ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ ਚਚੇਰੇ ਭੈਣ-ਭਰਾ ਦੀ ਮੌਤ

Ad Position 21
No active advertisement
ਅਜੀਤ ਡੈਸਕ 13-07-2026

ਪੰਜ ਭੈਣਾਂ ਦਾ ਇਕਲੌਤਾ ਭਰਾ ਸੀ
ਅਬੋਹਰ, 12 ਜੁਲਾਈ (ਵਿਵੇਕ ਹੂੜੀਆ)-ਅਬੋਹਰ ਉਪ ਮੰਡਲ ਦੇ ਅਧੀਨ ਆਉਂਦੇ ਪਿੰਡ ਮੌਜਗੜ੍ਹ ਤੋਂ ਇਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਨਿਵਾਸੀ ਦੋ ਚਚੇਰੇ ਭੈਣ-ਭਰਾ ਦੀ ਪਾਣੀ ਦੀ ਡਿੱਗੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਮੌਜਗੜ੍ਹ ਦੇ ਰਹਿਣ ਵਾਲੇ ਦੋ ਸਕੇ ਭਰਾ ਦੀਪਕ ਅਤੇ ਰਣਜੀਤ ਦੋਵੇਂ ਪੁੱਤਰ ਮੁਨਾ ਲਾਲ ਪਿੰਡ ਵਿਚ ਹੀ ਖੇਤੀਬਾੜੀ ਦਾ ਕੰਮ ਕਰਦੇ ਹਨ। ਦੀਪਕ ਦਾ ਇਕ ਬੇਟਾ ’ਤੇ ਇਕ ਬੇਟੀ ਸੀ, ਜਦੋਂ ਕਿ ਰਣਜੀਤ ਦੀਆਂ ਚਾਰ ਬੇਟੀਆਂ ਸਨ। ਬੀਤੇ ਦਿਨੀਂ ਸਵੇਰੇ ਕਰੀਬ 11 ਵਜੇ ਦੀਪਕ ਦਾ ਕਰੀਬ 6 ਸਾਲਾ ਪੁੱਤਰ ਸਿਧਾਂਤ ਆਪਣੀ ਚਚੇਰੀ ਭੈਣ ਲਵਪ੍ਰੀਤ (8) ਪੁੱਤਰੀ ਰਣਜੀਤ ਨਾਲ ਖੇਡਦੇ-ਖੇਡਦੇ ਘਰੋਂ ਬਾਹਰ ਨਿਕਲ ਗਿਆ। ਦੁਪਹਿਰ ਤੱਕ ਜਦੋਂ ਦੋਵੇਂ ਬੱਚੇ ਘਰ ਵਾਪਸ ਨਹੀਂ ਪਰਤੇ ਤਾਂ ਪਰਿਵਾਰ ਵਲੋਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਮਿਲਿਆ। ਸ਼ਾਮ ਤੱਕ ਬੱਚਿਆਂ ਦਾ ਪਤਾ ਨਾ ਲੱਗਣ ’ਤੇ ਪੂਰੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਆਸ-ਪਾਸ ਦੇ ਪਿੰਡਾਂ, ਖੇਤਾਂ ਅਤੇ ਢਾਣੀਆਂ ਵਿਚ ਉਨ੍ਹਾਂ ਦੀ ਤਲਾਸ਼ ਕੀਤੀ ਗਈ। ਇਸੇ ਦੌਰਾਨ ਰਾਤ ਕਰੀਬ 2 ਵਜੇ ਪਿੰਡ ਤੋਂ ਕਾਫ਼ੀ ਦੂਰ ਜਾਖੜ ਦੀ ਟਾਫ਼ੀ ਫ਼ੈਕਟਰੀ ਨੇੜੇ ਬਣੀ ਪਾਣੀ ਵਾਲੀ ਡਿੱਗੀ ਵਿਚੋਂ ਬੱਚੀ ਲਵਪ੍ਰੀਤ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸੇ ਡਿੱਗੀ ਵਿਚ ਸਿਧਾਂਤ ਦੀ ਭਾਲ ਤੇਜ਼ ਕਰ ਦਿੱਤੀ ਅਤੇ ਅੱਜ ਸਵੇਰੇ ਕਰੀਬ 5 ਵਜੇ ਸਿਧਾਂਤ ਦੀ ਲਾਸ਼ ਵੀ ਡਿੱਗੀ ਵਿਚੋਂ ਬਾਹਰ ਕੱਢ ਲਈ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਿਧਾਂਤ ਪਰਿਵਾਰ ਦੀਆਂ ਪੰਜ ਭੈਣਾਂ (ਇਕ ਸਕੀ ਅਤੇ ਚਾਰ ਚਚੇਰੀਆਂ) ਵਿਚ ਇਕਲੌਤਾ ਭਰਾ ਸੀ, ਜਿਸ ਦੀ ਮੌਤ ਨਾਲ ਪਰਿਵਾਰ ਦਾ ਚਿਰਾਗ਼ ਬੁੱਝ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਕੈਨੇਡਾ ਭੇਜਣ ਸੰਬੰਧੀ ਗੁਮਰਾਹਕੁੰਨ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ... ਅਗਲੀ ਖ਼ਬਰ ਸਿੱਖ ਜਥੇਬੰਦੀਆਂ ਨੇ ਲਾਡੋਵਾਲ ਟੋਲ ਪਲਾਜ਼ਾ 5 ਘੰਟੇ ਤੱਕ ਕੀਤਾ ਟੋਲ ਮੁਕਤ
Ad Position 24
No active advertisement