15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

‘ਆਪ’ ਵਲੋਂ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-07-2026

ਚੰਡੀਗੜ੍ਹ, 11 ਜੁਲਾਈ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਬਲਾਕ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਨਿਯੁਕਤੀ ਸੰਬੰਧੀ ਪੱਤਰ ਵੀ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਜੋ ਬਲਾਕ ਪ੍ਰਧਾਨ ਲਗਾਏ ਗਏ ਹਨ, ਉਨ੍ਹਾਂ ’ਚ ਸ਼ਾਮਚੌਰਾਸੀ ਤੋਂ ਤੁਲਸੀ ਰਾਮ ਸਿੰਘ, ਫ਼ਿਲੌਰ ਤੋਂ ਦੀਪਕ ਕੁਮਾਰ, ਜਲੰਧਰ (ਪੱਛਮੀ) ਰਣਜੀਤ ਕੁਮਾਰ, ਸ਼ਿਵ ਭਗਤ, ਕਪੂਰਥਲਾ ਤੋਂ ਸਤਵਿੰਦਰ ਸਿੰਘ, ਅਮਨ ਥਿੰਦ ਲਾਡੀ ਅਤੇ ਅਕਾਸ਼ਦੀਪ ਸਿੰਘ ਲਗਾਇਆ ਗਿਆ ਹੈ। ਜਦਕਿ ਫਗਵਾੜਾ ਤੋਂ ਅਜੈ ਕੁਮਾਰ, ਸੁਰਜਨ ਸਿੰਘ,ਸਤਵੀਰ ਸਿੰਘ, ਸੁਰਿੰਦਰ ਕੁਮਾਰ, ਵਰੁਨ ਕੁਮਾਰ ਤੇ ਰਾਜਨ ਪ੍ਰਸ਼ਾਰ ਨੂੰ ਲਗਾਇਆ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਰੋਬਨਪ੍ਰੀਤ, ਬਲਾਚੌਰ ਤੋਂ ਅਮਰਜੀਤ ਸਿੰਘ, ਨਵਾਂਸ਼ਹਿਰ ਤੋਂ ਹਰਕ੍ਰਿਸ਼ਨ ਚੰਦ, ਰਾਜਿੰਦਰ ਕੁਮਾਰ ਟੋਨੀ, ਸਚਿਨ ਲੱਕੀ ਏਰੀਆ,ਸ਼ਿਵ ਰਾਮ ਕੈਂਥ ਅਤੇ ਯੋਗੇਸ਼ ਰੋਹਾਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਲੜੀ ਤਹਿਤ ਜੰਡਿਆਲਾ ਵਿਪਨ, ਮਜੀਠਾ ਤੋਂ ਯੋਗਾ ਸਿੰਘ, ਪਰਮਦੀਪ ਸਿੰਘ ਨੂੰ ਲਗਾਇਆ ਗਿਆ ਹੈ। ਜਦਕਿ ਰਾਜਾਸਾਂਸੀ ਤੋਂ ਸੁਖਦੇਵ ਸਿੰਘ, ਅੰਗਰੇਜ਼ ਸਿੰਘ, ਰੂਬੀ ਮਸੀਹ ਅਤੇ ਵਿਕਰਮਜੀਤ ਸਿੰਘ ਨੂੰ ਨਿਯੁਕਤ ਕੀਤੇ ਗਏ ਹਨ। ਅੰਮ੍ਰਿਤਸਰ (ਪੂਰਬ) ਤੋਂ ਵਿਜੈ ਪ੍ਰੀਤ ਕੌਰ, ਅੰਮ੍ਰਿਤਸਰ (ਉੱਤਰ) ਤੋਂ ਪੂਨਮ ਕਟਾਰੀਆ, ਸ਼ਵੇਤਾ ਚਤਰਥ, ਤਰੁਨ ਅਰੋੜਾ, ਜਦਕਿ ਅੰਮ੍ਰਿਤਸਰ (ਪੱਛਮੀ) ਬਲਜਿੰਦਰ ਸਿੰਘ ਪੰਨੇਸਰ ਨੂੰ ਨਿਯੁਕਤੀ ਕੀਤਾ ਹੈ। ਸ੍ਰੀ ਹਰਗੋਬਿੰਦਪੁਰ ਤੋਂ ਅਮਰਿੰਦਰ ਸਿੰਘ ਤੇ ਸੰਤੋਖ ਸਿੰਘ ਨੂੰ ਲਗਾਇਆ ਹੈ। ਬੋਹਾ ਤੋਂ ਸੰਦੀਪ ਮਹਾਜਨ, ਹੇਮ ਕੁਮਾਰ, ਸੁਨੀਲ ਕੁਮਾਰ, ਵਿਨੈ ਪ੍ਰਤਾਪ ਸਿੰਘ ਨੂੰ ਨਿਯੁਕਤ ਕੀਤਾ ਹੈ। ਪਠਾਨਕੋਟ ਤੋਂ ਨੰਦ ਲਾਲ, ਸੁਨੀਲ ਕੁਮਾਰ ਲਗਾਇਆ ਹੈ। ਇਸੇ ਤਰ੍ਹਾਂ ਸੁਜਾਨਪੁਰ ਤੋਂ ਰਵਿੰਦਰ ਸਿੰਘ ਬੰਟੀ ਤੇ ਰਾਣਾ ਸਿੰਘ ਨੂੰ ਨਿਯੁਕਤ ਕੀਤਾ ਹੈ। ਖੇਮਕਰਨ ਤੋਂ ਗੁਰਵਿੰਦਰ ਸਿੰਘ, ਪੱਟੀ ਤੋਂ ਭੁਪਿੰਦਰ ਸਿੰਘ, ਫ਼ਰੀਦਕੋਟ ਤੋਂ ਰੋਹਿਤ ਕੁਮਾਰ, ਜੈਤੋ ਤੋਂ ਸੁਖਪ੍ਰੀਤ ਰੋਮਾਣਾ ਤੇ ਲਖਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਅਮਲੋਹ ਤੋਂ ਗੋਲਡੀ ਘੁੰਮਣ ਤੇ ਜਗਤਾਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਜਦਕਿ ਬਸੀ ਪਠਾਣਾਂ ਤੋਂ ਸੰਜੀਵ ਕੁਮਾਰ ਤੇ ਰਮਨਦੀਪ ਸ਼ਰਮਾ ਨੂੰ ਲਗਾਇਆ ਗਿਆ ਹੈ। ਇਸੇ ਤਹਿਤ ਫਤਿਹਗੜ੍ਹ ਸਾਹਿਬ ਤੋਂ ਪਰਵਿੰਦਰ ਸਿੰਘ ਬੰਟੀ, ਜਗਜੋਤ ਸਿੰਘ, ਗੁਰਵਿੰਦਰ ਸਿੰਘ, ਇੰਦਰ ਦੀਪ ਸਿੰਘ, ਗੁਰਮੀਤ ਸਿੰਘ ਤਲਾਨੀਆ ਅਤੇ ਜਸਵੀਰ ਸਿੰਘ ਨੂੰ ਨਿਯੁਕਤ ਕੀਤਾ ਹੈ। ਗਿੱਲ ਤੋਂ ਨਰਿੰਦਰ ਸਿੰਘ ਨਿੰਦੀ ਤੇ ਕੁਲਵਿੰਦਰ ਸਿੰਘ ਨੂੰ ਲਗਾਇਆ ਗਿਆ ਹੈ। ਰਾਏਕੋਟ ਤੋਂ ਜਸਬੀਰ ਸਿੰਘ, ਖੰਨਾ ਤੋਂ ਰਾਜਨ, ਨਿਤਿਨ ਸ਼ਰਮਾ ਅਤੇ ਗੁਰਮੁੱਖ ਸਿੰਘ ਨਿਯੁਕਤ ਕੀਤੇ ਗਏ ਹਨ। ਪਾਇਲ ਤੋਂ ਜਸਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ, ਸਮਰਾਲਾ ਤੋਂ ਸੌਰਵ ਸੇਠੀ ਤੇ ਕੁਲਵੀਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇਸੇ ਲੜੀ ਤਹਿਤ ਧਰਮਕੋਟ ਤੋਂ ਸੁੱਚਾ ਪ੍ਰਭਾ ਤੇ ਅਮਨਦੀਪ ਅਮਨ ਤੱਖਰ, ਨਿਹਾਲ ਸਿੰਘ ਵਾਲਾ ਤੋਂ ਹਰਜਿੰਦਰ ਸਿੰਘ ਕੋਕਰੀ ਅਤੇ ਬਲਵਿੰਦਰ ਸਿੰਘ ਹੈਪੀ ਨੂੰ ਨਿਯੁਕਤ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ‘ਟਰੁੱਥ ਕਮਿਸ਼ਨ’ ਬਣਾਉਣ ਲਈ ਮੰਗ ਪੱਤਰ 14 ਨੂੰ-ਵਡਾਲਾ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਪਾਰਟੀ ਦਾ ਐਲਾਨਨਾਮਾ ਲੋਕਾਂ ਵਿਚ 19 ਨੂੰ ਲਿਜਾਇਆ ਜਾਵੇਗਾ-ਢੀਂਡਸਾ
Ad Position 24