੋਗੋਵਾਲ, ਗੁਰਮੀਤ ਸਿੰਘ ਲੋਗੋਵਾਲ ਆਦਿ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ‘ਆਪ’ ਵਲੋਂ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਅਗਲੀ ਖ਼ਬਰ ਕਿਸਾਨਾਂ ਵਲੋਂ ਚੰਡੀਗੜ੍ਹ ਵਿਖੇ ਮੋਟਰਸਾਈਕਲ ਮਾਰਚ ਕੱਲ੍ਹ-ਰਾਜੇਵਾਲ
Ad Position 24